ਅਕਾਲੀ ਭਾਜਪਾ ਤੇ ਕਾਗਰਸ ਨੇ ਪੰਜਾਬ ਨੂੰ ਵਾਰੀ ਵਾਰੀ ਲੁੱਟਿਆ-ਜੌਸੀ

ss1

ਅਕਾਲੀ ਭਾਜਪਾ ਤੇ ਕਾਗਰਸ ਨੇ ਪੰਜਾਬ ਨੂੰ ਵਾਰੀ ਵਾਰੀ ਲੁੱਟਿਆ-ਜੌਸੀ

ਬਨੂੰੜ 24 ਦਸੰਬਰ-(ਰਣਜੀਤ ਸਿੰਘ ਰਾਣਾ)-ਹਲਕਾ ਰਾਜਪੁਰਾ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸੂਤੋਸ ਜੋਸੀ ਨੇ ਅੱਜ ਬਨੂੰੜ ਸਹਿਰ ਵਿਚ ਡੋਰ ਟੂ ਡੋਰ ਪ੍ਰਚਾਰ ਸੁਰੂ ਕੀਤਾ। ਇਸ ਮੌਕੇ ਤੇ ਉਹਨਾ ਨਾਲ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਮੌਜੂਦ ਸਨ। ਆਸੂਤੋਸ ਜੋਸੀ ਨੇ ਸਹਿਰ ਦੇ ਮੇਨ ਬਾਜਾਰ ਤੋ ਹਰ ਘਰ ਜਾ ਕੇ ਚੌਣ ਪ੍ਰਚਾਰ ਕੀਤ ਤੇ ਲੋਕਾ ਨੂੰ ਪਰਟੀ ਦੇ ਚੌਣ ਮੈਨੀਫੈਸਟੋ ਬਾਰੇ ਜਾਣਕਾਰੀ ਦਿੱਤੀ। ਉਹਨਾ ਨੇ ਕਿਹਾ ਕਿ ਇਹ ਚੌਣ ਮੈਨੀਫੈਸਟੋ ਆਮ ਲੋਕਾ ਵੱਲੋ ਹੀ ਤਿਆਰ ਕੀਤਾ ਗਿਆ ਹੈ। ਜਿਸ ਵਿਚ ਹਰ ਇਕ ਵਰਗ ਦੇ ਬਾਰੇ ਸੋਚਿਆ ਗਿਆ ਹੈ। ਉਹਨਾ ਕਿਹਾ ਕਿ ਜੀਵੇ ਜੀਵੇ ਚੌਣਾ ਨਜਦੀਕ ਆ ਰਹੀਆ ਹਨ ਉਦਾ ਹੀ ਲੋਕਾ ਵਿਚ ਚੌਣਾ ਪ੍ਰਤੀ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਸ੍ਰੀ ਜੌਸੀ ਨੇ ਇਲਾਕਾ ਨਿਵਾਸਿਆ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਨੂੰ ਮਜਬੂਤ ਕਰਨ ਲਈ ਝਾੜੂ ਦੇ ਨਿਸਾਨ ਦੇ ਮੌਹਰ ਲਗਾਉਣ। ਜਿਸ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਤੇ ਪੰਜਾਬ ਵਿਚ ਨਸਾ ਮੁਕਤੀ।ਬੇਰੋਜਗਾਰੀ ਆਦਿ ਖਤਮ ਕੀਤੀ ਜਾ ਸਕੇ। ਸ੍ਰੀ ਜੋਸੀ ਨੇ ਅਕਾਲੀ-ਭਾਜਪਾ ਤੇ ਕਾਗਰਸ ਵਿਰੁੱਧ ਬੋਲਦੇ ਹੋਏ ਕਿਹਾ ਕਿ ਇਨਾ ਦੋਨਾ ਸਰਕਾਰਾ ਨੇ ਪੰਜਾਬ ਨੂੰ ਵਾਰੀ ਵਾਰੀ ਲੁੱਟਿਆ ਹੈ ਤੇ ਹੁਣ ਪੰਜਾਬ ਦੀ ਜਨਤਾ ਇਨਾ ਦੀਆ ਗੱਲਾ ਵਿਚ ਨਹੀ ਆਵੇਗੀ। ਪੰਜਾਬ ਦੀ ਜਨਤਾ ਹੁਣ ਬਦਲਾਵ ਚਾਹੁੰਦੀ ਹੈ ਤੇ ਇਹ ਬਦਲਾਵ ਆ ਕੇ ਰਹੇਗਾ।

Share Button

Leave a Reply

Your email address will not be published. Required fields are marked *