Mon. Jul 22nd, 2019

ਅਕਾਲੀ-ਭਾਜਪਾ ‘ਚ ਕੋਈ ਸੀਟ ਤਬਾਦਲ ਨਹੀਂ, ਪੁਰਾਣੀਆਂ ਸੀਟਾਂ ‘ਤੇ ਹੀ ਲੜਣਗੀਆਂ ਦੋਹੇ ਪਾਰਟੀਆਂ

ਅਕਾਲੀ-ਭਾਜਪਾ ‘ਚ ਕੋਈ ਸੀਟ ਤਬਾਦਲ ਨਹੀਂ, ਪੁਰਾਣੀਆਂ ਸੀਟਾਂ ‘ਤੇ ਹੀ ਲੜਣਗੀਆਂ ਦੋਹੇ ਪਾਰਟੀਆਂ

ਪੰਜਾਬ ਵਿਚ ਆਉਂਦੀਆਂ ਲੋਕ ਸਭਾ ਚੋਣਾਂ ਅਕਾਲੀ ਦਲ ਅਤੇ ਭਾਜਪਾ ਗਠਜੋੜ ਪੁਰਾਣੀਆਂ ਸੀਟਾਂ ” ਤੇ ਹੀ ਲੜੇਗਾ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ”ਚੌਂ ਅਕਾਲੀ ਦਲ 10 ”ਤੇ ਅਤੇ ਭਾਜਪਾ ਤਿੰਨ ਸੀਟਾਂ ਤੋਂ ਚੋਣ ਲੜਦੀ ਆ ਰਹੀ ਹੈ। ਦੋ ਦਿਨ ਪਹਿਲਾਂ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਪੰਜਾਬ ਵਿਚ ਇਕ ਦੋ ਸੀਟਾਂ ਤਬਦੀਲ ਕਰਨ ਲਈ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗੱਲਬਾਤ ਚੱਲ ਰਹੀ ਹੈ। ਪਰ ਵੀਰਵਾਰ ਨੂੰ ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਇੰਚਾਰਜ ਕੈਪਟਨ ਅਭਿਮੰਨਿਊ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਗੱਲ ਨੂੰ ਸਪੱਸ਼ਟ ਕੀਤਾ ਕਿ ਫਿਲਹਾਲ ਸੀਟ ਤਬਾਦਲੇ ਨੂੰ ਲੈ ਕੇ ਕਿਸੇ ਤਰ੍ਹਾਂ‍ ਦੀ ਵੀ ਕੋਈ ਗੱਲ ਨਹੀਂ ਚੱਲ ਰਹੀ ਹੈ।

ਪਰ ਪਾਰਟੀ ਨੇ ਸੰਕੇਤ ਦਿੱਤੇ ਹਨ ਕਿ ਲੋਕ ਸਭਾ ਚੋਣਾਂ ਲਈ ਯੋਗ ਉਮੀਦਵਾਰਾਂ ਦੀ ਤਲਾਸ਼ ਲਈ ਪਾਰਟੀ ਵੱਲੋਂ ਕੌਮੀ ਪੱਧਰ ਨੂੰ ”ਤੇ ਸਰਵੇਖਣ ਸ਼ੁਰੂ ਹੋ ਗਿਆ ਹੈ, ਪਰ ਪਾਰਟੀ ਆਪਣੇ ਸੰਸਦੀ ਉਮੀਦਵਾਰਾਂ ਦੇ ਨਾਮ ਚੋਣਾਂ ਦੇ ਐਲਾਣ ਤੋਂ ਬਾਦ ਹੀ ਐਲਾਣੇਗੀ। ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਇੰਚਾਰਜ ਐਲਾਣੇ ਜਾਣ ਤੋਂ ਬਾਅਦ ਕੈਪਟਨ ਅਭਿਮੰਨਿਊਂ ਦੀ ਪੱਤਰਕਾਰਾਂ ਨਾਲ ਪਹਿਲੀ ਪ੍ਰੈਸ ਕਾਨਫਰੰਸ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਅਕਾਲੀ ਦਲ-ਭਾਜਪਾ ਗਠਜੋੜ ਸੂਬੇ ਦੀਆਂ ਤਮਾਮ 13 ਸੀਟਾਂ ਤੋਂ ਜਿੱਤ ਹਾਸਲ ਕਰੇਗਾ ਕਿਉਂਕੀ ਪੰਜਾਬ ਦੇ ਲੋਕ ਸੂਬੇ ਦੀ ਕਾਂਗਰਸ ਸਰਕਾਰ ਦੇ ਝੂਠੇ ਵਾਇਦਿਆ ਤੋਂ ਨਿਰਾਸ਼ ਹੋ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨੇ ਮੋਦੀ ਸਰਕਾਰ ਦੀਆਂ ਚਾਰ ਸਾਲ ਦੀਆਂ ਪ੍ਰਾਪਤੀਆਂ ਦਾ ਵੇਰਵਾ ਵੀ ਦਿੱਤਾ। ਰਾਜਨੀਤੀ ਵਿਚ ਪਰੀਵਾਰਵਾਦ ਦੀ ਗੱਲ ”ਤੇ ਉਨ੍ਹਾਂ ਨੇ ਅਕਾਲੀ ਦਲ ਦੇ ਪਰੀਵਾਰਵਾਦ ਦੀ ਗੱਲ ਤੋਂ ਇਹ ਕਹਿੰਦੇ ਹੋਏ ਦੂਰੀ ਬਣਾ ਲਈ ਕਿ ਅਕਾਲੀ ਦਲ ਇਕ ਵੱਖਰੀ ਪਾਰਟੀ ਹੈ ਅਤੇ ਉਹ ਸਿਰਫ਼ ਭਾਜਪਾ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚ ਕਰਵਾਏ ਵਿਕਾਸ ਕਾਰਜ਼ਾਂ, ਕਰਤਾਰਪੁਰ ਲਾਂਘਾ, 1984 ਦੇ ਸਿੱਖ ਵਿਰੋਧੀ ਦੰਗਿਆ ਦੇ ਦੋਸ਼ੀਆਂ ਨੂੰ ਸਜਾਵਾਂ ਅਜਿਹੇ ਮੁੱਦੇ ਹਨ, ਜੋ ਪੰਜਾਬ ਵਿਚ ਭਾਜਪਾ ਅਤੇ ਅਕਾਲੀ ਦਲ ਦੀ ਮੱਦਦ ਕਰਣਗੇਂ। ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਿਊਂ ਨੇ ਲਿੰਕ ਨਹਿਰ ਬਾਰੇ ਕੁਝ ਵੀ ਬੋਲਣ ਬਾਰੇ ਇਨਕਾਰ ਕਰ ਦਿੱਤਾ ਅਤੇ ਇਸ ਬਾਰੇ ਸਿਰਫ਼ ਇਹੀ ਕਿਹਾ ਕਿ ਸੰਸਦੀ ਚੋਣਾਂ ਕੌਮੀ ਮੁੱਦਿਆ ”ਤੇ ਲੜੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੀ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: