ਅਕਾਲੀ ਭਾਜਪਾ ਗੱਠ ਜੋੜ ਵਾਲੀ ਸਰਕਾਰ ਤੀਜੀ ਵਾਰ ਹੈਟ੍ਰਿਕ ਮਾਰੇਗੀ: ਢਿੱਲੋਂ

ss1

ਅਕਾਲੀ ਭਾਜਪਾ ਗੱਠ ਜੋੜ ਵਾਲੀ ਸਰਕਾਰ ਤੀਜੀ ਵਾਰ ਹੈਟ੍ਰਿਕ ਮਾਰੇਗੀ: ਢਿੱਲੋਂ

22-27ਬਨੂੜ 22 ਅਗਸਤ (ਰਣਜੀਤ ਸਿੰਘ ਰਾਣਾ): ਪੰਜਾਬ ਵਿਚ 2017 ਦੀਆਂ ਵਿਧਾਨ ਸਭਾ ਚੋਣਾ ਵਿਚ ਸੱਤਾ ਪ੍ਰਾਪਤੀ ਦੇ ਸੁਪਨੇ ਵੇਖਣ ਵਾਲੀਆਂ ਦੋਵੇ ਪਾਰਟੀਆਂ ਕਾਂਗਰਸ ਤੇ ਆਪ ਨੂੰ ਪੰਜਾਬ ਦੀ ਜਨਤਾ ਮੂੰਹ ਨਹੀ ਲਗਾਏਗੀ ਤੇ ਅਕਾਲੀ ਭਾਜਪਾ ਗੱਠ ਜੋੜ ਵਾਲੀ ਸਰਕਾਰ ਤੀਜੀ ਵਾਰ ਹੈ੍ਰਿਕ ਮਾਰ ਕੇ ਸੱਤਾ ਪ੍ਰਾਪਤੀ ਕਰੇਗੀ। ਇਨਾਂ ਵਿਚਾਰਾ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਸਕੱਤਰ ਤੇ ਨਾਭਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਂਨ ਗੁਰਤੇਜ ਸਿੰਘ ਢਿਲੋਂ ਨੇ ਨੇੜਲੇ ਪਿੰਡ ਨੰਡਿਆਲੀ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਗਟਾਏ। ਉਪਰਾਂਤ ਸ੍ਰੀ ਢਿਲੋ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨਾਂ ਨੂੰ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਸੂਬਾ ਸਕੱਤਰ ਗੁਰਤੇਜ ਸਿੰਘ ਢਿੱਲੋਂ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਪਿੰਡ ਦੇ ਲੋਕਾਂ ਨੇ ਉਨਾਂ ਅੱਗੇ ਐਸਸੀ ਵਰਗ ਦੇ ਲੋਕਾ ਲਈ 5 ਮਰਲੇ ਦੇ ਪਲਾਟ, ਨੀਲੇ ਕਾਰਡ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਬੁਢਾਪਾ ਪੈਨਸ਼ਨ, ਦਰਜਨਾਂ ਪਿੰਡਾ ਨੂੰ ਬਨੂੜ ਨਾਲ ਜੋੜਦੀ ਸੜਕ ਦੀ ਖਸਤਾ ਹਾਲਤ, ਅਨਸ਼ੂਚਿਤ ਜਾਤੀ ਦੇ ਲੋਕਾ ਲਈ ‘ਸਵੱਛ ਭਾਰਤ” ਮੁਹਿੰਮ ਤਹਿਤ ਪਖਾਨੇ ਬਣਾ ਕੇ ਦੇਣ ਦੀਆਂ ਸਮੱਸਿਆਵਾਂ ਉਨਾਂ ਅੱਗੇ ਰੱਖੀਆ ਹਨ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਨੰਡਿਆਲੀ ਮਾਰਗ ਤੇ ਸਥਿਤ ਸ਼ਰਾਬ ਫੈਕਟਰੀ ਵਿਚ ਲੋਕਲ ਵਿਅਕਤੀਆਂ ਨੂੰ ਰੁਜਗਾਰ ਦੇਣ ਦੀ ਮੰਗ ਵੀ ਉਨਾਂ ਸਾਹਮਣੇ ਆਈ ਹੈ। ਇਸ ਮੌਕੇ ਸ੍ਰੀ ਢਿਲੋਂ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਉਨਾਂ ਅੱਗੇ ਜੋ ਮੰਗਾ ਰੱਖੀਆਂ ਗਈਆਂ ਹਨ ਉਨਾਂ ਨੂੰ ਉਹ ਪਹਿਲ ਦੇ ਅਧਾਰ ਤੇ ਪੂਰਾ ਕਰਵਾਉਣਗੇ। ਉਨਾਂ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਉਨਾਂ ਦੀ ਡਿਉਟੀ ਪਿੰਡਾ ਤੇ ਸਹਿਰਾਂ ਦੇ ਲੋਕਾਂ ਦੀਅ੍ਰਾਂ ਸਮੱਸਿਆਵਾਂ ਜੋ ਪਿਛਲੇ ਲੰਬੇ ਸਮੇਂ ਤੋਂ ਰਕੀਆਂ ਪਈਆਂ ਸਨ ਨੂੰ ਸੁਣ ਕੇ ਪਹਿਲ ਦੇ ਅਧਾਰ ਤੇ ਪੂਰੀਆਂ ਕਰਨ ਲਈ ਲਗਾਈ ਹੈ। ਇਸ ਮੌਕੇ ਉਨਾਂ ਨੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਵਿਖੇ ਫਲਦਾਰ ਤੇ ਛਾਂਦਾਰ ਬੂਟੇ ਲਗਾਏ ਤੇ ਪਿੰਡ ਵਾਸੀਆਂ ਨੂੰ ਵੀ ਆਪਣੇ ਆਲੇ ਦੁਆਲੇ ਖਾਲੀ ਪਈਆਂ ਥਾਂਵਾ ਤੇ ਬੂਟੇ ਲਗਾਉਣ ਲਈ ਦਿੱਤੇ। ਇਸ ਮੌਕੇ ਪਿੰਡ ਦੇ ਸਰਪੰਚ ਭਾਗ ਸਿੰਘ, ਸਾਬਕਾ ਸਰਪੰਚ ਜਸਵੰਤ ਸਿੰਘ, ਬਲਵੰਤ ਸਿੰਘ ਨੰਡਿਆਲੀ, ਹਰਭਜਨ ਸਿੰਘ ਪੰਚ, ਕਰਮ ਸਿੰਘ ਪੰਚ, ਭੀਮ ਸਿੰਘ ਸਾਬਕਾ ਸਰਪੰਚ, ਰਾਮ ਸਿੰਘ, ਤਰਲੋਕ ਸਿੰਘ, ਬਲਕਾਰ ਸਿੰਘ, ਕਮਰਪਾਲ ਸਿੰਘ ਨਲਾਸ, ਰਜੀਵ ਕੁਮਾਰ ਰਿੰਕੂ, ਪ੍ਰੇਮ ਚੰਦ ਥੰਮਨ, ਪ੍ਰਿਥੀ ਚੰਦ ਮੋਜੂਦ ਸਨ।

Share Button

Leave a Reply

Your email address will not be published. Required fields are marked *