Sun. Apr 21st, 2019

ਅਕਾਲੀ ਭਾਜਪਾ ਗਠਜੋੜ ਵੱਲੋਂ ਪੰਜਾਬ ਅੰਦਰ ਕੀਤੇ ਵਿਕਾਸ ਨੂੰ ਲੈ ਕੇ ਤੀਸਰੀ ਵਾਰ ਸਰਕਾਰ ਬਣਾਉਣ ਲਈ ਲੋਕ ਉਤਾਵਲੇ : ਹਰਪ੍ਰੀਤ ਸਿੰਘ ਸਿੱਧੂ

ਅਕਾਲੀ ਭਾਜਪਾ ਗਠਜੋੜ ਵੱਲੋਂ ਪੰਜਾਬ ਅੰਦਰ ਕੀਤੇ ਵਿਕਾਸ ਨੂੰ ਲੈ ਕੇ ਤੀਸਰੀ ਵਾਰ ਸਰਕਾਰ ਬਣਾਉਣ ਲਈ ਲੋਕ ਉਤਾਵਲੇ : ਹਰਪ੍ਰੀਤ ਸਿੰਘ ਸਿੱਧੂ

ਫ਼ਰੀਦਕੋਟ 24 ਦਸੰਬਰ ( ਜਗਦੀਸ਼ ਬਾਂਬਾ ) 2017 ਦੀਆਂ ਪੰਜਾਬ ਵਿਧਾਨ ਸਭਾ ਚੌਣਾ ਨੂੰ ਲੈ ਕੇ ਅਕਾਲੀ ਭਾਜਪਾ ਗਠਜੋੜ ਵੱਲੋਂ ਵੱਖ ਵੱਖ ਜਿਲਿਆ ਵਿੱਚ ਚੌਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰਾਂ ਨੂੰ ਲੋਕਾਂ ਦਾ ਰੱਜਵਾ ਪਿਆਰ ਮਿਲ ਰਿਹਾ ਹੋਣ ਦੇ ਨਾਲ ਨਾਲ ਪੰਜਾਬ ਅੰਦਰ ਕੀਤੇ ਗਏ ਵਿਕਾਸ ਨੂੰ ਲੈ ਕੇ ਲੋਕ ਅਕਾਲੀ ਦਲ ਦੀ ਤੀਸਰੀ ਵਾਰ ਸਰਕਾਰ ਬਣਾਉਣ ਲਈ ਲੋਕ ਉਤਾਵਲੇ ਹੋਏ ਬੈਠੇ ਹਨ ਤਾਂ ਜੋ ਵਿਕਾਸ ਦੀ ਹਨੇਰੀ ਅੱਗੇ ਵੀ ਜਾਰੀ ਰਹਿ ਸਕੇ । ਉਕਤ ਵਿਚਾਰਾ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਕੈਲੀਫੋਰਨੀਆ ਯੂਥ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੇ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਨੇ ਆਪਣੇ 9 ਸਾਲਾਂ ਦੇ ਕਾਰਜਕਾਲ ਦੌਰਾਨ ਜੋ ਵਿਕਾਸ ਦੀ ਹਨੇਰੀ ਲਿਆਂਦੀ ਹੈ,ਉਹ ਕਿਸੇ ਤੋਂ ਲੁਕੀ ਨਹੀ,ਇਸੇ ਕਰਕੇ ਹੀ ਲੋਕ ਲਗਾਤਾਰ ਤੀਸਰੀ ਵਾਰ ਅਕਾਲੀ ਭਾਜਪਾ ਦੀ ਸਰਕਾਰ ਬਣਾਉਣ ਲਈ ਉਤਾਵਲੇ ਹੋਏ ਬੈਠੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ.ਪਕਾਸ ਦੀ ਬਾਦਲ ਨੇ ਹਰੇਕ ਵਰਗ ਦੇ ਲੋਕਾਂ ਲਈ ਜਿੱਥੇ ਲੋਕ ਭਲਾਈ ਸਕੀਮਾਂ ਚਲਾਕੇ ਲੋਕਾ ਦਾ ਦਿਲ ਜਿੱਤ ਲਿਆ ਹੈ,ਉੱਥੇ ਹੀ ਉੱਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ ਨੇ ਨੌਜਵਾਨ ਵਰਗ ਨੂੰ ਖੇਡਾ ਦੇ ਨਾਲ ਨਾਲ ਸਿਆਸਤ ਵੱਲ ਪ੍ਰੇਰਤ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ,ਜਿਸ ਕਰਕੇ ਨੌਜਵਾਨ ਵਰਗ ਅਕਾਲੀ ਦਲ ਨਾਲ ਚਟਾਂਗ ਵਾਂਗ ਖੜਾ ਹੈ ‘ਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੌਣਾ ਦੌਰਾਨ ਤੀਸਰੀ ਵਾਰ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ । ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ‘ਤੇ ਕਾਂਗਰਸ ਵਿੱਚ ਟਿਕਟਾ ਨੂੰ ਲੈ ਕੇ ਜਿੱਥੇ ਲਗਾਤਾਰ ਫੁੱਟ ਵੱਧਦੀ ਹੀ ਜਾ ਰਹੀ ਹੈ,ਉੱਥੇ ਹੀ ਅਕਾਲੀ ਭਾਜਪਾ ਗਠਜੋੜ ਵੱਲੋਂ ਚੌਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰਾਂ ਦਾ ਲੋਕ ਡੱਟ ਕੇ ਸਾਥ ਦੇ ਰਹੇ ਹਨ,ਜਿਸ ਕਰਕੇ ਵਿਰੋਧੀ ਸਿਆਸੀ ਪਾਰਟੀਆ ਜੋ ਜਿੱਤ ਦਾ ਦਾਅਵਾ ਕਰਦੀਆ ਨਹੀ ਥੱਕਦੀ,ਉਨਾਂ ਦੇ ਭੁਲੇਖਾ ਵਿਧਾਨ ਸਭਾ ਚੌਣਾ ਤੋਂ ਬਾਅਦ ਦੂਰ ਹੋ ਜਾਣਗੇ ਜਦੋਂ ਲੋਕਾਂ ਨੇ ਤੀਸਰੀ ਵਾਰ ਅਕਾਲੀ ਦਲ ਦੀ ਸਰਕਾਰ ਬਣਾ ਕੇ ਜਿੱਤ ਦਾ ਝੰਡਾ ਗੱਡ ਦਿੱਤਾ । ਉਨਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਕਾਰਜਕਾਲ ਦੌਰਾਨ ਚੌਹ ਮਾਰਗੀ ਸੜਕਾ,ਵੱਡੇ ਵੱਡੇ ਹਸਪਤਾਲ, ਏਅਰਪੋਰਟ ਸਮੇਤ ਬੁਢਾਪਾ ਪੈਨਸ਼ਨ,ਸਗਨ ਸਕੀਮ,ਆਟਾ ਦਾਲ ਸਕੀਮ,ਸਾਈਕਲ ਵੰਡ ਸਕੀਮ ਤੋਂ ਇਲਾਵਾ ਲੋਕ ਭਲਾਈ ਸਕੀਮਾਂ ਦਾ ਹੜ ਲਿਆ ਦਿੱਤਾ,ਜਿਸ ਕਰਕੇ ਵਿਰੋਧੀ ਸਿਆਸੀ ਪਾਰਟੀ ਦੀ ਬੋਲਤੀ ਬੰਦ ਹੋਈ ਪਈ ਹੈ ।

Share Button

Leave a Reply

Your email address will not be published. Required fields are marked *

%d bloggers like this: