ਅਕਾਲੀ-ਭਾਜਪਾ ਗਠਜੋੜ ਅਤੇ ਆਪ ਜਨਤਾ ਨੂੰ ਗੁੰਮਰਾਹ ਕਰਕੇ ਹੋਣਾ ਚਾਹੁੰਦੇ ਨੇ ਸਤਾਸੀਨ : ਟਪਾਰਿਆ

ss1

ਅਕਾਲੀ-ਭਾਜਪਾ ਗਠਜੋੜ ਅਤੇ ਆਪ ਜਨਤਾ ਨੂੰ ਗੁੰਮਰਾਹ ਕਰਕੇ ਹੋਣਾ ਚਾਹੁੰਦੇ ਨੇ ਸਤਾਸੀਨ : ਟਪਾਰਿਆ

mahila-congressਲੁਧਿਆਣਾ (ਪ੍ਰੀਤੀ ਸ਼ਰਮਾ) ਮਹਿਲਾ ਕਾਂਗਰਸ ਨੇ ਜ਼ਮੀਨੀ ਪੱਧਰ ਤੇ ਸੰਗਠਨ ਦਾ ਵਿਸਤਾਰ ਕਰਦੇ ਹੋਏ ਇੰਦੂ ਬਾਲਾ ਨੂੰ ਮਹਿਲਾ ਕਾਂਗਰਸ ਵਾਰਡ 7 ਦੀ ਪ੍ਰਧਾਨ ਨਿਯੁਕਤ ਕੀਤਾ ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰਿਆ ਨੇ ਨਵਨਿਯੂਕਤ ਵਾਰਡ ਪ੍ਰਧਾਨ ਇੰਦੁ ਬਾਲਾ ਨੂੰ ਨਿਯੁਕਤੀ ਪੱਤਰ ਸੌਂਪਕੇ ਵਧਾਈ ਦਿੱਤੀ ਟਪਾਰਿਆ ਨੇ ਹਾਜਰ ਮਹਿਲਾ ਸ਼ਕਤੀ ਨੂੰ ਕਾਂਗਰਸ ਪਾਰਟੀ ਦੀਆਂ ਨਿਤੀਆਂ ਤੋਂ ਜਾਣੂ ਕਰਵਾਉਂਦੇ ਹੋਏ ਗਠਜੋੜ ਸਰਕਾਰ ਦੇ 10 ਸਾਲ ਦੇ ਸ਼ਾਸਣਕਾਲ ਵਿੱਚ ਹੋਏ ਝੂਠੇ ਵਿਕਾਸ ਦੇ ਦਾਅਵੀਆਂ ਅਤੇ ਆਪ ਦੇ ਭ੍ਰਿਸ਼ਟਾਚਾਰੀ ਚੇਹਰੇ ਦੀ ਪੋਲ ਖੋਲਦੇ ਹੋਏ ਕਿਹਾ ਕਿ ਗਠਜੋੜ ਸਰਕਾਰ ਦੇ ਰਣਨਿਤੀਕਾਰ ਜਨਤਾ ਨੂੰ ਗੁੰਮਰਾਹ ਕਰਕੇ ਅਤੇ ਆਪ ਮੁਖੀ ਕੇਜਰੀਵਾਲ ਭ੍ਰਿਸ਼ਟਾਚਾਰ ਮਿਟਾਉਣ ਦੇ ਨਾਮ ਤੇ ਭ੍ਰਿਸ਼ਟ ਲੋਕਾ ਨੂੰ ਸ਼ਰਣ ਦੇ ਕੇ ਪੰਜਾਬ ਵਿੱਚ ਸਤਾਸੀਨ ਹੋਣ ਦੇ ਸੁਪਨੇ ਵੇਖ ਰਹੇ ਹਨ ਨਵਨਿਯੂਕਤ ਵਾਰਡ ਪ੍ਰਧਾਨ ਇੰਦੁ ਬਾਲਾ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸੌਂਪੀ ਗਈ ਜ਼ਿੰਮੇਦਾਰੀ ਨੂੰ ਤਨਦੇਹੀ ਮਾਨ ਨਿਭਾਉਂਦੇ ਹੋਏ ਪਾਰਟੀ ਦੀ ਮਜਬੂਤੀ ਦੇ ਯਤਨ ਕਰਣਗੇ ਇਸ ਮੌਕੇ ਤੇ ਹਰਦੀਪ ਕੌਰ, ਅਲਕਾ ਮਲਹੌਤਰਾ, ਨੀਲਮ ਢੀਂਗੜਾ, ਪਿੰਕੀ ਸ਼ਰਮਾ, ਮਨੀਸ਼ਾ ਕਪੂਰ, ਮਨਜੀਤ ਕੌਰ, ਅਮਨ ਵਰਮਾ, ਜਸਵਿੰਦਰ ਕੌਰ, ਸੁਰਜੀਤ ਕੌਰ, ਸ਼ੀਲਾ ਕੁਮਾਰੀ, ਇੰਦਰਜੀਤ ਕੌਰ, ਮੋਹਨੀ ਸ਼ਰਮਾ , ਅਨੁੰ ਰਾਣਾ, ਉਰਮਲਾ ਦੇਵੀ ਅਤੇ ਗਾਇਤਰੀ ਦੇਵੀ ਸਹਿਤ ਹੋਰ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *