ਅਕਾਲੀ ਪੰਚ ਨੂੰ ਗ੍ਰਿਫਤਰ ਕਰਵਾਉਣ ਲਈ ਕਿਸਾਨ ਯੂਨੀਅਨ ਨੇ ਟੱਲੇਵਾਲ ਥਾਣੇ ਦਾ ਕੀਤਾ ਘਿਰਾਓ

ss1

ਅਕਾਲੀ ਪੰਚ ਨੂੰ ਗ੍ਰਿਫਤਰ ਕਰਵਾਉਣ ਲਈ ਕਿਸਾਨ ਯੂਨੀਅਨ ਨੇ ਟੱਲੇਵਾਲ ਥਾਣੇ ਦਾ ਕੀਤਾ ਘਿਰਾਓ

vikrant-bansal-2ਭਦੌੜ 28 ਨਵੰਬਰ (ਵਿਕਰਾਂਤ ਬਾਂਸਲ) ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਚੀਮਾ ਵਿਖੇ ਪਿਛਲੇ ਦਿਨੀ ਪਿੰਡ ਦੇ ਅਧਿਕਾਰਤ ਪੰਚ ਨੇ ਕਿਸਾਨ ਯੂਨੀਅਨ ਦੇ ਇਕ ਆਗੂ ਤੇ ਚਲਾਈ ਗੋਲੀ ਦੇ ਮਾਮਲੇ ਨੂੰ ਲੈ ਕੇ ਐਤਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਭਰਾਤਰੀ ਜੱਥੇਬੰਦੀਆਂ ਵੱਲੋਂ ਟੱਲੇਵਾਲ ਥਾਣੇ ਦਾ ਘਿਰਾਓ ਕੀਤਾ ਗਿਆ ਇਸ ਸਮੇਂ ਕਿਸਾਨ ਆਗੂ ਮਨਜੀਤ ਸਿੰਘ ਧਨੇਰ, ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਦਰਸ਼ਨ ਸਿੰਘ ਚੀਮਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਚੀਮਾ ਵਿਖੇ ਕਿਸਾਨ ਆਗੂ ਤੇ ਗੋਲੀ ਚਲਾਉਣ ਵਾਲੇ ਅਕਾਲੀ ਪੰਚ ਤੇ ਮੁਕੱਦਮਾ ਦਰਜ ਹੋਏ ਨੂੰ ਕਈ ਦਿਨ ਪੰਜ ਦਿਨ ਬੀਤ ਗਏ ਹਨ, ਪਰ ਅਜੇ ਤੱਕ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਉਨਾਂ ਕਿਹਾ ਕਿ ਕਿਸਾਨ ਆਗੂ ਤੇ ਪਿੰਡ ਦੇ ਅਕਾਲੀ ਪੰਚ ਬਲਵਿੰਦਰ ਸਿੰਘ ਥਿੰਦ ਨੇ ਘਰ ਜਾ ਕੇ ਗੋਲੀ ਚਲਾ ਦਿੱਤੀ ਇਸ ਵਾਰਦਾਤ ‘ਚ ਆਗੂ ਦਾ ਵਾਲ-ਵਾਲ ਬਚਾਅ ਹੋ ਗਿਆ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਦੇ ਦਖਲ ਤੋਂ ਬਾਅਦ ਪੁਲਸ ਨੇ ਉਕਤ ਪੰਚ ਤੇ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਪਰ ਹੁਣ ਸਿਆਸੀ ਗੁੰਡਾਗਰਦੀ ਦੀ ਸ਼ਹਿ ਤੇ ਪੁਲਿਸ ਗ੍ਰਿਫਤਾਰੀ ਕਰਨ ਤੋਂ ਟਾਲਾ ਵੱਟ ਰਹੀ ਹੈ ਇਸ ਸਮੇਂ ਇਨਕਲਾਬੀ ਕੇਂਦਰ ਦੇ ਸੰਦੀਪ ਸਿੰਘ ਲੱਡੂ ਅਤੇ ਪੇਡੂ ਮਜਦੂਰ ਮਿਸ਼ਾਲ ਦੇ ਅਵਤਾਰ ਸਿੰਘ, ਨੌਜਵਾਨ ਵਿਦਿਆਰਥੀ ਮੰਚ ਦੇ ਗੁਰਜਿੰਦਰ ਸਿੰਘ ਆਦਿ ਨੇ ਕਿਹਾ ਕਿ ਜੇਕਰ ਅਕਾਲੀ ਪੰਚ ਦੀ ਗ੍ਰਿਫਤਾਰੀ ਲਈ ਉਨਾਂ ਹੋਰ ਤਿੱਖਾ ਸੰਘਰਸ਼ ਕਰਨਾ ਪਿਆ ਤਾਂ ਉਹ ਕਰਨਗੇ ਉਨਾਂ ਕਿਹਾ ਕਿ ਨੈਸ਼ਨਲ ਹਾਈਵੇ ਜਾਮ ਜਾਂ ਅਰਥੀ ਫੂਕ ਮੁਜਾਹਰੇ ਕਰਨ ਲਈ ਵੀ ਉਹ ਤਿਆਰ ਹਨ ਉਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਪੁਲਿਸ ਦੀ ਗੁੰਡਾਗਰਦੀ ਤੇ ਸਿਆਸੀ ਗੁੰਡਾਗਰਦੀ ਅੱਗੇ ਨਹੀਂ ਝੁਕਣਗੇ ਅਤੇ ਪੰਚ ਦੀ ਗ੍ਰਿਫਤਾਰੀ ਤੱਕ ਲੋਕਾਂ ਦੇ ਸਹਿਯੋਗ ਨਾਲ ਹਰ ਸੰਭਵ ਕੋਸ਼ਿਸ਼ ਕਰਨਗੇ ਇਸ ਮੌਕੇ ਬਲਵੰਤ ਸਿੰਘ, ਹਰਦੇਵ ਸਿੰਘ, ਨੇਕ ਸਿੰਘ, ਰਾਮ ਸਿੰਘ ਸ਼ਹਿਣਾ, ਲਖਵੀਰ ਸਿੰਘ ਦੁੱਲਮਸਰ, ਜਗਰਾਜ ਸਿੰਘ, ਹਰਦੇਵ ਸਿੰਘ, ਬੂਟਾ ਸਿੰਘ, ਮਲਕੀਤ ਸਿੰਘ, ਭਾਨ ਸਿੰਘ, ਦੇਵ ਸਿੰਘ, ਮੇਵਾ ਸਿੰਘ, ਕਰਮ ਸਿੰਘ, ਘੀਚਰ ਸਿੰਘ ਆਦਿ ਹਾਜ਼ਰ ਸਨ।
ਪੰਚ ਦੀ ਗ੍ਰਿਫਤਾਰੀ ਦੇ ਯਤਨ ਜਾਰੀ : ਥਾਣਾ ਮੁੱਖੀ
ਇਸ ਸੰਬੰਧੀ ਥਾਣਾ ਟੱਲੇਵਾਲ ਦੇ ਮੁੱਖੀ ਇੰਦਰਪਾਲ ਸਿੰਘ ਨੇ ਕਿਹਾ ਕਿ ਪੁਲਿਸ ਪੰਚ ਦੀ ਗ੍ਰਿਫ਼ਤਾਰੀ ਲਈ ਯਤਨ ਕਰ ਰਹੀ ਹੈ ਉਕਤ ਪੰਚ ਦੇ ਘਰ ਤੋਂ ਇਲਾਵਾ ਜਿੱਥੇ ਵੀ ਪਤਾ ਲੱਗਦਾ ਹੈ, ਰੇਡ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Share Button

Leave a Reply

Your email address will not be published. Required fields are marked *