Sun. Jun 16th, 2019

ਅਕਾਲੀ ਨੇਤਾ ਤੋਂ ਸਿਫਾਰਸ਼ ਕਰਵਾਉਣ ਆਇਆ ਕਥਿਤ ਦੋਸ਼ੀ ਆਇਆ ਪੁਲਿਸ ਅੜਿੱਕੇ

ਅਕਾਲੀ ਨੇਤਾ ਤੋਂ ਸਿਫਾਰਸ਼ ਕਰਵਾਉਣ ਆਇਆ ਕਥਿਤ ਦੋਸ਼ੀ ਆਇਆ ਪੁਲਿਸ ਅੜਿੱਕੇ

6-10
ਦਿੜ੍ਹਬਾ ਮੰਡੀ 06 ਅਗਸਤ (ਰਣ ਸਿੰਘ ਚੱਠਾ) ਦਿੜ੍ਹਬਾ ਕੋਹਰੀਆਂ ਸੜਕ ਤੇ ਸਥਿਤ ਹਰੀ ਓਮ ਪੈਲੇਸ ਵਿੱਚ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈੱਕ ਤਕਸੀਮ ਕਰਨ ਸਬੰਧੀ ਹਲਕਾ ਵਿਧਾਇਕ ਵੱਲੋਂ ਰੱਖੇ ਗਏ ਸਮਾਗਮ ਵਿੱਚ ਰਾਜ ਸਭਾ ਮੈਂਬਰ ਸਕੱਤਰ ਜਰਨਲ ਸੁਖਦੇਵ ਸਿੰਘ ਢੀਂਡਸਾ ਉਚੇਚੇ ਤੋਰ ਤੇ ਪਹੁੰਚੇ ਸਨ। ਸਮਾਗਮ ਸਮਾਪਤ ਹੋਣ ਉਪਰੰਤ ਪਿੰਡ ਢੀਡਸਾਂ ਦੇ ਕਿਸਾਨ ਖੁਦਕੁਸ਼ੀ ਮਾਮਲੇ ਵਿੱਚ ਮੂਨਕ ਪੁਲਿਸ ਨੂੰ ਲੋੜੀਂਦੇ ਕਥਿਤ ਦੋਸ਼ੀ ਬਲਕਾਰ ਸਿੰਘ ਪਟਵਾਰੀ ਵਾਸੀ ਪਿੰਡ ਢੀਂਡਸਾ ਨੂੰ ਮੁਦੱਈਆਂ ਨੇ ਉਸ ਵੇਲੇ ਕਾਬੂ ਕਰਕੇ ਕੋਹਰੀਆਂ ਪੁਲਿਸ ਦੇ ਹਵਾਲੇ ਕੀਤਾ ਜਦੋਂ ਕਥਿਤ ਦੋਸ਼ੀ ਸਮਾਗਮ ਦੇ ਮੁੱਖ ਮਹਿਮਾਨ ਅਕਾਲੀ ਆਗੂ ਤੋਂ ਆਪਣੇ ਸਬੰਧਤ ਮਾਮਲੇ ਵਿੱਚ ਕਥਿਤ ਸਿਫਾਰਸ਼ ਲਗਵਾਉਣਾ ਚਾਹੁੰਦਾ ਸੀ। ਹਰਕਤ ਵਿੱਚ ਆਉਂਦਿਆਂ ਏ ਐਸ ਆਈ ਬਲਜੀਤ ਸਿੰਘ ਚੌਕੀ ਇੰਚਾਰਜ ਕੋਹਰੀਆਂ ਨੇ ਕਾਬੂ ਕਰਕੇ ਮੂਨਕ ਪੁਲਿਸ ਨੂੰ ਸੁਚਿਤ ਕੀਤਾ। ਇਸ ਮੌਕੇ ਤੇ ਕਥਿਤ ਦੋਸ਼ੀ ਮੋਕੇ ਦੇ ਪੁਲਿਸ ਅਧਿਕਾਰੀਆਂ ਨੂੰ ਜਿਲੇ ਦੇ ਉੱਚ ਅਧਿਕਾਰੀਆਂ ਕੋਲ ਆਪਣੇ ਕੇਸ ਸਬੰਧੀ ਇਨਕੁਆਰੀ ਲੱਗੀ ਹੋਣ ਦੀ ਦੁਹਾਈ ਦੇ ਰਿਹਾ ਸੀ ਅਤੇ ਵਾਰ ਵਾਰ ਫੋਨ ਤੇ ਕਿਸੇ ਆਗਿਆਤ ਵਿਅਕਤੀ ਨਾਲ ਪੁਲਿਸ ਦੀ ਗੱਲ ਕਰਵਾਕੇ ਪੁਲਿਸ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਦੀਆਂ ਇਹ ਕੋਸ਼ਿਸ਼ਾਂ ਨਕਾਮ ਰਹੀਆਂ। ਪੁਲਿਸ ਕਥਿਤ ਦੋਸ਼ੀ ਨੂੰ ਚੌਕੀ ਕੋਹਰੀਆਂ ਲੈ ਗਈ ਸੀ। ਜਦੋਂ ਇਸ ਸਬੰਧੀ ਏ ਐਸ ਆਈ ਬਲਜੀਤ ਸਿੰਘ ਚੌਕੀ ਇੰਚਾਰਜ ਕੋਹਰੀਆਂ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕਥਿਤ ਦੋਸ਼ੀ ਨੂੰ ਮੂਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

Leave a Reply

Your email address will not be published. Required fields are marked *

%d bloggers like this: