ਅਕਾਲੀ ਦੱਲ ਦੇ ਅੱਠ ਰੋਜ਼ਾ ਕੈਂਪ ਦੀ ਹੋਈ ਸਮਾਪਤੀ

ss1

ਅਕਾਲੀ ਦੱਲ ਦੇ ਅੱਠ ਰੋਜ਼ਾ ਕੈਂਪ ਦੀ ਹੋਈ ਸਮਾਪਤੀ
ਇਸਤਰੀ ਅਕਾਲੀ ਦੱਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ ਸੰਬੋਧਨ

21rpr-pb-1001 ਸ਼੍ਰੀ ਅਨੰਦਪੁਰ ਸਾਹਿਬ, 21 ਜੂਨ (ਸੁਰਿੰਦਰ ਸਿੰਘ ਸੋਨੀ): ਸ਼੍ਰੋਮਣੀ ਅਕਾਲੀ ਦੱਲ ਯੂਥ ਵਿੰਗ ਦੇ ਚਲ ਰਹੇ ਅੱਠ ਰੋਜ਼ਾ ਕੈਂਪ ਦੀ ਅੱਜ ਸਮਾਪਤੀ ਹੋ ਗਈ। ਅੱਜ ਆਖਰੀ ਦਿਨ ਦੇ ਇਸ ਕੈਂਪ ਵਿਚ ਇਸਤਰੀ ਅਕਾਲੀ ਦੱਲ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੰਜਾਬ ਭਰ ਚੋਂ ਆਈਆਂ ਇਸਤਰੀ ਵਿੰਗ ਅਕਾਲੀ ਦੱਲ ਦੀਆਂ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਸਿੱਖ ਇਤਹਾਸ ਤੋ ਜਾਣੂੰ ਕਰਾਇਆ ਉਥੇ ਉਨਾਂ ਨੂੰ ਸਮੇ ਦੇ ਹਾਣੀ ਬਨਾਊਣ ਲਈ ਸ਼ੋਸ਼ਲ ਮੀਡੀਆ ਬਾਰੇ ਵੀ ਵਿਸਥਾਰ ਸਹਿਤ ਦੱਸਿਆ। ਉਨਾਂ ਅਕਾਲੀ ਦੱਲ ਦੇ ਗੋਰਵਮਈ ਇਤਹਾਸ ਬਾਰੇ ਦੱਸਿਆ ਕਿ 1920 ਤੋ ਲਗਾਤਾਰ ਪੰਜਾਬ ਦੇ ਹੱਕਾ ਲਈ ਅਵਾਜ ਬੁਲੰਦ ਕਰ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਸਦਕਾ ਪੰਜਾਬ ਵਿਚ ਰਿਕਾਰਡ ਤੋੜ ਵਿਕਾਸ ਹੋਇਆ ਹੈ। ਉਨਾਂ ਸੱਦਾ ਦਿਤਾ ਕਿ ਸਮੂੰਹ ਬੀਬੀਆਂ ਅਕਾਲੀ ਦੱਲ ਦੀ ਚੜਦੀ ਕਲਾ ਲਈ ਮਿਹਨਤ ਕਰਨ ਤੇ ਪਾਰਟੀ ਵਲੋਂ ਕੀਤੇ ਕੰਮਾਂ ਦੀ ਜਾਣਕਾਰੀ ਘਰ ਘਰ ਪਹੁੰਚਾਊਣ। ਇਸ ਮੋਕੇ ਉਪ ਮੁੱਖ ਮੰਤਰੀ ਦੇ ਓ.ਐਸ.ਡੀ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਅਕਾਲੀ ਦੱਲ ਜੁਝਾਰੂਆਂ ਦੀ ਜਥੇਬੰਦੀ ਹੈ ਤੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕਰਦੀ ਰਹੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਲੋ ਪੰਜਾਬ ਵਾਸੀਆਂ ਦੀ ਭਲਾਈ ਲਈ ਬਹੁਤ ਸਾਰੀਆਂ ਲੋਕ ਭਲਾਈ ਸਕੀਮਾਂ ਚਲਾਈਆਂ ਹਨ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਜਿੱਥੇ ਇਸ ਕੈਂਪ ਲਈ ਅਕਾਲੀ ਦੱਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਉਥੇ ਭਵਿਖ ਵਿਚ ਵੀ ਇਸ ਤਰਾਂ ਦੇ ਕੈਂਪ ਲਗਾਊਣ ਦੀ ਅਪੀਲ ਕੀਤੀ। ਇਸ ਮੋਕੇ ਬੀਬੀ ਜਗੀਰ  ਕੌਰ ਅਤੇ ਹੋਰ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੋਕੇ ਪਾਰਲੀਮਾਨੀ ਸਕੱਤਰ ਮਹਿੰਦਰ ਕੌਰ ਜੋਸ਼, ਦਿੱਲੀ ਸੂਬੇ ਦੀ ਪ੍ਰਧਾਨ ਮਨਦੀਪ ਕੌਰ ਬਖਸ਼ੀ, ਹਰਿੰਦਰ ਸਿੰਘ ਇੰਚਾਰਜ ਦਫਤਰ, ਮਨਜੀਤ ਸਿੰਘ ਮੈਹਤੋ, ਕੁਲਜਿੰਦਰ ਸਿੰਘ ਲਾਲੀ, ਡਾ:ਕਿਰਨਜੀਤ ਕੌਰ, ਕੁਲਵਿੰਦਰ ਕੌਰ ਵਿਰਕ, ਪ੍ਰੀਤਮ ਕੌਰ ਭਿਉਰਾ, ਰਾਜਵਿੰਦਰ ਕੌਰ, ਸਤਵਿੰਦਰ ਕੌਰ ਸਰਾਉ, ਜਗਮੀਤ ਕੌਰ ਸੰਧੂ, ਸਤਵੰਤ ਕੌਰ ਸੰਧੂ, ਰਜਨੀਤ ਕੌਰ ਡੇਜੀ, ਸੁਖਦੇਵ ਕੌਰ ਸੱਲਾ, ਕਸ਼ਮੀਰ ਕੌਰ ਮੁਹਾਲੀ, ਗੁਰਪ੍ਰੀਤ ਕੌਰ ਸੀਬੀਆ, ਸ਼ਰਨਜੀਤ ਕੌਰ, ਨੀਲਮ ਕੋਹਲੀ,  ਮਾਤਾ ਗੁਰਚਰਨ ਕੌਰ, ਤੇਜਿੰਦਰ ਕੋਰ, ਮਨਜੀਤ ਕੌਰ, ਗੁਰਜੀਤ ਕੌਰ, ਸੁਰਿੰਦਰਪਾਲ ਕੌਰ, ਪਰਮਜੀਤ ਕੌਰ, ਸੁਰਿੰਦਰ ਕੌਰ, ਗੁਰਮੇਲ ਕੌਰ ਟੋਹੜਾ, ਰਜਿੰਦਰ ਕੌਰ ਆਦਿ ਹਾਜਰ ਸਨ।

Share Button