ਅਕਾਲੀ ਦਲ ਹੀ ਪੰਜਾਬ ਹਿਤੈਸ਼ੀ ਪਾਰਟੀ-ਸੰਤ ਘੁੰਨਸ

ss1

ਅਕਾਲੀ ਦਲ ਹੀ ਪੰਜਾਬ ਹਿਤੈਸ਼ੀ ਪਾਰਟੀ-ਸੰਤ ਘੁੰਨਸ

4-7 (1)
ਤਪਾ ਮੰਡੀ, 3 ਜੁਲਾਈ (ਨਰੇਸ਼ ਗਰਗ, ਸੋਮ ਸ਼ਰਮਾ) ਪੰਜਾਬ ਦੇ ਲੋਕਾਂ ਦੀ ਭਲਾਈ ਲਈ ਸਭ ਤੋਂ ਜਿਆਦਾ ਹਰਮਨ ਪਿਆਰੀ ਪਾਰਟੀ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਹੈ। ਜਿਸ ਕਰਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਅਕਾਲੀ ਦਲ ਬਾਦਲ ਦੀ ਸਰਕਾਰ ਬਣੇਗੀ। ਉਕਤ ਵਿਚਾਰ ਹਲਕਾ ਭਦੌੜ ਦੇ ਪਿੰਡ ਢਿੱਲਵਾਂ ਵਿਖੇ ਇੱਕ ਅੰਤਿਮ ਅਰਦਾਸ ਵਿੱਚ ਸਾਮਲ ਹੋਣ ਲਈ ਪਹੁੰਚੇ ਸੰਤ ਬਲਵੀਰ ਸਿੰਘ ਘੁੰਨਸ ਨੇ ਇਸ ਪੱਤਰਕਾਰ ਨਾਲ ਸਾਂਝੇ ਕੀਤੇ।
ਉਨਾਂ ਕਿਹਾ ਕਿ ਹਲਕਾ ਭਦੌੜ ਦੇ ਵੋਟਰਾਂ ਨਾਲ ਲੰਮੇ ਸਮੇਂ ਤੋਂ ਉਨਾਂ ਦਾ ਨੌਂਹ-ਮਾਸ ਦਾ ਰਿਸ਼ਤਾ ਹੈ, ਜਿਸ ਕਾਰਨ ਉਹ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿੱਚ ਸਾਮਲ ਹੁੰਦੇ ਆ ਰਹੇ ਹਨ। ਉਨਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਾਣੀਆਂ ਦੇ ਮੁੱਦੇ ਤੇ ਬਿਨਾਂ ਸੱਤਾ ਦੀ ਪ੍ਰਵਾਹ ਕੀਤਿਆਂ ਪੰਜਾਬ ਦੇ ਲੋਕਾਂ ਨਾਲ ਖੜਨ ਦਾ ਅਹਿਦ ਲਿਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਉਹ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰ ਸੁਖਦੇਵ ਸਿੰਘ ਢੀਂਡਸਾ ਜਿਥੋਂ ਹੁਕਮ ਕਰਨਗੇ, ਉਥੋਂ ਹੀ ਚੋਣ ਲੜ ਕੇ ਪੰਜਾਬ ਵਾਸੀਆਂ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਂਣਗੇ।
ਇਸ ਸਮੇਂ ਚਮਕੌਰ ਸਿੰਘ ਤਾਜੋਕੇ, ਸਰਪੰਚ ਸੁਖਦੇਵ ਸਿੰਘ ਢਿੱਲਵਾਂ, ਪੰਚ ਚੇਤ ਸਿੰਘ, ਪੰਚ ਕੌਰ ਸਿੰਘ ਢਿੱਲਵਾਂ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *