ਅਕਾਲੀ ਦਲ ਵੱਲੋਂ ਜ਼ਿਲ੍ਹੇ ਅੰਦਰ ਦਿੱਤੀਆਂ ਜਾਣ ਵਾਲੀਆਂ ਪ੍ਰਧਾਨਗੀਆਂ ਪ੍ਰਤੀ ਚਰਚਾਵਾਂ ਨੇ ਫ਼ੜਿਆ ਜ਼ੋਰ

ss1

ਅਕਾਲੀ ਦਲ ਵੱਲੋਂ ਜ਼ਿਲ੍ਹੇ ਅੰਦਰ ਦਿੱਤੀਆਂ ਜਾਣ ਵਾਲੀਆਂ ਪ੍ਰਧਾਨਗੀਆਂ ਪ੍ਰਤੀ ਚਰਚਾਵਾਂ ਨੇ ਫ਼ੜਿਆ ਜ਼ੋਰ

ਅਕਾਲੀ ਦਲ ਦੇ ਪ੍ਰਧਾਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 2 ਹਲਕਿਆਂ ਦੇ ਹਲਕਾ ਇੰਚਾਰਜ ਬਦਲੇ ਜਾਣ ਤੋਂ ਬਾਅਦ ਜ਼ਿਲ੍ਹਾ ਬਰਨਾਲਾ ‘ਚ ਵੀ ਚਰਚਾਵਾਂ ਨੇ ਜੋਰ ਫ਼ੜ ਲਿਆ ਹੈ। ਜ਼ਿਲ੍ਹਾ ਬਰਨਾਲਾ ‘ਚ ਲਗਾਤਾਰ 2 ਵਿਧਾਨ ਸਭਾ ਅਤੇ 2 ਲੋਕ ਸਭਾ ਚੋਣਾ ਹਾਰਨ ਵਾਲੇ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨਗੀ ਦਾ ਤਾਜ਼ ਕਿਸ ਆਗੂ ਦੇ ਸਿਰ ‘ਤੇ ਸੱਜਦਾ ਹੈ, ਇਸ ਵਾਰੇ ਫ਼ਿਲਹਾਲ ਪੱਕੇ ਤੌਰ ‘ਤੇ ਕੁੱਝ ਨਹੀਂ ਕਿਹਾ ਜਾ ਸਕਦਾ, ਪਰ ਪ੍ਰਧਾਨਗੀ ਲਈ ਸਾਬਕਾ ਵਿਧਾਇਕ ਬਾਬਾ ਬਲਬੀਰ ਸਿੰਘ ਘੁੰਨਸ਼ ਦਾ ਨਾਮ ਬਾਕੀਆਂ ਤੋਂ ਉੱਪਰ ਚੱਲ ਰਿਹਾ ਹੈ, ਕਿਉਂਕਿ ਬਾਬਾ ਘੁਨੰਸ਼ ਨੂੰ ਕਿਸੇ ਧੜੇ ਨਾਲ ਨਹੀਂ ਦੇਖਿਆ ਜਾ ਰਿਹਾ, ਸਾਰੇ ਆਗੂ ਅਤੇ ਵਰਕਰ ਉਹਨਾਂ ਦਾ ਸਤਿਕਾਰ ਕਰਦੇ ਹਨ, ਭਾਈ ਪਰਮਜੀਤ ਸਿੰਘ ਖਾਲਸਾ ਤੋਂ ਪਹਿਲਾਂ ਵੀ ਬਾਬਾ ਘੁੰਨਸ਼ ਜ਼ਿਲ੍ਹਾ ਪ੍ਰਧਾਨਗੀ ਦੀ ਜੁੰਮੇਵਾਰੀ ਨਿਭਾ ਚੁੱਕੇ ਹਨ, ਦੇ ਸਿਰ ‘ਤੇ ਅਗਰ ਦੁਬਾਰਾ ਜ਼ਿਲਾ ਪ੍ਰਧਾਨਗੀ ਦਾ ਤਾਜ਼ ਸੱਜਦਾ ਹੈ ਤਾਂ ਇਸ ਦਾ ਲੋਕ ਸਭਾ ਚੋਣਾਂ ‘ਚ ਪਾਰਟੀ ਨੂੰ ਫ਼ਾਇਦਾ ਮਿਲ ਸਕਦਾ ਹੈ, ਕਿਉਂਕਿ ਸਮੁੱਚੇ ਜ਼ਿਲ੍ਹੇ ਦੇ ਅਕਾਲੀ ਵਰਕਰ ਬਾਬਾ ਘੁੰਨਸ਼ ਦੀ ਅਗਵਾਈ ਹੇਠ ਚੱਲ ਸਕਦਾ ਹੈ। ਸ਼ਹਿਰੀ ੍ਰਪਧਾਨਗੀ ਦੀ ਗੱਲ ਕੀਤੀ ਜਾਵੇ ਤਾਂ ਸੰਜੀਵ ਸ਼ੋਰੀ ਵੀ ਦੂਸਰੀ ਵਾਰ ਪ੍ਰਧਾਨਗੀ ਪਦ ਹਾਸਲ ਕਰ ਸਕਦੇ  ਹਨ, ਕਿਉਂਕਿ ਉਦਯੋਗਪਤੀ ਰਜਿੰਦਰ ਗੀਪਤਾ ਦੇ ਸਭ ਤੋਂ ਨੇੜਲੇ ਸਾਥੀ ਸੰਜੀਵ ਸੋਰੀ ਉੱਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਭਰੋਸ਼ਾ ਜਤਾ ਰਹੇ ਹਨ, ਜਦ ਕਿ ਦੂਜੇ ਪਾਸੇ ਪਾਰਟੀ ਪ੍ਰਧਾਨ ਇਹ ਵੀ ਕਹਿ ਚੁੱਕੇ ਹਨ, ਕਿ ਮੌਜੂਦਾ ਜ਼ਿਲ੍ਹਾ ਪ੍ਰਧਾਨਾਂ ‘ਤੇ ਦੁਬਾਰਾ ਜੁੰਮੇਵਾਰੀ ਨਹੀਂ ਦਿੱਤੀ ਜਾਵੇਗੀ। ਹਲਕਾ ਇੰਚਾਰਜ ਦੀ ਗੱਲ ਕੀਤੀ ਜਾਵੇ ਤਾਂ ਬਰਨਾਲਾ ਮਹਿਲ ਕਲਾਂ ਅਤੇ ਭਦੌੜ ਹਲਕਿਆਂ ਦੇ ਇੰਚਾਰਜਾਂ ਦਾ ਐਲਾਨ ਵੀ ਕਿਸੇ ਸਮੇਂ ਵੀ ਹੋ ਸਕਦਾ ਹੈ। ਲੰਘੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲਲੋਂ ਸੰਗਰੂਰ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਨੂੰ ਬਰਨਾਲਾ ਤੋਂ ਟਿਕਟ ਦੇ ਕੇ ਮੈਦਾਨ ‘ਚ ਉਤਾਰਿਆ ਸੀ, ਜੋ ਤੀਜੇ ਨੰਬਰ ‘ਤੇ ਰਹੇ, ਪਰ ਉਹਨਾਂ ਨੂੰ ਅੱਜ ਵੀ ਬਰਨਾਲਾ ਦਾ ਹਲਕਾ ਇੰਚਾਰਜ ਸਮਝਿਆ ਜਾ ਰਿਹਾ ਹੈ। ਜਦ ਕਿ ਚੌਣ ਤੋਂ ਬਾਅਦ ਉਦਯੋਗਪਤੀ ਰਜਿੰਦਰ ਗੁਪਤਾ ਨਾਲ ਸਿਬੀਆ ਦੀਆਂ ਜਿੱਥੇ ਦੂਰੀਆਂ ਪੈ ਚੁੱਕੀਆਂ ਹਨ ਉੱਥੇ ਸਾਬਕਾ ਅਕਾਲੀ ਵਿਧਾਇਕ ਮਰਹੂਮ ਮਲਕੀਤ ਸਿੰਘ ਕੀਤੂ ਦੇ ਸਿਆਸੀ ਵਾਰਸ਼ ਕੁਲਵੰਤ ਸਿੰਘ ਕੀਤੂ ਨਾਲ ਨੇੜਤਾ ਦਿਖਾਈ ਨਹੀਂ ਦੇ ਰਹੀ, ਲਗਾਤਾਰ 2 ਲੋਕ ਸਭਾ ਚੋਣਾਂ ਹਾਰਨ ਵਾਲੇ ਢੀਡਸਾ ਪਰਿਵਾਰ ਦਾ ਕੁਲਵੰਤ ਸਿੰਘ ਕੀਤੂ ਦੇ ਸਿਰ ‘ਤੇ ਪਹਿਲਾਂ ਹੀ ਹੱਥ ਟਿਕਿਆ ਹੋਇਆ ਹੈ, ਜਦ ਕਿ ਚੋਣਾਂ ਤੋਂ ਬਾਅਦ ਗੁਪਤਾ ਦੀ ਸਿਬੀਆ ਨਾਲ ਦੂਰੀ ਤੇ ਕੀਤੂ ਨਾਲ ਨੇੜਤਾ ਸਾਫ਼ ਦਿਖਾਈ ਦੇ ਰਹੀ ਹੈ। ਦੂਜੇ ਪਾਸੇ ਚੋਣਾ ਦੇ ਪੈਸੇ ਨਾ ਦੇਣ ਦੇ ਮਾਮਲੇ ‘ਚ ਉਲਝੇ ਹੋਏ ਸਿਬੀਆ ਨੂੰ ਹਲਕਾ ਇੰਚਾਰਜ ਦੀ ਜੁੰਮੇਵਾਰੀ ਫ਼ਿਲਹਾਲ ਮਿਲਦੀ ਦਿਖਾਈ ਨਹੀਂ ਦੇ ਰਹੀ। ਮਹਿਲ ਕਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਤੋਂ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜਨ ਵਾਲੇ ਮਾਸਟਰ ਅਜੀਤ ਸਿੰਘ ਸ਼ਾਂਤ ਚੋਣ ਹਾਰਨ ਤੋਂ ਬਾਅਦ ਹਲਕੇ ਤੋਂ ਗਾਇਬ ਹਨ, ਜਦ ਕਿ ਭਰੋਸ਼ੇਯੋਗ ਸੂਤਰਾਂ ਤੋਂ ਮਿਲੀਜਾਣਕਾਰੀ ਅਨੁਸਾਰ ਕਿ ਇਸ ਰਿਜਰਵ ਹਲਕੇ ਦੀ ਜੁੰਮੇਵਾਰੀ ਕਿਸੇ ਜਰਨਲ ਅਕਾਲੀ ਆਗੂ ਨੂੰ ਦਿੱਤੀ ਜਾ ਸਕਦੀ ਹੈ।  ਇੱਕੋ ਇੱਕ ਹਲਕਾ ਭਦੌੜ ਹੈ ਜਿੱਥੇ ਦੀ ਜੁੰਮੇਵਾਰੀ ਬਾਬਾ ਬਲਬੀਰ ਸਿੰਘ ਘੁੰਨਸ਼ ਦੇ ਹੱਥਾਂ ‘ਚ ਹੈ, ਅਗਰ ਹਲਕਾ ਇੰਚਾਰਜੀ ਦੀ ਨਵੀਂ ਚੋਣ ਹੁੰਦੀ ਹੈ ਤਾਂ ਦੁਬਾਰਾ ਬਾਬਾ ਘੁੰਨਸ਼ ‘ਤੇ ਹੀ ਹਲਕਾ ਇੰਚਾਰਜੀ ਦਾ ਤਾਜ਼ ਸਜ ਸਕਦਾ ਹੈ। ਧੜੇਬਾਜੀ ‘ਚ ਫ਼ਸਿਆ ਹੋਇਆ ਜ਼ਿਲਾ ਬਰਨਾਲਾ ਦਾ ਅਕਾਲੀ ਦਲ ਜੋ ਲਗਾਤਾਰ ਵਿਧਾਨ ਅਤੇ ਲੋਕ ਸਭਾ ਚੌਣਾ ਹਾਰਿਆਂ ਹੈ, ਵੱਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਰਾਦਲ ਵਿਸ਼ੇਸ਼ਸ ਧਿਆਨ ਦਿੰਦੇ ਹਨ?

Share Button

Leave a Reply

Your email address will not be published. Required fields are marked *