ਅਕਾਲੀ ਦਲ ਵੱਲੋਂ ਸਰਕਲ ਮਹਿਲ ਕਲਾਂ ਜਥੇਬੰਦੀ ਦਾ ਐਲਾਨ,ਰਿੰਕੂ, ਕਲਾਲਾ ਤੇ ਕੁਤਬਾ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ

ਅਕਾਲੀ ਦਲ ਵੱਲੋਂ ਸਰਕਲ ਮਹਿਲ ਕਲਾਂ ਜਥੇਬੰਦੀ ਦਾ ਐਲਾਨ,ਰਿੰਕੂ, ਕਲਾਲਾ ਤੇ ਕੁਤਬਾ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ
ਨੋਨੀ ਯੂਥ ਵਿੰਗ ਤੇ ਬਲਦੀਪ ਮਹਿਲ ਖੁਰਦ ਐਸ਼ ਸੀ ਵਿੰਗ ਦੇ ਬਣੇ ਹਲਕਾ ਪ੍ਰਧਾਨ

22-27 (2)
ਮਹਿਲ ਕਲਾਂ 21 ਮਈ (ਭੁਪਿੰਦਰ ਧਨੇਰ/ ਪਰਦੀਪ ਕੁਮਾਰ) – ਸ਼੍ਰੋਮਣੀ ਅਕਾਲੀ ਦਲ ਸਰਕਲ ਮਹਿਲ ਕਲਾਂ ਵੱਲੋਂ ਬਾਬਾ ਜੰਗ ਸਿੰਘ ਪਾਰਕ ਵਿਖੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਦੀ ਪ੍ਰਧਾਨਗੀ ਹੇਠ ਇੱਕ ਇਕੱਤਰਤਾ ਕੀਤੀ ਗਈ। ਜਿਸ ਚ ਹਲਕਾ ਇੰਚਾਰਜ ਮਾਸਟਰ ਅਜੀਤ ਸਿੰਘ ਸਾਂਤ ਅਤੇ ਜਿਲਾ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ ਜਦਕਿ ਕੌਮੀ ਵਰਕਿੰਗ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ, ਚੇਅਰਮੈਨ ਅਜੀਤ ਸਿੰਘ ਕੁਤਬਾ, ਡਿਪਟੀ ਚੇਅਰਮੈਨ ਰੂਬਲ ਗਿੱਲ ਕਨੇਡਾ, ਯੂਥ ਆਗੂ ਗੁਰਸੇਵਕ ਸਿੰਘ ਗਾਗੇਵਾਲ, ਮਾਸਟਰ ਹਰਬੰਸ ਸਿੰਘ ਸੇਰਪੁਰ, ਸਰਕਲ ਠੁੱਲੀਵਾਲ ਦੇ ਪ੍ਰਧਾਨ ਦਰਸਨ ਸਿੰਘ ਰਾਣੂੰ, ਕਿਸਾਨ ਆਗੂ ਜਗਸੀਰ ਸਿੰਘ ਸੀਰਾ ਆਦਿ ਆਗੂਆਂ ਨੇ ਹਾਜਰੀ ਭਰੀ।

ਪਿਛਲੇ ਦਿਨੀਂ ਅਕਾਲੀ ਦਲ ਦੇ ਜਿਲਾ ਉਪ ਪ੍ਰਧਾਨ ਜਥੇਦਾਰ ਕਮਿੱਕਰ ਸਿੰਘ ਸੋਢਾ ਦੀ ਮੌਤ ਤੋਂ ਬਾਅਦ ਜੋ ਅਹੁਦਾ ਖਾਲੀ ਹੋਇਆ ਸੀ ਉਸ ਦਾ ਤਾਜ ਅੱਜ ਲਛਮਣ ਸਿੰਘ ਮੂੰਮ ਦੇ ਸਿਰ ਤੇ ਸਜਾਇਆਂ ਗਿਆ ਜਦਕਿ ਉਕਤ ਆਗੂਆਂ ਵੱਲੋਂ ਮਨਦੀਪ ਸਿੰਘ ਨੋਨੀ ਮਹਿਲ ਖੁਰਦ ਨੂੰ ਹਲਕਾ ਯੂਥ ਵਿੰਗ ਦਾ ਪ੍ਰਧਾਨ,ਬਲਦੀਪ ਸਿੰਘ ਮਹਿਲ ਖੁਰਦ ਨੂੰ ਐਸ ਸੀ ਵਿੰਗ ਦਾ ਪ੍ਰਧਾਨ ਐਲਾਨਿਆ ਗਿਆ। ਉਪਰੰਤ ਸਰਕਲ ਮਹਿਲ ਕਲਾਂ ਦੀ ਹੋਈ ਚੋਣ ਚ ਜਥੇਦਾਰ ਬਾਰਾ ਸਿੰਘ ਚੁਹਾਣਕੇ ਖੁਰਦ, ਜਥੇਦਾਰ ਹਰੀ ਸਿੰਘ ਨਿਹਾਲੂਵਾਲ, ਜਥੇਦਾਰ ਕਿਰਪਾਲ ਸਿੰਘ ਚੁਹਾਣਕੇ ਕਲਾਂ ਨੂੰ ਸਰਪ੍ਰਸਤ, ਗੁਰਦੀਪ ਸਿੰਘ ਟੀਵਾਣਾ ਮਹਿਲ ਕਲਾਂ (ਸੋਢੇ), ਧੰਨਾ ਸਿੰਘ ਹਰਦਾਸਪੁਰਾ, ਅਨਿਲ ਕੁਮਾਰ ਪੱਪੀ ਮਹਿਲ ਖੁਰਦ ਅਤੇ ਗੁਰਮੇਲ ਸਿੰਘ ਕਲਾਲਾ ਨੂੰ ਸੀਨੀਅਰ ਮੀਤ ਪ੍ਰਧਾਨ ਕਲੱਟਰ ਸਿੰਘ ਪੰਡੋਰੀ, ਮੁਕੰਦ ਸਿੰਘ ਕੁਤਬਾ,ਜੋਗਿੰਦਰ ਸਿੰਘ ਧਨੇਰ ਤੇ ਰਣਜੀਤ ਸਿੰਘ ਮਿੱਠੂ ਕਲਾਲਾ ਮੀਤ ਪ੍ਰਧਾਨ, ਅਜੈ ਕੁਮਾਰ ਮਹਿਲ ਖੁਰਦ, ਮਾ ਰਘਵੀਰ ਸਿੰਘ ਮਹਿਲ ਖੁਰਦ, ਜਸਵੰਤ ਸਿੰਘ ਛੀਨੀਵਾਲ ਕਲਾਂ, ਡਾ ਰਾਮ ਗੋਪਾਲ ਸਹਿਜੜਾ ਜਨਰਲ ਸਕੱਤਰ, ਦਲਜੀਤ ਸਿੰਘ ਹਰਦਾਸਪੁਰਾ, ਬਲਜਿੰਦਰ ਪੱਪੀ ਕ੍ਰਿਪਾਲ ਸਿੰਘ ਵਾਲਾ, ਪੰਚ ਭਜਨ ਸਿੰਘ ਕਲਾਲਾ ਤੇ ਬਲਜੀਤ ਸਿੰਘ ਕਲਾਲ ਮਾਜਰਾ ਸਕੱਤਰ, ਚਮਕੌਰ ਸਿੰਘ ਲੋਹਗੜ, ਦਰਸਨ ਸਿੰਘ ਚੀਮਾ ਗੰਗੋਹਰ, ਬਲਵਿੰਦਰ ਸਿੰਘ ਕਲਾਲ ਮਾਜਰਾ ਤੇ ਗਿਆਨੀ ਕਰਮ ਸਿੰਘ ਪ੍ਰਚਾਰਕ ਸਕੱਤਰ, ਗੁਰਤੇਜ ਸਿੰਘ ਚੁਹਾਣਕੇ ਕਲਾਂ,ਤੇਜਿੰਦਰਦੇਵ ਸਿੰਘ ਮਿੰਟੂ ਮਹਿਲ ਕਲਾਂ ਤੇ ਮਨਜਿੰਦਰ ਸਿੰਘ ਕੁਤਬਾ ਨੂੰ ਪ੍ਰੈਸ ਸਕੱਤਰ, ਰਾਜ ਸਿੰਘ ਭਾਂਬੜ, ਜਸਵੰਤ ਸਿੰਘ ਕ੍ਰਿਪਾਲ ਸਿੰਘ ਵਾਲਾ, ਪੰਚ ਗੁਰਮੇਲ ਸਿੰਘ ਮਹਿਲ ਕਲਾਂ, ਨਗਿੰਦਰ ਸਿੰਘ ਧਨੇਰ ਨੂੰ ਤਾਲਮੇਲ ਸਕੱਤਰ, ਪ੍ਰੀਤਮ ਸਿੰਘ ਗੰਗੋਹਰ, ਜਸਮਿੰਦਰ ਸਿੰਘ ਧਨੇਰ ਤੇ ਜਸਵਿੰਦਰ ਸਿੰਘ ਅਤੇ ਮੇਹਰ ਸਿੰਘ ਮਹਿਲ ਖੁਰਦ ਜਥੇਬੰਦਕ ਸਕੱਤਰ ਜਦਕਿ ਸੰਦੀਪ ਕੁਮਾਰ ਰਿੰਕੂ ਮਹਿਲ ਕਲਾਂ ਵਿੱਤ ਸਕੱਤਰ ਬਣਾਇਆ ਗਿਆ। ਇਸ ਸਮੇਂ ਸਰਕਲ ਮਹਿਲ ਕਲਾਂ ਦੇ 19 ਪਿੰਡਾਂ ਦੀਆਂ ਇਕਾਈਆਂ ਦੇ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਸਮਾਗਮ ਦੇ ਅਖੀਰ ਵਿੱਚ ਨਵੇਂ ਚੁਣੇ ਗਏ ਅਹੁਦੇਦਾਰਾਂ ਅਤੇ ਸਰਕਲ ਜਥੇਬੰਦੀਆਂ ਵੱਲੋਂ ਹਲਕਾ ਇੰਚਾਰਜ ਮਾਸਟਰ ਅਜੀਤ ਸਿੰਘ ਸ਼ਾਂਤ ਅਤੇ ਜਿਲਾ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

Share Button

Leave a Reply

Your email address will not be published. Required fields are marked *

%d bloggers like this: