ਅਕਾਲੀ ਦਲ ਵਲੋਂ 28 ਨੂੰ ਘੁਮਾਣ ਪੈਲੇਸ ਵਿੱਚ ਟਰੇਨਿੰਗ ਕੈਂਪ ਲੱਗੇਗਾ-ਘੁੰਨਸ

ss1

ਅਕਾਲੀ ਦਲ ਵਲੋਂ 28 ਨੂੰ ਘੁਮਾਣ ਪੈਲੇਸ ਵਿੱਚ ਟਰੇਨਿੰਗ ਕੈਂਪ ਲੱਗੇਗਾ-ਘੁੰਨਸ

26-20 (2)

ਦਿੜ੍ਹਬਾ ਮੰਡੀ,ਕੌਹਰੀਆਂ,26 ਅਗਸਤ (ਰਣਯੋਧ ਸੰਧੂ, ਰਣ ਚੱਠਾ )-ਸ੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਨੂੰ ਹਲਕੇ ਵਿੱਚ ਮਜਬੂਤ ਕਰਨ ਦੇ ਇਰਾਦੇ ਨਾਲ 28 ਅਗਸਤ ਨੂੰ ਸਥਾਨਕ ਘੁਮਾਣ ਪੈਲੇਸ ਵਿਖੇ ਇੱਕ ਟਰੇਨਿੰਗ ਕੈਂਪ ਲਾਇਆ ਜਾ ਰਿਹਾ ਹੈ ।ਇਸ ਸਬੰਧੀ ਅੱਜ ਦਿੜ੍ਹਬਾ ਵਿਖੇ ਸ੍ਰ ਬਲਬੀਰ ਸਿੰਘ ਘੁੰਨਸ ਤੇ ਪਾਵਰ ਕਾਮ ਦੇ ਪ੍ਰਬੰਧਕੀ ਮੈਂਬਰ ਸ੍ਰ ਗੁਰਬਚਨ ਸਿੰਘ ਬਚੀ ਦੀ ਅਗਵਾਈ ਵਿਚ ਹਲਕੇ ਨਾਲ ਸਬੰਧਿਤ ਵਰਕਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ ।ਮੀਟਿੰਗ ਤੋਂ ਬਾਆਦ ਉਕਤ ਦੋਵੇਂ ਆਗੂਆਂ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਪਾਰਟੀ ਨਾਲ ਜੁੜੇ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਵਿਕਾਸ ,ਪਾਰਟੀ ਦੇ ਇਤਿਹਾਸ ,ਪਾਰਟੀ ਦੇ ਆਗੂਆਂ ਦੁਬਾਰਾ ਕੀਤੀਆਂ ਕੁਰਬਾਨੀਆਂ ਤੇ ਪਾਰਟੀ ਕਿਸ ਤਰਾਂ ਹੋਂਦ ਵਿੱਚ ਆਈ ਬਾਰੇ ਵਿਸਥਾਰ ਸਾਹਿਤ ਚਾਨਣਾ ਪਾਇਆ ਜਾਵੇਗਾ । ਇਹ ਕੈਂਪ ਪਾਰਟੀ ਪ੍ਰਧਾਨ
ਸੁਖਬੀਰ ਸਿੰਘ ਬਾਦਲ ਦੇ ਦਿਸਾ ਨਿਰਦੇਸ਼ਾ ਤਹਿਤ ਹਰ ਹਲਕੇ ਵਿੱਚ ਹੋਵੇਗਾ ।ਜਿਸ ਦਾ ਮਕਸਦ ਆਉਂਦੀਆਂ ਵਿਧਾਨ ਸਭਾ ਚੋਣਾ ਸਬੰਧੀ ਪਾਰਟੀ ਵਰਕਰਾਂ ਨੂੰ ਹੋਰ ਪ੍ਰੇਰਿਤ ਕਰਨਾ ਹੋਵੇਗਾ । ਤਾਂ ਕਿ ਉਹ ਲੋਕਾਂ ਵਿੱਚ ਜਾ ਕੇ ਪਿੰਡ ਪਿੰਡ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ।
ਇਸ ਸਮੇਂ ਜਸਵਿੰਦਰ ਸਿੰਘ ਲੱਧੜ ਪੀਏ ,ਰਣਧੀਰ ਸਿੰਘ ਸਮੂੰਰਾ ਸੀਨੀਅਰ ਅਕਾਲੀ ਆਗੂ,ਗੁਰਜੀਤ ਸਿੰਘ ਜੀਤੀ ਚੇਅਰਮੈਨ ਮਾਰਕੀਟ ਕਮੇਟੀ,ਹਰਦੇਵ ਸਿੰਘ ਰੋਗਲਾ ਮੈਂਬਰ ਐਸਜੀਪੀਸੀ,ਨਰਿੰਦਰ ਸਿੰਘ ਖਡਿਆਲੀ ਸਰਕਲ ਪ੍ਰਧਾਨ,ਜਗਮੇਲ ਸਿੰਘ ਛਾਜਲਾ ,ਗੁਲਾਬ ਸਿੰਘ ਵਿਰਕ ਰੱਤਾਖੇੜਾ,ਜੋਰਾ ਸਿੰਘ ਜਨਾਲ,ਰਣਧੀਰ ਸਿੰਘ ਕੈਂਪਰ ਭਾਜਪਾ ਆਗੂ,ਅਮਰੀਕ ਸਿੰਘ ਰਾਮਪੁਰ ਗੁਜਰਾਂ,ਜਰਨੈਲ ਸਿੰਘ ਸਰਪੰਚ ਕਾਕੂਵਾਲਾ,ਰਾਜ ਸਿੰਘ ਝਾੜੋਂ ਦਫਤਰ ਇੰਚਾਰਜ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *