Sun. Jun 16th, 2019

ਅਕਾਲੀ ਦਲ ਲਈ ਤਪਾ ਮੰਡੀ ਅੰਦਰ ਖਤਰੇ ਦੀ ਘੰਟੀ

ਅਕਾਲੀ ਦਲ ਲਈ ਤਪਾ ਮੰਡੀ ਅੰਦਰ ਖਤਰੇ ਦੀ ਘੰਟੀ

ਬਰਨਾਲਾ, ਤਪਾ 17 ਜੂਨ (ਨਰੇਸ਼ ਗਰਗ, ਸੋਮ ਸ਼ਰਮਾ) ਸਥਾਨਕ ਮੰਡੀ ਅੰਦਰਲੇ ਜੋ ਦੁਕਾਨਦਾਰ ਆਪਣੇ ਆਪਨੂੰ ਦਿਵਾਲੀਆਂ ਕਰਾਰ ਦੇ ਚੁੱਕੇ ਹਨ, ਆਮ ਲੋਕਾਂ ਦਾ ਕਰੋੜਾਂ ਰੁਪਏ ਦੱਬ ਚੁੱਕੇ ਹਨ ਅਤੇ ਕੁਝ ਦੁਕਾਨਦਾਰ ਕਰੋੜਾਂ ਰੁਪਏ ਦੱਬਣ ਬਾਰੇ ਸੋਚ ਰਹੇ ਹਨ। ਇਨਾਂ ਸਭ ਦਾ ਸਬੰਧ ਅਕਾਲੀ ਦਲ ਨਾਲ ਹੈ। ਦੂਜੇ ਪਾਸੇ ਵਪਾਰ ਅੰਦਰ ਵੱਡਾ ਘਾਟਾ ਖਾ ਚੁੱਕੇ ਦੂਜੀਆਂ ਰਾਜਸੀ ਪਾਰਟੀਆਂ ਨਾਲ ਸਬੰਧਤ ਵਪਾਰੀਆਂ ਨੂੰ ਆਪਣੇ ਘਾਟੇ ਦੀ ਰਕਮ ਚੁੱਕਤਾ ਕਰਨ ਦੀ ਖਾਤਰ ਆਪਣੀਆਂ ਕੀਮਤੀ ਜਾਇਦਾਦਾਂ ਵੇਚ ਦਿੱਤੀਆਂ ਹਨ। ਇੱਕ ਵਪਾਰੀ ਨੇ ਤਾਂ ਆਪਣੀ ਰਿਹਾਇਸ ਵਾਲਾ ਮਕਾਨ ਵੀ ਵੇਚਕੇ ਦੇਣ ਦਾਰੀਆਂ ਚੁੱਕਤਾ ਕੀਤੀਆਂ ਹਨ ਅਤੇ ਖੁਦ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਿਆ ਹੈ। ਰਾਜ ਕਰਦੀ ਪਾਰਟੀ ਨਾਲ ਸਬੰਧਤ ਵਿਅਕਤੀਆਂ ਦੇ ਪਾਸ ਵੱਡੇ ਪੱਧਰ ਦੀ ਜਾਇਦਾਦ ਹੋਣ ਦੇ ਬਾਵਜੂਦ ਵੀ ਇਨਾਂ ਨੇ ਲੋਕਾਂ ਦੇ ਕਰੋੜਾਂ ਰੁਪਏ ਜੋ ਵਿਆਜ ਦੇ ਲਏ ਸਨ ਮੋੜਨ ਤੋਂ ਸਾਫ ਜਵਾਬ ਦੇ ਦਿੱਤਾ ਹੈ। ਤਪਾ ਮੰਡੀ ਦੇ ਇੱਕ ਆੜਤੀਏ ਜਿਸ ਪਾਸ ਸੈਲਰ, ਦੋ ਦੁਕਾਨਾਂ ਅਤੇ ਵੱਡੇ ਪੱਧਰ ਦੀ ਜਾਇਦਾਦ ਹੈ ਨੇ ਰਾਜਸੀ ਪਹੁੰਚ ਕਾਰਨ ਦਿਵਾਲਾ ਕੱਢ ਦਿੱਤਾ ਹੈ।

ਤਾਜਾ ਘਟਨਾਕਰਮ ਤਹਿਤ ਸਬੰਧਤ ਅਤੇ ਅਕਾਲੀ ਦਲ ਦਾ ਪ੍ਰਮੁੱਖ ਵਰਕਰ ਵੀ ਲੋਕਾਂ ਤੋਂ ਫੜੇ ਕਰੋੜਾਂ ਰੁਪਏ ਮੋੜਨ ਤੋਂ ਇਨਕਾਰੀ ਹੁੰਦਾ ਜਾ ਰਿਹਾ ਹੈ। ਆਮ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਤੇ ਇਹ ਲੋਕ ਖੁਦ ਤਾਂ ਕੀਮਤੀ ਕਾਰਾਂ ਵਿੱਚ ਸਫਰ ਕਰਕੇ ਐਸ ਦੀ ਜਿੰਦਗੀ ਬਤੀਤ ਕਰ ਰਹੇ ਹਨ, ਪਰ ਇਨਾਂ ਨੂੰ ਪੈਸੇ ਦੇਣ ਵਾਲੇ ਹੁਣ ਨਰਕ ਦੀ ਜਿੰਦਗੀ ਜਿਉਣ ਲਈ ਮਜ਼ਬੂਰ ਹਨ। ਛੋਟੇ-ਛੋਟੇ ਦੁਕਾਨਦਾਰ, ਮਠਿਆਈ ਵਾਲੇ, ਕੱਪੜੇ ਵਾਲੇ, ਕਰਿਆਣੇ ਵਾਲੇ ਜਿਨਾਂ ਵਿੱਚ ਕਿਸੇ ਨੇ ਲੜਕੀ ਦੇ ਵਿਆਹ ਲਈ, ਕਿਸੇ ਨੇ ਬੱਚਿਆਂ ਦੀ ਪੜਾਈ ਲਈ, ਕਿਸੇ ਨੇ ਘਰ ਦੀ ਉਸਾਰੀ ਲਈ ਆਪਣੀ ਜਿੰਦਗੀ ਭਰ ਦੀ ਕਮਾਈ ਇਨਾਂ ਸਾਹੂਕਾਰਾਂ ਪਾਸ ਜਮਾਂ ਕਰਵਾਈ ਸੀ। ਉਹ ਹੁਣ ਹੱਥ ਮਲਦੇ ਰਹਿ ਗਏ ਹਨ। ਇਨਾਂ ਦੀ ਠੱਗੀ ਦਾ ਸ਼ਿਕਾਰ ਸਿਰਫ ਮੰਡੀ ਨਿਵਾਸੀ ਹੀ ਨਹੀਂ ਹੋਏ, ਸਗੋਂ ਇਲਾਕੇ ਦੇ ਕਿਸਾਨ ਵੀ ਹੋ ਗਏ ਹਨ। ਜਿਨਾਂ ਨੇ ਵੱਧ ਵਿਆਜ ਦੇ ਲਾਲਚ ਵਿੱਚ ਆਕੇ ਆਪਣੀਆਂ ਬੈਂਕ ਲਿਮਟਾਂ ਵਿਚੋਂ 6 ਪ੍ਰਤੀਸਤ ਸਲਾਨਾ ਵਿਆਜ ਤੇ ਪੈਸੇ ਲੈਕੇ ਇਨਾਂ ਨੂੰ 15 ਤੋਂ 18 ਪ੍ਰਤੀਸਤ ਸਲਾਨਾ ਵਿਆਜ ਤੇ ਦੇ ਦਿੱਤੇ। ਤਪਾ ਮੰਡੀ ਵਿੱਚ ਇੱਕ ਪਸਮ ਦੇ ਦੁਕਾਨਦਾਰ ਨੇ ਆਪਣਾ ਨਾਮ ਨਾ ਛਾਪਣ ਦੀ ਸਰਤ ਤੇ ਦੱਸਿਆ ਕਿ ਉਸਨੇ ਆਪਣੀ ਲੜਕੀ ਦੇ ਵਿਆਹ ਲਈ ਕੀਤੀ ਬੱਚਤ ਦੀ 5 ਲੱਖ ਰੁਪਏ ਦੀ ਰਕਮ ਇਨਾਂ ਸਾਹੂਕਾਰਾਂ ਨੂੰ ਵਿਆਜ ਤੇ ਦਿੱਤੀ ਸੀ, ਪਰ ਵਿਆਹ ਸਮੇਂ ਮੈਨੂੰ ਰਕਮ ਵਾਪਿਸ ਨਹੀਂ ਮਿਲੀ,ਬੜੀ ਮੁਸਕਿਲ ਨਾਲ ਪੈਸੇ ਦਾ ਪ੍ਰਬੰਧ ਕੀਤਾ ਗਿਆ ਅਜੇ ਤੱਕ ਮੇਰੇ ਸਿਰ ਤੇ ਕਰਜੇ ਦੇ ਰੂਪ ਵਿੱਚ ਖੜਾ ਹੈ।
ਜੋ ਵੀ ਹੈ ਪਰ ਲੋਕਾਂ ਦੇ ਮਨ ਅੰਦਰ ਅਕਾਲੀ ਦਲ ਪ੍ਰਤੀ ਰੋਸ ਦੀ ਭਾਵਨਾ ਹੈ ਕਿ ਉਪਰਲੇ ਲੀਡਰਾਂ ਦੀ ਸਹਿ ਤੇ ਹੀ ਇਨਾਂ ਲੀਡਰਾਂ ਨੇ ਲੋਕਾਂ ਦੇ ਕਰੋੜਾਂ ਰੁਪਏ ਦੱਬ ਲਏ ਹਨ। ਜੋ ਕਿ ਆਉਂਦੇ ਸਮੇਂ ਅੰਦਰ ਅਕਾਲੀ ਦਲ ਲਈ ਖਤਰੇ ਦੀ ਘੰਟੀ ਬਣ ਸਕਦੀ ਹੈ।

Leave a Reply

Your email address will not be published. Required fields are marked *

%d bloggers like this: