Sun. Sep 22nd, 2019

ਅਕਾਲੀ ਦਲ ਬੀਸੀ ਵਿੰਗ ਵੱਲੋਂ ਹਰਪਾਲ ਵਿਰਦੀ ਜਿਲਾ ਅਤੇ ਸੁਖਬੀਰ ਗੱਗੜ ਨੂੰ ਲੰਬੀ ਬਲਾਕ ਪ੍ਰਧਾਨ ਨਿਯੁਕਤ

ਅਕਾਲੀ ਦਲ ਬੀਸੀ ਵਿੰਗ ਵੱਲੋਂ ਹਰਪਾਲ ਵਿਰਦੀ ਜਿਲਾ ਅਤੇ ਸੁਖਬੀਰ ਗੱਗੜ ਨੂੰ ਲੰਬੀ ਬਲਾਕ ਪ੍ਰਧਾਨ ਨਿਯੁਕਤ

18-26 (2)
ਲੰਬੀ, 17 ਜੂਨ (ਆਰਤੀ ਕਮਲ)-ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਦੇ ਹੁਕਮਾਂ ਸਦਕਾ ਹਰਪਾਲ ਸਿੰਘ ਵਿਰਦੀ ਨੂੰ ਬੀ ਸੀ ਵਿੰਗ ਦਾ ਜਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਸੁਖਬੀਰ ਸਿੰਘ ਗੱਗੜ ਨੂੰ ਲੰਬੀ ਬਲਾਕ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਉਪਰੰਤ ਪਿੰਡ ਬਾਦਲ ਵਿਖੇ ਜਿਲਾ ਪ੍ਰਧਾਨ ਹਰਪਾਲ ਵਿਰਦੀ ਦੀ ਅਗਵਾਈ ਵਿਚ ਲੰਬੀ ਹਲਕਾ ਇੰਚਾਰਜ ਤੇ ਓਐਸਡੀ ਅਵਤਾਰ ਸਿੰਘ ਵਨਵਾਲਾ ਵੱਲੋਂ ਸ੍ਰੀ ਗੱਗੜ ਦਾ ਸਿਰਪਾਉ ਪਾ ਕੇ ਸਨਮਾਨ ਕੀਤਾ ਗਿਆ । ਇਸ ਮੌਕੇ ਹਰਪਾਲ ਵਿਰਦੀ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਜੋ ਉਹਨਾਂ ਨੂੰ ਮਾਨ ਦਿੱਤਾ ਗਿਆ ਹੈ ਉਹ ਸਮੂਹ ਬਾਦਲ ਪਰਿਵਾਰ ਦੇ ਰਿਣੀ ਹਨ ਅਤੇ ਇਸ ਜਿੰਮੇਵਾਰੀ ਨੂੰ ਪੂਰੇ ਤਨ ਮਨ ਨਾਲ ਨਿਭਾਉਣਗੇ । ਸੁਖਬੀਰ ਗੱਗੜ ਨੇ ਹਰਪਾਲ ਵਿਰਦੀ ਅਤੇ ਅਵਤਾਰ ਵਣਵਾਲਾ ਦਾ ਧੰਨਵਾਦ ਕਰਦਿਆਂ ਪੂਰੀ ਮਿਹਨਤ ਨਾਲ ਕੰਮ ਕਰਨ ਦਾ ਵਿਸ਼ਵਾਸ਼ ਦਵਾਇਆ । ਇਸ ਮੌਕੇ ਸਤਿੰਦਰਜੀਤ ਸਿੰਘ ਸਰਪੰਚ ਭਾਗੂ ਜਨਰਲ ਸਕੱਤਰ ਅਕਾਲੀ ਦਲ ਬਾਦਲ, ਅਕਾਸ਼ਦੀਪ ਸਿੰਘ ਮਿੱਢੂ ਖੇੜਾ, ਮਨਜੀਤ ਸਿੰਘ ਲਾਲਬਾਈ, ਰਣਜੋਧ ਸਿੰਘ ਲੰਬੀ, ਤਜਿੰਦਰ ਸਿੰਘ ਲੰਡੂ ਮਾਨ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: