ਅਕਾਲੀ ਦਲ ਪਾਰਟੀ ਵੱਲੋਂ ਕੀਤੇ ਵਿਕਾਸ ਮੂਹਰੇ ਵਿਰੋਧੀ ਸਿਆਸੀ ਪਾਰਟੀਆਂ ਦੀ ਬੋਲਤੀ ਬੰਦ : ਹਰਪ੍ਰੀਤ ਸਿੰਘ ਸਿੱਧੂ

ss1

ਅਕਾਲੀ ਦਲ ਪਾਰਟੀ ਵੱਲੋਂ ਕੀਤੇ ਵਿਕਾਸ ਮੂਹਰੇ ਵਿਰੋਧੀ ਸਿਆਸੀ ਪਾਰਟੀਆਂ ਦੀ ਬੋਲਤੀ ਬੰਦ : ਹਰਪ੍ਰੀਤ ਸਿੰਘ ਸਿੱਧੂ

ਫ਼ਰੀਦਕੋਟ 19 ਦਸੰਬਰ ( ਜਗਦੀਸ਼ ਬਾਂਬਾ ) ਸ੍ਰੋਮਣੀ ਅਕਾਲੀ ਦਲ ਨੂੰ ਜ਼ਮੀਨੀ ਪੱਧਰ ਤੱਕ ਹੋਰ ਮਜਬੂਤ ਕਰਨ ਲਈ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੋਣ ਦੇ ਨਾਲ ਨਾਲ ਜਿੰਨਾਂ ਹਲਕਿਆ ਵਿੱਚ ਵਿਕਾਸ ਦੀ ਰਫਤਾਰ ਮੱਠੀ ਹੈ,ਉਨਾਂ ਹਲਕਿਆ ਵਿੱਚ ਵਿਕਾਸ ਦੀ ਹਨੇਰੀ ਲਿਆਂਦੀ ਜਾ ਰਹੀ ਹੈ ਤਾਂ ਜੋ ਲਗਾਤਾਰ ਤੀਸਰੀ ਵਾਰ ਪੰਜਾਬ ਅੰਦਰ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾ ਸਕੇ, ਉਕਤ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਕੈਲੀਫੋਰਨੀਆ ਯੂਥ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੌਣਾ ਤੋਂ ਬਾਅਦ ਸਿਆਸੀ ਪਾਰਟੀਆ ਦੇ ਭਰਮ ਭੁਲੇਖੇ ਸਾਰੇ ਦੂਰ ਹੋ ਜਾਣਗੇ ਤੇ ਸੂਝਵਾਨ ਲੋਕ ਵਿਕਾਸ ਦੀ ਹਨੇਰੀ ਨੂੰ ਦੇਖਦੇ ਹੋਏ ਲਗਾਤਾਰ ਤੀਸਰੀ ਵਾਰ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਨੂੰ ਹੋਰ ਉੱਚੀਆ ਬੁਲੰਦੀਆ ‘ਤੇ ਲਿਜਾਣ ਵਿੱਚ ਕੋਈ ਕਸਰ ਬਾਕੀ ਨਹੀ ਛੱਡਣਗੇ। ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਉੱਪ ਮੁੱਖ ਮੰਤਰੀ ਪੰਜਾਬ ਸ੍ਰ.ਸੁਖਬੀਰ ਸਿੰਘ ਬਾਦਲ ਦੀ ਸੋਚ ‘ਤੇ ਪਹਿਰਾ ਦੇਣ ਲਈ ਨੌਜਵਾਨ ਵਰਗ ਨੇ ਕਮਰਕੱਸੇ ਕਰ ਲੈ ਹਨ ‘ਤੇ ਆਪੋ ਆਪਣੇ ਹਲਕਿਆ ਵਿੱਚ ਅਕਾਲੀ ਦਲ ਨੂੰ ਹੋਰ ਮਜਬੂਤ ਕਰਨ ਲਈ ਪਿੰਡ ਪਿੰਡ ਪੱਧਰ ਤੇ ਨੌਜਵਾਨਾਂ ਦੀ ਇਕਾਈਆ ਗਠਿਤ ਕਰਕੇ ਅਕਾਲੀ ਦਲ ਪਾਰਟੀ ਨੂੰ ਹੇਠਲੇ ਪੱਧਰ ਤੱਕ ਹੋਰ ਮਜਬੂਤ ਕਰਨ ਦੇ ਲਈ ਪਿੰਡ ਪਿੰਡ ਨੌਜਵਾਨਾਂ ਨੂੰ ਅਕਾਲੀ ਦਲ ਪਾਰਟੀ ਦੀਆਂ ਲੋਕ ਪੱਖੀ ਨੀਤੀਆ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਵਾਅਦੇ ਤਹਿਤ ਨੌਜਵਾਨ ਆਪ ਮੁਹਾਰੇ ਅਕਾਲੀ ਦਲ ਪਾਰਟੀ ਨਾਲ ਧੜਾ ਧੜ ਜੁੜਦੇ ਜਾ ਰਹੇ ਹਨ,ਜਿਸ ਕਰਕੇ ਸਿਆਸੀ ਪਾਰਟੀਆਂ ਬੁਖਲਾਹਟ ਵਿੱਚ ਹਨ । ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਨੇ ਲਗਾਤਾਰ 9 ਸਾਲ ਵਿੱਚ ਪੰਜਾਬ ਅੰਦਰ ਜੋ ਵਿਕਾਸ ਦੀ ਰਫ਼ਤਾਰ ਫੜੀ ਹੈ,ਉਸਨੂੰ ਲੈ ਕੇ ਹਰ ਵਰਗ ਬੇਹੱਦ ਖੁਸ ਹੈ ਪ੍ਰੰਤੂ ਸਿਆਸੀ ਪਾਰਟੀਆ ਜਾਣਬੁੱਝ ਕੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੀਆ ਹਨ । ਉਨਾਂ ਕਿਹਾ ਕਿ ਸਾਰੇ ਪੰਜਾਬ ਅੰਦਰ ਚੌਹ ਮਾਰਗੀ ਸੜਕਾਂ,ਇਤਿਹਾਸਕ ਇਮਾਰਤ ਦੀ ਦੇਖਰੇਖ,ਹਰ ਧਰਮ ਦੇ ਲੋਕਾਂ ਲਈ ਤੀਰਥ ਯਾਤਰਾ,ਲੋੜਵੰਦ ਲੋਕਾਂ ਲਈ ਆਟਾ ਦਾਲ ਸਕੀਮ,ਸਕੂਲੀ ਬੱਚੀਆ ਲਈ ਸਾਈਕਲ ਸਕੀਮ ਤੋਂ ਇਲਾਵਾ ਬੁਢਾਪਾ ਪੈਨਸ਼ਨ,ਫਰੀ ਇਲਾਜ ਸਮੇਤ ਅਨੇਂਕਾ ਹੀ ਸਕੀਮਾਂ ਚਲਾ ਕੇ ਅਕਾਲੀ ਦਲ ਪਾਰਟੀ ਨੇ ਹਰ ਵਰਗ ਦੇ ਲੋਕਾ ਦਾ ਦਿਲ ਜਿੱਤ ਲਿਆ ਹੈ,ਜਿਸ ਕਰਕੇ ਹਰ ਵਾਰ ਦੀ ਤਰਾਂ ਇਸ ਵਾਰ ਵੀ ਪੰਜਾਬ ਵਿਧਾਨ ਸਭਾ ਚੌਣਾ ਦੌਰਾਨ ਲੋਕ ਤੱਕੜੇ ਹੋ ਕੇ ਅਕਾਲੀ ਦਲ ਦੀ ਸਰਕਾਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡਣਗੇ ‘ਤੇ ਰਹਿ ਗੱਲ ਆਮ ਆਦਮੀ ਪਾਰਟੀ ‘ਤੇ ਕਾਂਗਰਸ ਦੀ ਤਾਂ ਇਨਾਂ ਦੋਵਾਂ ਪਾਰਟੀਆ ਵਿੱਚ ਧੱੜੇਬੰਦੀ ਜੋਰਾਂ ਸੋਰਾਂ ਨਾਲ ਚੱਲ ਰਹੀ ਹੈ,ਜਿਸ ਕਰਕੇ ਲੋਕ ਇਨਾਂ ਪਾਰਟੀਆ ਨੂੰ ਮੂੰਹ ਨਹੀ ਲਾਉਣਗੇ ।

Share Button

Leave a Reply

Your email address will not be published. Required fields are marked *