ਅਕਾਲੀ ਦਲ ਨੂੰ ਝਟਕਾ ਸ੍ਰੋਮਣੀ ਕਮੇਟੀ ਮੈਂਬਰ ਆਪ ਚ ਸਾਮਲ

ss1

ਅਕਾਲੀ ਦਲ ਨੂੰ ਝਟਕਾ ਸ੍ਰੋਮਣੀ ਕਮੇਟੀ ਮੈਂਬਰ ਆਪ ਚ ਸਾਮਲ

26-9 (3)

ਭਦੌੜ 24 ਜੁਲਾਈ (ਵਿਕਰਾਂਤ ਬਾਂਸਲ)- ਹਲਕਾ ਭਦੌੜ ਅੰਦਰ ਸ੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵਕਤ ਵੱਡਾ ਸਿਆਸੀ ਝਟਕਾ ਲੱਗਿਆ ਜਦੋ ਸ੍ਰੋਮਣੀ ਕਮੇਟੀ ਮੈਂਬਰ ਅਮਰ ਸਿੰਘ ਬੀ. ਏ. ਆਮ ਆਦਮੀ ਪਾਰਟੀ ਵਿਚ ਸਾਮਲ ਹੋ ਗਏ। ਪਿੰਡ ਢਿਲਵਾਂ ਵਿਖੇ ਆਪ ਦੇ ਸਰਕਲ ਇੰਚਾਰਜਾਂ ਦੀ ਰੱਖੀ ਗਈ ਮੀਟਿੰਗ ਵਿਚ ਅਮਰ ਸਿੰਘ ਬੀ. ਏ ਨੇ ਆਮ ਆਦਮੀ ਪਾਰਟੀ ਵਿਚ ਸਾਮਲ ਹੋਣ ਦਾ ਐਲਾਨ ਕਰ ਦਿੱਤਾ । ਸਰਕਲ ਇੰਚਾਰਜ ਕੀਰਤ ਸਿੰਗਲਾ ਸੁਖਚੈਨ ਚੈਨਾ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅਮਰ ਸਿੰਘ ਬੀਏ ਨੂੰ ਪਾਰਟੀ ਅੰਦਰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਥੇ ਦੱਸਣ ਯੋਗ ਹੈ ਕਿ ਅਮਰ ਸਿੰਘ ਬੀ.ਏ ਹਲਕਾ ਭਦੌੜ ਤੋਂ ਸ੍ਰੋਮਣੀ ਕਮੇਟੀ ਮੈਂਬਰ ਦੀ ਚੋਣ ਲੜਕੇ ਮੈਂਬਰ ਚੁਣੇ ਗਏ ਸਨ ਸਿਆਸੀ ਹਲਕੇ ਮੰਨ ਰਹੇ ਹਨ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਮਰ ਸਿੰਘ ਬੀਏ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਉਮੀਦਵਾਰ ਹੋ ਸਕਦੇ ਹਨ ਇਸ ਮੌਕੇ ਸੁਖਦੀਪ ਸਿੰਘ ਮੱਝੂਕੇ ਰੇਸ਼ਮ ਸਿੰਘ ਜੰਗੀਆਣਾਂ ਕੀਰਤ ਸਿੰਗਲਾ, ਤਲਵਿੰਦਰ ਸਹਿਣਾਂ, ਸੁਖਚੈਨ ਸਿੰਘ ਚੈਨਾ, ਪ੍ਰਗਟ ਸਿੰਘ ਗੁਰਮੀਤ ਸਿੰਘ, ਉਧਮ ਸਿੰਘ, ਨਿੱਕਾ ਸਿੰਘ, ਬਲਦੇਵ ਸਿੰਘ, ਅੰਗਰੇਜ ਸਿੰਘ, ਗੁਰਸੇਵਕ ਸਿੰਘ, ਲਾਭ ਸਿੰਘ ਉਗੋਕੇ, ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *