ਅਕਾਲੀ ਦਲ ਨੂੰ ਕਰਾਰਾ ਝੱਟਕਾ, ਮੌਜੂਦਾ ਮੈਂਬਰ ਪੰਚਾਇਤ ‘ਤੇ ਸਾਬਕਾ ਸਰਪੰਚ ਸਾਥੀਆ ਸਮੇਤ ਕਾਂਗਰਸ ਵਿੱਚ ਸ਼ਾਮਿਲ

ss1

ਅਕਾਲੀ ਦਲ ਨੂੰ ਕਰਾਰਾ ਝੱਟਕਾ, ਮੌਜੂਦਾ ਮੈਂਬਰ ਪੰਚਾਇਤ ‘ਤੇ ਸਾਬਕਾ ਸਰਪੰਚ ਸਾਥੀਆ ਸਮੇਤ ਕਾਂਗਰਸ ਵਿੱਚ ਸ਼ਾਮਿਲ

fdk-3ਫ਼ਰੀਦਕੋਟ 17 ਨਵੰਬਰ ( ਜਗਦੀਸ਼ ਬਾਂਬਾ ) ਪੰਜਾਬ ਅੰਦਰ ਵਿਧਾਨ ਸਭਾ ਦੀਆਂ ਚੌਣਾ ਨਜਦੀਕ ਆਉਂਦੀਆਂ ਦੇਖ ਕੇ, ਸਿਆਸੀ ਲੋਕਾਂ ਨੇ ਪਾਠਾ ਬਦਲਣਾ ਸੁਰੂ ਕਰ ਦਿੱਤਾ ਹੈ,ਜਿਸ ਦਾ ਸਭ ਤੋਂ ਵੱਧ ਨੁਕਸਾਨ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਨੂੰ ਹੋ ਰਿਹਾ ਹੈ। ਸੱਤਾ ਵਿਰੋਧੀ ਲਹਿਰ ਅਤੇ ਅਕਾਲੀ ਦਲ ਦੀ ਬੇੜੀ ਡੁੱਬਦੀ ਦੇਖ ਕਿ ਪਿੰਡ ਹੱਸਣਭੱਟੀ ਦੇ ਮੌਜੂਦਾ ਮੈਂਬਰ ਪੰਚਾਇਤ ਇਕਬਾਲ ਸਿੰਘ ਢਿੱਲੋਂ, ਮੈਂਬਰ ਜਿਲਾ ਯੌਜਨਾ ਬੋਰਡ, ਅਤੇ ਜਗਜੀਤ ਸਿੰਘ ਬੁਟਰ ਸਾਬਕਾ ਸਰਪੰਚ ਨੇ ਪ੍ਰ੍ਰੀਤਪਾਲ ਸਿੰਘ ਭੰਡਾਰੀ ਜਨਰਲ ਸਕੱਤਰ ਜਿਲਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਯਤਨਾ ਸਦਕਾ, ਸਾਥੀਆਂ ਸਮੇਤ, ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਵਿਧਾਇਕ ਅਤੇ ਟਕਸਾਲੀ ਕਾਂਗਰਸੀ ਆਗੂ ਡਾ.ਜਾਗੀਰ ਸਿੰਘ ਸੂਬਾ ਸਕੱਤਰ ਪ੍ਰਦੇਸ਼ ਕਾਂਗਰਸ ਦੀ ਹਾਜਰੀ ਵਿੱਚ ਅਕਾਲੀ ਦਲ ਨੂੰ ਅਲਵਿੰਦਾ ਕਹਿ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ । ਇੱਥੇ ਜਿਕਰਯੋਗ ਹੈ ਕਿ ਉਕਤ ਆਗੂ ਸਾਬਕਾ ਮੰਤਰੀ ਅਵਤਾਰ ਸਿੰਘ ਬਰਾੜ ਦੇ ਵਫਾਦਾਰ ਸਾਥੀਆ ਵਿਚੋਂ ਹਨ, ਕੁਸ਼ਲਦੀਪ ਸਿੰਘ ਢਿੱਲੋਂ ਅਤੇ ਡਾ.ਜਾਗੀਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੇ ਆਗੂਆਂ ਨੂੰ ਕਾਂਗਰਸ ਪਾਰਟੀ ਵਿੱਚ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ । ਇਸ ਮੌਕੇ ਪ੍ਰਿਥੀ ਸਿੰਘ ਢਿੱਲੋਂ,ਨਿਰੰਜਨ ਸਿੰਘ ਬਰਾੜ,ਪ੍ਰਗਟ ਸਿੰਘ, ਗੁਰਵਿੰਦਰ ਸਿੰਘ, ਸੁਖਦੀਪ ੰਿਸੰਘ ਬੁੱਟਰ,ਨੱਥਾ ਸਿੰਘ ਢਿੱਲੋਂ,ਰਘਬੀਰ ਸਿੰਘ, ਮੋਹਰ ਸਿੰਘ ਬਰਾੜ,ਗੁਰਪਿੰਦਰ ਸਿੰਘ ਪ੍ਰਧਾਨ ਸਪੋਰਟਸ ਕਲੱਬ, ਪਿੰਦਰ ਸਿੰਘ ਅਤੇ ਗੁਰਕੀਰਤ ਸਿੰਘ ਮੀਤ ਪ੍ਰਧਾਨ ਸਪੋਰਟਸ ਕਲੱਬ ਹੱਸਨਭੱਟੀ ਵੀ ਮੌਜੂਦ ਸਨ ।

Share Button

Leave a Reply

Your email address will not be published. Required fields are marked *