ਅਕਾਲੀ ਦਲ ਦੇ ਸਾਸ਼ਨ ਵਿੱਚ ਕਾਰਖਾਨੇ ਪੰਜਾਬ ਤੋਂ ਬਾਹਰ ਜਾਣ ਨਾਲ ਬੇਰੁਜਗਾਰੀ ਵਧੀ-ਪ੍ਰਨੀਤ ਕੌਰ

ss1

ਅਕਾਲੀ ਦਲ ਦੇ ਸਾਸ਼ਨ ਵਿੱਚ ਕਾਰਖਾਨੇ ਪੰਜਾਬ ਤੋਂ ਬਾਹਰ ਜਾਣ ਨਾਲ ਬੇਰੁਜਗਾਰੀ ਵਧੀ-ਪ੍ਰਨੀਤ ਕੌਰ
ਆਮ ਆਦਮੀ ਪਾਰਟੀ ਆਗੂ ਰਾਜਨੀਤੀ ਵਿੱਚ ਨਵੇ ਖਿਲਾੜੀ ਹਰ ਰੋਜ ਨਵੇਂ ਪੈਤੜੇ ਖੇਡ ਰਹੇ ਨੇ-ਪ੍ਰਨੀਤ ਕੌਰ
ਕਾਂਗਰਸ ਦੀ ਸਰਕਾਰ ਬਣਾਓ ਆਟਾ ਦਾਲ ਨਾਲ ਚਾਹ ਪੱਤੀ ਵੀ ਦੇਵਾਂਗੇ

23-35
ਤਲਵੰਡੀ ਸਾਬੋ, 22 ਜੁਲਾਈ (ਗੁਰਜੰਟ ਸਿੰਘ ਨਥੇਹਾ)-ਕਾਂਗਰਸੀ ਵਰਕਰਾਂ ਦਾ ਮਨੋਬਲ ਉੱਚਾ ਕਰਨ ਦੇ ਮਕਸਦ ਨਾਲ ਕਾਂਗਰਸ ਦੇ ਸਾਬਕਾ ਵਿਦੇਸ਼ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਵਰਕਰਾਂ ਨਾਲ ਰੋੜੀ ਰੋੜ `ਤੇ ਸਥਿਤ ਕੋਹੇਨੂਰ ਪੈਲੇਸ ਵਿੱਚ ਮੀਟਿੰਗ ਕੀਤੀ। ਇਸ ਮੌਕੇ ਮਹਾਰਾਣੀ ਪ੍ਰਨੀਤ ਕੌਰ ਨੇ ਲੋਕਾਂ ਨੂੰ ਕਾਂਗਰਸ ਪਾਰਟੀ ਨੂੰ ਫਤਵਾ ਦੇਣ ਦੀ ਅਪੀਲ ਕਰਦਿਆਂ ਆਖਿਆ ਕਿ ਕਾਗਰਸ ਪਾਰਟੀ ਵੱਲੋਂ ਗਰੀਬਾਂ ਨੂੰ ਆਟਾ ਦਾਲ ਸਕੀਮ ਦੇ ਨਾਲ ਨਾਲ ਚੀਨੀ ਤੇ ਚਾਹ ਪੱਤੀ ਵੀ ਦਿੱਤੀ ਜਾਇਆ ਕਰੇਗੀ ਤੇ ਹਰ ਇੱਕ ਪ੍ਰਕਾਰ ਦੇ ਪੈਨਸ਼ਨ ਧਾਰਕਾਂ ਨੂੰ 2000 ਪ੍ਰਤੀ ਮਹੀਨਾ ਦਿੱਤੀ ਜਾਵੇਗੀ। ਆਮ ਪਾਰਟੀ ਨੂੰ ਆੜੇ ਹੱਥੀਂ ਲੈਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਪਜਾਬ ਦੇ ਸੱਭਿਆਚਾਰ ਤੋਂ ਜਾਣੂ ਨਹੀਂ ਹੈ ਤੇ ਆਪ ਪਾਰਟੀ ਦਿੱਲੀ ਤੇ ਚੰਗੀ ਤਰ੍ਹਾਂ ਪ੍ਰਸ਼ਾਸ਼ਨ ਨਹੀਂ ਦੇ ਰਹੀ ਕਿਉਂਕਿ ਜੇਕਰ ਉਸ ਤੋਂ ਕੋਈ ਕੰਮ ਲੋਕਾਂ ਦੇ ਉਲਟ ਹੋ ਜਾਦਾਂ ਜਾ ਨਹੀਂ ਹੁੰਦਾ ਉਹ ਕੇਂਦਰ ਸਰਕਾਰ ਦੇ ਸਿਰ ਤੇ ਮੜ੍ਹ ਦਿੱਤਾ ਜਾਂਦਾ ਹੈ ਕਿ ਉਹ ਹੀ ਨਹੀਂ ਕਰਨ ਦੇ ਰਹੇ ਜਦੋਂ ਕਿ ਸ਼ੀਲਾ ਦੀਕਸ਼ਤ ਨੇ ਸਫਲਤਾ ਪੂਰਵਕ ਦਿੱਲੀ ਤੇ ਲੰਬਾ ਸਮਾਂ ਰਾਜ ਕੀਤਾ ਹੈ ਉਸ ਸਮੇਂ ਵੀ ਉੱਥੇ ਗੈਰ ਕਾਂਗਰਸੀ ਸਰਕਾਰਾਂ ਹੁੰਦੀਆਂ ਹਨ। ਅਕਾਲੀ ਦਲ ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਵਿੱਚ ਵਪਾਰੀਆਂ, ਕਿਸਾਨਾਂ ਦੀ ਹਾਲਤ ਬਹੁਤ ਬੁਰੀ ਹੈ ਤੇ ਕਾਰਖਾਨੇ ਬਾਹਰ ਚਲੇ ਜਾਣ ਕਾਰਨ ਬੇਰੁਜਗਾਰੀ ਵਧਣ ਕਰਕੇ ਲੋਕ ਖੁਦਕੁਸ਼ੀਆਂ ਕਰ ਰਹੇ ਹਨ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਆਖਿਆ ਕਿ ਭਗਵੰਤ ਮਾਨ ਨੇ ਜੋ ਪਾਰਲੀਮੈਂਟ ਦੀ ਕਾਰਵਾਈ ਸ਼ੋਸ਼ਲ ਮੀਡੀਆ ਰਾਹੀਂ ਜਨਤਕ ਕੀਤੀ ਹੈ ਸਪੀਕਰ ਨੂੰ ਉਸ `ਤੇ ਕਾਰਵਾਈ ਕਰਨੀ ਚਾਹੀਦੀ ਹੈ, ਆਮ ਪਾਰਟੀ ਦੀ ਵਰਕਰ ਵੱਲੋਂ ਉਹਨਾਂ ਦੇ ਨੇਤਾਵਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੀ ਔਰਤ ਬਾਰੇ ਉਨ੍ਹਾਂ ਕਿਹਾ ਕਿ ਖੁਦਕੁਸ਼ੀ ਕਰਨੀ ਮਾੜੀ ਗੱਲ ਹੈ ਜਿਸ ਦੀ ਜਾਂਚ ਹੋ ਕੇ ਦੋਸ਼ੀ ਵਿਰੁੱਧ ਕਾਰਵਾਈ ਕਰਨ ਬਾਰੇ ਕਿਹਾ, 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁਕਾਬਲਾ ਬਾਰੇ ਉਨ੍ਹਾਂ ਕਿ ਕਿਹਾ ਸਾਡੀ ਲੜਾਈ ਸਾਰੀਆਂ ਪਾਰਟੀਆਂ ਨਾਲ ਹੈ ਤੇ ਇਸ ਵਿੱਚ ਕਾਂਗਰਸ ਅੱਛੀ ਲੜਾਈ ਲੜੇਗੀ। ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਦੀ ਟਿਕਟ ਨਾ ਲੜਨ ਬਾਰੇ ਉਨ੍ਹਾਂ ਕਿਹਾ ਕਿ ਅਜੇ ਤੱਕ ਉਸਨੇ ਮੋਨ ਧਾਰਿਆ ਹੋਇਆ ਜਦੋਂ ਬੋਲੇਗਾ ਉਸ ਸਮੇਂ ਬੋਲਾਂਗੇ। ਇਸ ਮੌਕੇ ਸਾਬਕਾ ਮੰਤਰੀ ਹਰਮੰਦਰ ਜੱਸੀ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਜ਼ਿਲ੍ਹਾ ਪ੍ਰਧਾਨ ਨਰਿੰਦਰ ਭੁਲੇਰੀਆ, ਸਾਬਕਾ ਵਿਧਾਇਕ ਮੱਖਣ ਸਿੰਘ, ਸਾਬਕਾ ਕਾਂਗਰਸੀ ਵਿਧਾਇਕ ਸਾਧੂ ਸਿੰਘ ਧਰਮਸੋਤ, ਇੰਚਾਰਜ ਮਨਦੀਪ ਮੱਲਣ, ਹਲਕਾ ਇੰਚਾਰਜ ਖੁਸਬਾਜ ਸਿੰਘ ਜਟਾਣਾ, ਸੀਨੀ. ਕਾਂਗਰਸੀ ਆਗੂ ਜਗਰੂਪ ਸਿੰਘ, ਇੰਦਰ ਸਾਹਨੀ, , ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਚਾਹਲ, ਮਾਨਸਾ ਕਾਂਗਰਸ ਪ੍ਰਧਾਨ ਬਿਕਰਮਜੀਤ ਮੋਫਰ, ਹਲਕਾ ਪ੍ਰਧਾਨ ਨਵਦੀਪ ਗਿੱਲ ਗੋਲਡੀ, ਜਰਨਲ ਸਕੱਤਰ ਬਰਿੰਦਰ ਬੇਗਾ, ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ, ਪ੍ਰਧਾਨ ਐਨਐਸਯੂਆਈ ਖੁਸ਼ਦੀਪ ਗਿੱਲ ਸਮੇਤ ਵੱਡੀ ਤਦਾਦ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ।

Share Button

Leave a Reply

Your email address will not be published. Required fields are marked *