ਅਕਾਲੀ ਦਲ ਦੇ ਵਰਕਰਜ ਟ੍ਰੇਨਿੰਗ ਕੈਂਪ ਵਿੱਚ ਉੱਮੜਿਆ ਆਪ ਮੁਹਾਰੇ ਇਕੱਠ

ss1

ਅਕਾਲੀ ਦਲ ਦੇ ਵਰਕਰਜ ਟ੍ਰੇਨਿੰਗ ਕੈਂਪ ਵਿੱਚ ਉੱਮੜਿਆ ਆਪ ਮੁਹਾਰੇ ਇਕੱਠ
ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ,ਸਰਕਾਰ ਦੀਆਂ ਨੀਤੀਆਂ ਤੇ ਭਵਿੱਖੀ ਯੋਜਨਾਵਾਂ ਸਬੰਧੀ ਦਿਖਾਈਆਂ ਦਸਤਾਵੇਜੀ ਫਿਲਮਾਂ

22-36
ਤਲਵੰਡੀ ਸਾਬੋ, 22 ਅਗਸਤ (ਗੁਰਜੰਟ ਸਿੰਘ ਨਥੇਹਾ)- ਸਮੁੱਚੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਵਿੱਚ ਵਰਕਰਜ ਟ੍ਰੇਨਿੰਗ ਦੇ ਨਾਂ ਹੇਠ ਅਕਾਲੀ ਵਰਕਰਾਂ ਨੂੰ ਮਿਸ਼ਨ 2017 ਲਈ ਤਿਆਰ ਕਰਨ ਸਬੰਧੀ ਲਾਏ ਜਾ ਰਹੇ ਕੈਪਾਂ ਦੀ ਲੜੀ ਵਿੱਚ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦਾ ਵਰਕਰਜ ਟ੍ਰੇਨਿੰਗ ਕੈਂਪ ਜੋ ਸਥਾਨਕ ਚੱਠਾ ਪੈਲੇਸ ਵਿਖੇ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਜਿਸ ਵਿੱਚ ਅੱਜ ਵਰਕਰਾਂ ਤੇ ਹਲਕੇ ਦੇ ਪਿੰਡਾਂ ਦੇ ਲੋਕਾਂ ਦੇ ਉੱਮੜੇ ਆਪ ਮੁਹਾਰੇ ਇਕੱਠ ਨੇ ਕੈਂਪ ਨੂੰ ਰੈਲੀ ਦਾ ਰੂਪ ਦੇ ਦਿੱਤਾ।ਦਿਨ ਭਰ ਤਿੰਨ ਸ਼ਿਫਟਾਂ ਵਿੱਚ ਆਯੋਜਿਤ ਇਸ ਕੈਂਪ ਵਿੱਚ ਹਲਕਾ ਤਲਵੰਡੀ ਸਾਬੋ ਦੇ ਤਲਵੰਡੀ ਸਾਬੋ ਅਤੇ ਰਾਮਾਂ ਮੰਡੀ ਬਲਾਕਾਂ ਅਧੀਨ ਆਂਉਦੇ ਪਿੰਡਾਂ ਸ਼ਹਿਰਾਂ ਦੇ ਤਿੰਨ ਹਜਾਰ ਤੋਂ ਵੀ ਜਿਆਦਾ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਉਕਤ ਕੈਂਪ ਵਿੱਚ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ,ਗੁਰਦੁਆਰਾ ਸੁਧਾਰ ਲਹਿਰ ਤੋਂ ਲੈ ਕੇ ਦੇਸ਼ ਦੀ ਆਜਾਦੀ ਅਤੇ ਫਿਰ ਪੰਜਾਬੀ ਸੂਬੇ ਦੇ ਗਠਨ ਵਿੱਚ ਅਕਾਲੀ ਦਲ ਵੱਲੋਂ ਪਾਏ ਯੋਗਦਾਨ ਅਤੇ ਐਮਰਜੈਂਸੀ ਅਤੇ ਧਰਮ ਯੁੱਧ ਮੋਰਚੇ ਦੌਰਾਨ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਵੱਲੋਂ ਕੀਤੀਆਂ ਕੁਰਬਾਨੀਆਂ ਸਬੰਧੀ ਫਿਲਮਾਂ ਦਿਖਾਈਆਂ ਗਈਆਂ।ਦੂਜੇ ਪੜਾਅ ਵਿੱਚ ਪੰਜਾਬ ਵਿੱਚ ਆਈਆਂ ਅਕਾਲੀ ਸਰਕਾਰਾਂ ਅਤੇ ਉਨ੍ਹਾਂ ਵੱਲੋਂ ਲੋਕ ਹਿੱਤ ਲਈ ਕੀਤੇ ਕੰਮਾਂ ਤੋਂ ਵਰਕਰਾਂ ਨੂੰ ਜਾਣੂੰ ਕਰਵਾਉਦੀਆਂ ਫਿਲਮਾਂ ਤੇ ਤੀਜੇ ਪੜਾਅ ਵਿੱਚ ਮੌਜੂਦਾ ਅਕਾਲੀ ਭਾਜਪਾ ਸਰਕਾਰ ਵੱਲੋਂ ਪਿਛਲੇ ਸਾਢੇ 9 ਸਾਲ੍ਹਾਂ ਵਿੱਚ ਪੰਜਾਬ ਦੇ ਕੀਤੇ ਵਿਕਾਸ ਅਤੇ ਲਾਗੂ ਕੀਤੀਆਂ ਲੋਕ ਭਲਾਈ ਸਕੀਮਾਂ ਸਬੰਧੀ ਦਸਤਾਵੇਜੀ ਫਿਲਮਾਂ ਦਿਖਾਈਆਂ ਗਈਆਂ।ਇਸ ਮੌਕੇ ਆਪਣੇ ਸੰਬੋਧਨ ਵਿੱਚ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਵਰਕਰਾਂ ਨੂੰ ਮਿਸ਼ਨ 2017 ਦੇ ਤਹਿਤ ਪਿੰਡ ਪਿੰਡ ਘਰ ਘਰ ਜਾ ਕੇ ਆਮ ਲੋਕਾਂ ਨੂੰ ਬੀਤੇ ਵਰ੍ਹਿਆਂ ਵਿੱਚ ਸਰਕਾਰ ਵੱਲੋਂ ਚਲਾਈਆਂ ਸਕੀਮਾਂ ਤੇ ਲੋਕਾਂ ਨੂੰ ਮਿਲੇ ਉਨ੍ਹਾਂ ਦੇ ਫਾਇਦਿਆਂ ਬਾਰੇ ਦੱਸਣ ਲਈ ਪ੍ਰੇਰਿਤ ਕੀਤਾ ਤਾਂ ਕਿ 2017 ਵਿੱਚ ਲੋਕ ਇੱਕ ਵਾਰ ਫਿਰ ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਕੇ ਤੀਜੀ ਵਾਰ ਸਰਕਾਰ ਬਣਾਉਣ ਦਾ ਰਾਹ ਪੱਧਰਾ ਕਰਨ।ਉਨ੍ਹਾਂ ਨੇ ਅੱਜ ਤੋਂ ਹੀ ਕਮਰਕੱਸੇ ਕ ਸਕੇ ਵਰਕਰਾਂ ਨੂੰ ਅਗਲੇ ਪੰਜ ਮਹੀਨਿਆਂ ਲਈ ਘਰੋਂ ਨਿੱਕਲ ਕੇ ਸਿਆਸੀ ਜੰਗ ਦੇ ਮੈਦਾਨ ਵਿੱਚ ਕੁੱਦਣ ਦੀ ਅਪੀਲ ਕੀਤੀ ਤਾਂ ਕਿ ਲਗਾਤਾਰ ਤੀਜੀ ਵਾਰ ਗਠਜੋੜ ਸਰਕਾਰ ਨੂੰ ਸੱਤਾ ਵਿੱਚ ਲਿਆਂਦਾ ਜਾ ਸਕੇ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਯੂਥ ਅਕਾਲੀ ਦਲ ਹਲਕਾ ਪ੍ਰਧਾਨ ਸੁਖਬੀਰ ਸਿੰਘ ਚੱਠਾ, ਕ੍ਰਿਸ਼ਨ ਮਿੱਤਲ ਪ੍ਰਧਾਨ ਨਗਰ ਕੌਂਸਲ ਰਾਮਾਂ, ਟਰੱਕ ਯੂਨੀਅਨ ਪ੍ਰਧਾਨ ਅਵਤਾਰ ਮੈਨੂੰਆਣਾ, ਰਾਮਾਂ ਦੇ ਰਾਮਪਾਲ ਮਲਕਾਣਾ, ਮਨਜੀਤ ਸ਼ਿੰਪੀ ਚੇਅਰਮੈਨ ਬਲਾਕ ਸੰਮਤੀ, ਕਿਸਾਨ ਸੈੱਲ ਦੇ ਸੂਬਾਈ ਮੀਤ ਪ੍ਰਧਾਨ ਬਾਬੂ ਸਿੰਘ ਮਾਨ, ਰਣਜੀਤ ਮਲਕਾਣਾ, ਸੁਰਜੀਤ ਭੱਮ, ਜਸਵੰਤ ਸਿੰਘ ਤਿੰਨੇ ਕੌਂਸਲਰ, ਕੁਲਦੀਪ ਸਰਪੰਚ ਭੁੱਖਿਆਂਵਾਲੀ, ਬੀ.ਸੀ ਵਿੰਗ ਹਲਕਾ ਪ੍ਰਧਾਨ ਜਗਤਾਰ ਨੰਗਲਾ, ਸੀਨੀਅਰਰ ਆਗੂ ਭੋਲਾ ਕਲਾਲਵਾਲਾ, ਪੱਪੀ ਲਾਲੇਆਣਾ, ਯੂਥ ਆਗੂ ਹਨੀ ਢਿੱਲੋਂ ਰਾਮਾਂ, ਸੁਖਦੀਪ ਕਣਕਵਾਲ, ਮਨਜੀਤ ਲਾਲੇਆਣਾ, ਹਰਪਾਲ ਗਾਟਵਾਲੀ, ਮਨਪ੍ਰੀਤ ਧਾਲੀਵਾਲ, ਭਿੰਦਾ ਜੱਜਲ, ਐੱਸ.ਸੀ ਵਿੰਗ ਪ੍ਰਧਾਨ ਗੁਲਾਬ ਕੈਲੇਵਾਂਦਰ, ਸੁਖਭਿੰਦਰ ਸਰਪੰਚ ਜੋਗੇਵਾਲਾ, ਕਿਸਾਨ ਸੈੱਲ ਦੇ ਗੁਰਤੇਜ ਜੋਗੇਵਾਲਾ, ਬਲਕਰਨ ਭਾਗੀਵਾਂਦਰ, ਡਾ. ਗੁਰਮੇਲ ਸਿੰਘ ਘਈ, ਬੀਬੀ ਜਸਵੰਤ ਕੌਰ, ਤੇਜਾ ਸਿੰਘ ਮਲਕਾਣਾ, ਬਰਿੰਦਰਪਾਲ ਮਹੇਸ਼ਵਰੀ ਆਦਿ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *