ਅਕਾਲੀ ਦਲ ਦੇ ਰਾਜ ਦੌਰਾਨ ਪਿੰਡ ਮਹਿਰਾਜ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਹੋਈ ਹੈ : ਹਰਿੰਦਰ ਸਿੰਘ ਹਿੰਦਾ

ss1

ਅਕਾਲੀ ਦਲ ਦੇ ਰਾਜ ਦੌਰਾਨ ਪਿੰਡ ਮਹਿਰਾਜ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਹੋਈ ਹੈ : ਹਰਿੰਦਰ ਸਿੰਘ ਹਿੰਦਾ

29-5
ਰਾਮਪੁਰਾ ਫੂਲ 28 ਜੂਨ (ਕੁਲਜੀਤ ਸਿੰਘ ਢੀਂਗਰਾ): ਭਾਵੇਂ ਕਿ ਪਿੰਡ ਮਹਿਰਾਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ।ਪਰ ਪਿੰਡ ਦਾ ਵਿਕਾਸ ਅਕਾਲੀ ਭਾਜਪਾ ਸਰਕਾਰ ਦੇ ਰਾਜ ਭਾਗ ਦੌਰਾਨ ਹੋਇਆ ਹੈ।ਇਨ੍ਹਾ ਗੱਲਾਂ ਦਾ ਪ੍ਰਗਟਾਵਾ ਸਥਾਨਕ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਯੂਥ ਅਕਾਲੀ ਦਲ ਹਲਕਾ ਰਾਮਪੁਰਾ ਦੇ ਇੰਚਾਰਜ ਹਰਿੰਦਰ ਸਿੰਘ ਹਿੰਦਾ ਨੇ ਆਪਣੀ ਵਿਕਾਸ ਟੀਮ ਨਾਲ ਸਟੇਡੀਅਮ ਵਾਲੀ ਜਗ੍ਹਾਂ ਕੋਲ ਜਿੱਥੇ ਪਾਰਕ ਬਣਾਉਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ,ਦਾ ਜਾਇਜਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾ ਦੱਸਿਆ ਕਿ ਦੋ ਮਹੀਨਿਆਂ ਦੇ ਅੰਦਰ ਅੰਦਰ ਪਾਰਕ ਦਾ ਕੰਮ ਮੁਕੰਮਲ ਹੋ ਜਾਵੇਗਾ ਅਤੇ ਵਾਤਾਵਰਣ ਨੂੰ ਧਿਆਨ ਵਿੱਚ ਰੱਖ ਕੇ ਅਲੱਗ ਅਲੱਗ ਕਿਸਮਾਂ ਦੇ ਪੌਦੇ, ਘਾਹ ਅਤੇ ਬੱਚਿਆਂ ਲਈ ਝੁੱਲੇ ਆਦਿ ਲਗਾਏ ਜਾਣਗੇ।ਉਹਨਾਂ ਅੱਗੇ ਕਿਹਾ ਕਿ ਇਹ ਕੰਮ ਵਿਕਾਸ ਅਤੇ ਪੰਚਾਇਤ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਅਤੇ ਜਿਲ੍ਹਾ ਪਰਿਸ਼ਦ ਦੇੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੀ ਦਿਸ਼ਾਂ ਨਿਰਦੇਸ਼ ਹੇਠ ਬਾਖੁਬੀ ਚੱਲ ਰਿਹਾ ਹੈ।
ਉਹਨਾਂ ਅੱਗੇ ਦੱਸਿਆ ਕਿ ਪਿੰਡ ਮਹਿਰਾਜ ਦੀ ਕੁੱਝ ਕੁ ਮਹੀਨਿਆਂ ਚ ਹੀ ਦਿੱਖ ਬਦਲ ਦਿੱਤੀ ਜਾਵੇਗੀ ਅਤੇ ਪਿੰਡ ਨੂੰ ਮਾਡਲ ਦੇ ਰੂਪ ਵਿੱਚ ਵੇਖਿਆ ਜਾਵੇਗਾ ।ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਚੇ ਸਿੰਘ,ਚੇਅਰਮੈਨ ਪਵਨਦੀਪ ਸਿੰਘ,ਐਮ.ਸੀ. ਕੁਲਵਿੰਦਰ ਸਿੰਘ ਦੁੱਗਾ,ਸਰਪੰਚ ਗਮਦੂਰ ਸਿੰਘ ,ਅਕਾਲੀ ਦਲ ਦੇ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ ।

Share Button

Leave a Reply

Your email address will not be published. Required fields are marked *