Thu. Oct 17th, 2019

ਅਕਾਲੀ ਦਲ ਦੀ ਕਾਨਫਰੰਸ ਦੌਰਾਨ ਪੰਡਾਲ ਖਾਲੀ ਵੇਖ ਲੀਡਰਸ਼ਿਪ ਘਬਰਾਈ

ਅਕਾਲੀ ਦਲ ਦੀ ਕਾਨਫਰੰਸ ਦੌਰਾਨ ਪੰਡਾਲ ਖਾਲੀ ਵੇਖ ਲੀਡਰਸ਼ਿਪ ਘਬਰਾਈ
ਗੁਰਦੇਵ ਬਾਦਲ ਧੜੇ ਸਮੇਤ ਟਕਸਾਲੀ ਅਕਾਲੀਆ ਨੇ ਬਣਾਈ ਦੂਰੀ

fdk-2ਕੋਟਕਪੂਰਾ/ਜੈਤੋ, 18 ਸਤੰਬਰ ( ਜਗਦੀਸ਼ ਕੁਮਾਰ ਬਾਂਬਾ ) : ਹਰ ਸਾਲ ਦੀ ਤਰਾਂ ਇਸ ਵਾਰ ਵੀ ਗੁਰੂ ਕੀ ਢਾਬ ਦੇ ਇਤਿਹਾਸਕ ਜੋੜ ਮੇਲੇ ਮੌਕੇ ਅਕਾਲੀ-ਭਾਜਪਾ ਲੀਡਰਸ਼ਿਪ ਨੇ ਕਾਨਫ਼ਰੰਸ ਲਈ ਇਕੱਠ ਜੁਟਾਉਣ ਵਾਸਤੇ ਸ੍ਰ.ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਅਵਤਾਰ ਸਿੰਘ ਮੱਕੜ ਸਮੇਤ ਅਨੇਕਾਂ ਮੰਤਰੀਆਂ ਤੇ ਵਿਧਾਇਕਾਂ ਦੀਆਂ ਤਸਵੀਰਾਂ ਲਾ ਕੇ ਵੱਡੇ-ਵੱਡੇ ਪੋਸਟਰ ਇਲਾਕੇ ਭਰ ਦੀਆਂ ਕੰਧਾਂ ‘ਤੇ ਚਿਪਕਾਏ ਪਰ ਜ਼ਿਲੇ ਭਰ ਦੀ ਲੀਡਰਸ਼ਿਪ ਦੀਆਂ ਅਥਾਹ ਕੋਸ਼ਿਸ਼ਾਂ ਦੇ ਬਾਵਜੂਦ ਵੀ ਸੰਗਤਾਂ ਨੇ ਅਕਾਲੀਆਂ ਦੀ ਉਕਤ ਕਾਨਫ਼ਰੰਸ ਨੂੰ ਬਹੁਤੀ ਮਹੱਤਤਾ ਨਾ ਦਿੱਤੀ। ਸੀਨੀਅਰ ਆਗੂਆਂ ਵਜੋਂ ਪੁੱਜੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅਜੇ ਬੋਲਣਾ ਸ਼ੁਰੂ ਹੀ ਕੀਤਾ ਸੀ ਕਿ ਲੋਕ ਉੱਠਣੇ ਸ਼ੁਰੂ ਹੋ ਗਏ ਤੇ ਸਥਾਨਕ ਆਗੂਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਲੋਕਾਂ ਦਾ ਉਠਣ ਦਾ ਸਿਲਸਿਲਾ ਜਾਰੀ ਰਿਹਾ ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੇ ਬੋਲਣ ਮੌਕੇ ਤਾਂ ਪੰਡਾਲ ਖਾਲੀ ਦਿਸਣ ਲੱਗਾ ਪਰ ਸ੍ਰ.ਭੂੰਦੜ ਨੇ ਆਪਣੀ ਗੱਲ ਸੰਖੇਪ ਵਿੱਚ ਕਹਿ ਕੇ ਭਾਸ਼ਨ ਪੂਰਾ ਕੀਤਾ। ਆਪਣੇ ਸੰਬੋਧਨ ਦੌਰਾਨ ਡਾ.ਦਲਜੀਤ ਸਿੰਘ ਚੀਮਾ ਨੇ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀਆਂ ਪ੍ਰਾਪਤੀਆਂ ਦਾ ਗੁਣਗਾਣ ਕਰਦਿਆਂ ਕਿਹਾ ਕਿ ਪੰਜਾਬ ਵਾਧੂ ਬਿਜਲੀ ਪੈਦਾਵਾਰ ਕਰਨ ਵਾਲਾ ਸੂਬਾ ਬਣ ਚੁੱਕਾ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ ਕਰਦਿਆਂ ਡਾ.ਚੀਮਾ ਨੇ ਕਿਹਾ ਕਿ ਇਨਾਂ ਦੋਨਾਂ ਪਾਰਟੀਆਂ ਦੀ ਸਿਆਸਤ ਪਿੱਛੇ ਲੋਕ ਸੇਵਾ ਨਾ ਹੋ ਕੇ ਸਿਰਫ਼ ਤੇ ਸਿਰਫ਼ ਸੱਤਾ ਹਾਸਲ ਕਰਨ ਦੀ ਲਾਲਸਾ ਹੈ। ਸ੍ਰ.ਭੂੰਦੜ ਨੇ ਕਿਹਾ ਕਿ ਐਸ.ਵਾਈ.ਐਲ ਮੁੱਦੇ ‘ਤੇ ਦੋਗਲੀ ਨੀਤੀ ਅਪਨਾ ਕੇ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਸਿੱਧ ਕਰ ਦਿੱਤਾ ਹੈ ਕਿ ਇਸ ਦੇ ਆਗੂ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਹਨ। ਉਕਤ ਆਗੂਆਂ ਤੋਂ ਪਹਿਲਾਂ ਪ੍ਰਕਾਸ਼ ਸਿੰਘ ਭੱਟੀ, ਮਨਤਾਰ ਸਿੰਘ ਬਰਾੜ, ਦੀਪ ਮਲਹੋਤਰਾ, ਸ਼ੇਰ ਸਿੰਘ ਮੰਡ, ਮੋਹਨ ਸਿੰਘ ਮੱਤਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਵਾਰ ਬੇਅਦਬੀ ਕਾਂਡ ਦਾ ਪਰਛਾਵਾਂ ਵੀ ਜੋੜ ਮੇਲੇ ‘ਤੇ ਦੇਖਣ ਨੂੰ ਮਿਲਿਆ, ਕਿਉਂਕਿ ਸੰਗਤਾਂ ਪਿਛਲੇ ਮੇਲਿਆਂ ਦੇ ਮੁਕਾਬਲੇ ਘੱਟ ਆਈਆਂ ਸਨ ਤੇ ਸੰਗਤਾਂ ਵੱਲੋਂ ਅਕਾਲੀ ਆਗੂਆਂ ਦੀ ਬਿਆਨਬਾਜ਼ੀ ਨੂੰ ਬਹੁਤੀ ਮਹੱਤਤਾ ਨਾ ਦੇਣ ਦਾ ਕਾਰਨ ਵੀ ਬੇਅਦਬੀ ਕਾਂਡ ਦਾ ਅਸਰ ਮੰਨਿਆ ਜਾ ਰਿਹਾ ਹੈ। ਊਧਰ ਦੂਜੇ ਪਾਸੇ ਅਕਾਲੀ ਦਲ ਦੇ ਸਿਰਕੱਢ ਆਗੂ ਗੁਰਦੇਵ ਸਿੰਘ ਬਾਦਲ ਧੱੜੇ ਸਮੇਤ ਟਕਸਾਲੀ ਅਕਾਲੀ ਆਗੂ ਨੇ ਉਕਤ ਕਾਨਫਰੰਸ ਤੋਂ ਦੂਰੀ ਬਣਾਈ ਰੱਖੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਪੰਡਾਲ ਨੂੰ ਭਰਨ ਲਈ ਜੀਅ ਤੋੜ ਯਤਨ ਕੀਤੇ ਜਾਣ ਦੇ ਬਾਵਜੂਦ ਪੰਡਾਲ ਵਿੱਚ ਮੌਜੂਦਾ ਸੰਗਤਾ ਵੀ ਭਾਸ਼ਨ ਦਾ ਦੌਰ ਸੁਰੂ ਹੁੰਦਿਆ ਹੀ ਖਿਸਕ ਗਈਆ ਜਿਸ ਕਰਕੇ ਐਤਕੀ ਅਕਾਲੀ ਦਲ ਦੀ ਕਾਨਫਰੰਸ ਠੰਡੀ ਰਹੀ,ਮੰਨਿਆ ਤਾਂ ਇਹ ਜਾ ਰਿਹਾ ਹੈ ਕਿ ਪੰਜਾਬ ਭਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਲੈ ਕੇ ਮੌਜੂਦਾ ਸਰਕਾਰ ਖਿਲਾਫ਼ ਸੰਗਤਾ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ,ਜਿਸ ਕਰਕੇ ਲੱਖਾ ਕੋਸਿਸ਼ ਦੇ ਬਾਵਜੂਦ ਸੰਗਤਾ ਕਾਨਫਰੰਸ ਵਿੰਚ ਨਾ ਬੁਹੜੀਆ ਹੋਣ ‘ਤੇ ਲੀਡਰਸ਼ਿਪ ਮਾਯੂਸ ਨਜਰ ਆਈ ।

Leave a Reply

Your email address will not be published. Required fields are marked *

You may have missed

ਪੰਜਾਬ ਦੇ ਸਕੂਲਾਂ ਵਿੱਚ ਜ਼ਬਰਦਸਤੀ ਹਿੰਦੀ ਇਕਾਂਗੀ ਨਾਟਕ ਖਿਡਾਏ ਜਾਣ ਦੇ ਜਾਰੀ ਹੋਏ ਤੁਗਲਕੀ ਫ਼ਰਮਾਨ ਦੀ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਨੇ ਕੀਤੀ ਸਖ਼ਤ ਨਿਖੇਧੀ ਸੰਗਰੂਰ, 17 ਅਕਤੂਬਰ (ਕਰਮ ਸਿੰਘ ਜਖ਼ਮੀ): ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਕੂਲਾਂ ਵਿੱਚ ਜ਼ਬਰਦਸਤੀ ਹਿੰਦੀ ਇਕਾਂਗੀ ਨਾਟਕ ਖਿਡਾਏ ਜਾਣ ਦੇ ਜਾਰੀ ਹੋਏ ਤੁਗਲਕੀ ਫ਼ਰਮਾਨ ਨੂੰ ਗੰਭੀਰਤਾ ਨਾਲ ਲੈਂਦਿਆਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਕੂਲ ਮੁਖੀਆਂ ਨੂੰ ਇਹ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਨ੍ਹਾਂ ਨੇ ਆਪਣੇ ਸਕੂਲਾਂ ਵਿੱਚ ਥੀਏਟਰ ਦੀ ਸ਼ੁਰੂਆਤ ਕਰਵਾਉਂਦੇ ਹੋਏ ਇਕਾਂਗੀਆਂ ਦਾ ਮੰਚਨ ਕਰਵਾਉਣਾ ਹੈ। ਇਹ ਇਕਾਂਗੀ ਨਾਟਕ ਸਿਰਫ਼ ਹਿੰਦੀ ਵਿੱਚ ਹੀ ਖੇਡੇ ਜਾਣਗੇ ਅਤੇ ਇਹ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਹੋਣੇ ਜ਼ਰੂਰੀ ਹਨ। ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਡਾ. ਮੀਤ ਖਟੜਾ, ਡਾ. ਇਕਬਾਲ ਸਿੰਘ, ਡਾ. ਸੁਖਵਿੰਦਰ ਸਿੰਘ ਪਰਮਾਰ, ਦਲਬਾਰ ਸਿੰਘ ਚੱਠੇ ਸੇਖਵਾਂ, ਕਰਮ ਸਿੰਘ ਜ਼ਖ਼ਮੀ, ਰਜਿੰਦਰ ਸਿੰਘ ਰਾਜਨ, ਜਗਜੀਤ ਸਿੰਘ ਲੱਡਾ, ਸੁਖਵਿੰਦਰ ਸਿੰਘ ਲੋਟੇ, ਸੁਖਵਿੰਦਰ ਕੌਰ ਸਿੱਧੂ, ਕੁਲਵੰਤ ਖਨੌਰੀ, ਗੁਰਪ੍ਰੀਤ ਸਿੰਘ ਸਹੋਤਾ, ਸਤਪਾਲ ਸਿੰਘ ਲੌਂਗੋਵਾਲ, ਸਰਬਜੀਤ ਸਿੰਘ ਸੰਧੂ, ਸੁਖਵਿੰਦਰ ਕੌਰ ਹਰਿਆਓ, ਧਰਮਵੀਰ ਸਿੰਘ, ਮੀਤ ਸਕਰੌਦੀ, ਸੁਰਜੀਤ ਸਿੰਘ ਮੌਜੀ, ਲਾਭ ਸਿੰਘ ਝੱਮਟ, ਲਵਲੀ ਬਡਰੁੱਖਾਂ, ਗੋਬਿੰਦ ਸਿੰਘ ਤੂਰਬਨਜਾਰਾ, ਸਰਬਜੀਤ ਸੰਗਰੂਰਵੀ ਅਤੇ ਜੱਗੀ ਮਾਨ ਆਦਿ ਸਾਹਿਤਕਾਰਾਂ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਨਾਲ ਇਹ ਧੱਕੇਸ਼ਾਹੀ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪੰਜਾਬੀ ਭਾਸ਼ਾ ਨੂੰ ਨੁੱਕਰੇ ਲਾਉਣ ਦੀ ਨੀਤੀ ਤਿਆਗ ਕੇ ਇਸ ਦਾ ਬਣਦਾ ਮਾਣ ਸਤਿਕਾਰ ਬਹਾਲ ਕਰਨ ਵੱਲ ਧਿਆਨ ਦੇਵੇ।

%d bloggers like this: