ਅਕਾਲੀ ਦਲ ਅਤੇ ਆਪ ਦੇ ਵੱਡੀ ਗਿਣਤੀ ਵਿੱਚ ਵਰਕਰਾ ਕਾਗਰਸ ਵਿੱਚ ਸ਼ਾਮਲ

ss1

ਅਕਾਲੀ ਦਲ ਅਤੇ ਆਪ ਦੇ ਵੱਡੀ ਗਿਣਤੀ ਵਿੱਚ ਵਰਕਰਾ ਕਾਗਰਸ ਵਿੱਚ ਸ਼ਾਮਲ

1625 (1)
ਬਨੂੜ, 15 ਮਈ (ਰਣਜੀਤ ਸਿੰਘ ਰਾਣਾ)- ਹਲਕਾ ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਅਗਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ ਅਤੇ ਇਸ ਗੱਲ ਦਾ ਫੈਸਲਾ ਪੰਜਾਬ ਦੇ ਲੋਕ ਕਰ ਚੁੱਕੇ ਹਨ। ਉਨਾ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਕੰਗਾਲ ਬਣਾ ਦਿੱਤਾ ਹੈ ਅਤੇ ਆਪਣੀ ਐਸ ਅਰਾਮ ਲਈ ਪੰਜਾਬ ਦੀ ਜੇਲਾ ਹਸਪਤਾਲ ਵੇਚੇ ਜਾ ਰਹੇ ਹਨ, ਜਦਕਿ ਕਿਸਾਨ ਮਜਦੂਰ ਖੁਦਕਸੀ ਕਰ ਰਹੇ ਹਨ। ਇਸ ਮੁਕਤੀ ਤੋਂ ਛੁਟਕਾਰਾ ਪਾਉਣ ਲਈ ਲੋਕ ਕਾਗਰਸ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ। ਉਹ ਅੱਜ ਬਨੂੜ ਵਿਖੇ ਬੰਨੋ ਮਾਈ ਧਰਮਸ਼ਾਲਾ ਵਿਖੇ ਭਰਵੇਂ ਇੱਕਠ ਨੂੰ ਸੰਬੋਧਨ ਕਰ ਰਹੇ ਸਨ।
ਉਨਾਂ ਕਿਹਾ ਕਿ ਸ਼ਹਿਰ ਦੀ ਸਮੱਸਿਆਵਾ ਨਾਲ ਲਈ ਉਹ ਅਗਲੇ ਦਿਨਾਂ ਵਿੱਚ ਕੌਸ਼ਲ ਅਧਿਕਾਰੀਆ ਨਾਲ ਮੀਟਿੰਗ ਕਰਨਗੇ। ਉਪਰੰਤ ਉੱਚ ਅਧਿਕਾਰੀਆ ਨੂੰ ਮਿਲੀਆ ਜਾਵੇਗਾ। ਉਨਾਂ ਕਿਹਾ ਕਿ ਸ਼ਹਿਰ ਅੰਦਰ ਮਿੱਟੀ ਦੇ ਅੰਨੇ ਪੁੱਲ ਦੀ ਥਾਂ ਓਵਰ ਬ੍ਰਿਜ ਬਨਾਉਣ ਸਕੱਤਰ ਪੰਜਾਬ ਨੂੰ ਮਿਲੀਆ ਜਾ ਚੁੱਕਾ ਹੈ। ਇਸ ਮੌਕੇ ਦੀਪਇੰਦਰ ਸਿੰਘ ਢਿੱਲੋ ਤੇ ਸੀਨੀਅਰ ਕਾਗਰਸੀ ਆਗੂ ਐਸਐਮਐਸ ਸੰਧੂ ਵੀ ਹਾਜਰ ਸਨ। ਸ਼ਹਿਰੀ ਪ੍ਰਧਾਨ ਕਲਵਿੰਦਰ ਸਿੰਘ ਭੋਲਾ ਦੀ ਰਹਿਨੁਮਾਈ ਹੇਠ ਹੋਈ ਇਸ ਰੈਲੀ ਨੁਮਾ ਮੀਟਿੰਗ ਵਿੱਚ ਦੀਪਇੰਦਰ ਸਿੰਘ ਢਿਲੋ ਦੇ ਵੱਡੀ ਗਿਣਤੀ ਵਿੱਚ ਸਮਰਥੱਕ ਤੇ ਆਮ ਆਦਮੀ ਪਾਰਟੀ ਦੇ ਵਰਕਰ ਕਾਂਗਰਸ ਵਿੱਚ ਸ਼ਮਲ ਹੋਏ। ਜਿਨਾਂ ਦਾ ਕਾਗਰਸੀ ਆਗੂਆ ਨੇ ਪਾਰਟੀ ਵਿਚ ਆਉਣ ਤੇ ਪਾਰਟੀ ਚਿੰਨ ਦੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ।
ਸ੍ਰੀ ਢਿੱਲੋ ਨੇ ਕਿਹਾ ਕਿ ਕੁਝ ਗਲਤ ਫਾਹਿਮੀਆ ਕਾਰਨ ਉਹ ਪਾਰਟੀ ਤੋਂ ਦੂਰ ਚਲੇ ਗਏ ਸਨ , ਪਰ ਉਹ ਦੁਬਾਰਾ ਘਰ ਵਾਪਸੀ ਉੱਤੇ ਫਖਰ ਮਹਿਸੂਸ ਕਰ ਰਹੇ ਸਨ। ਉਨਾਂ ਕਿਹਾ ਕਿ ਮੌਜੂਦਾ ਸਰਕਾਰ ਤੋਂ ਹਰੇਕ ਵਰਗ ਦੁੱਖੀ ਹੈ ਅਤੇ ਪਾਰਟੀ ਉੱਤੇ ਇੱਕ ਪਰਿਵਾਰ ਦਾ ਕਬਜਾ ਹੋਣ ਕਾਰਨ ਸਰਕਾਰ ਦੇ ਮੰਤਰੀ ਸਮੇਤ ਵਰਕਰਾ ਦੀ ਕੋਈ ਪੁਛ ਪ੍ਰਤੀਤ ਨਹੀ। ਜਿਸ ਕਾਰਨ ਪੰਜਾਬ ਦੇ ਲੋਕ ਅਕਾਲੀ ਭਾਜਪਾਈਆ ਨੂੰ ਆਉਣ ਵਾਲੀ ਚੋਣਾਂ ਵਿੱਚ ਸਬਕ ਸਿਖਾੳਣਗੇ। ਮੀਟਿੰਗ ਨੂੰ ਉਕਤ ਆਗੂਅਤ ਤੋਂ ਇਲਾਵਾ ਕਲਵਿੰਦਰ ਸਿੰਘ, ਅਵਤਾਰ ਬਬਲਾ, ਨੈਬ ਸਿੰਘ ਮਨੌਲੀ ਸੂਰਤ, ਭਜਨ ਲਾਲ, ਰਿੱਕੀ ਸ਼ਰਮਾਂ ਆਦਿ ਨੇ ਵੀ ਸੰਬੋਧਨ ਕੀਤਾ। ਸਮੁੱਚੇ ਬੁਲਾਰਿਆ ਨੇ ਆਮ ਆਦਮੀ ਪਾਰਟੀ ਨੂੰ ਵੀ ਖੂਬ ਭੰਡਿਆ। ਇਸ ਮੌਕੇ ਸੁਖਦੇਵ ਸਿੰਘ ਚੰਗੇਰਾ, ਜਨਰਲ ਸਕੱਤਰ ਪਟਿਆਲਾ ਰਕੇਸ਼ ਕੁਮਾਰ ਪੱਪੂ, ਸੋਨੀ ਸੰਧੂ, ਲੱਖੀ ਭੰਗੂ, ਟਿੰਕੂ ਖਟੜਾ, ਡਾ. ਸਾਮ ਲਾਲ ਪਾਠਕ, ਕੁਲਵਿੰਦਰ ਸਿੰਘ ਕਲੋਲੀ, ਐਡਵੋਕੇਟ ਕਿਰਨਜੀਤ ਪਾਸੀ, ਬੰਤ ਸਿੰਘ ਹੋਲਦਾਰ, ਖੁਸ਼ਦੇਵਾ ਸਿੰਘ ਖਟੜਾ, ਕ੍ਰਿਸ਼ਨ ਧੀਮਾਨ, ਜਸਵੰਤ ਸਿੰਘ ਖਟੜਾ, ਗੁਰਮੇਲ ਸਿੰਘ ਫੋਜੀ, ਵਪਾਰ ਮੰਡਲ ਦੇ ਪ੍ਰਧਾਨ ਜਗਦੀਸ਼ ਚੰਦ ਕਾਲਾ, ਦਵਿੰਦਰ ਪੁਰੀ, ਗੋਪੀ ਸੰਧੂ, ਚਾਚਾ ਚਮਨ ਲਾਲ, ਰੋਹਿਤ ਜੋਸ਼ੀ, ਮਨੀ ਪਾਸੀ, ਸਾਹਿਲ ਜੈਨ, ਧਰਮਵੀਰ ਸਿੰਘ, ਅਕਸੇ ਕੁਮਾਰ ਤੇ ਜੋਨੀ ਸੈਣੀ ਮੋਜੂਦ ਸਨ।

Share Button

Leave a Reply

Your email address will not be published. Required fields are marked *