Tue. Jun 25th, 2019

ਅਕਾਲੀ ਦਲ੍ਹ ਵੱਲੋਂ ਆਈ ਟੀ ਵਿੰਗ ਦੇ ਪ੍ਰਧਾਨ ਨਿਯੁਕਤ

ਅਕਾਲੀ ਦਲ੍ਹ ਵੱਲੋਂ ਆਈ ਟੀ ਵਿੰਗ ਦੇ ਪ੍ਰਧਾਨ ਨਿਯੁਕਤ

12-1

ਹਰੀਕੇ ਪੱਤਣ 11 ਜੁਲਾਈ [ਗਗਨਦੀਪ ਸਿੰਘ ਬਚਿੱਤਰ ਸਿੰਘ ਮਿੱਠੂ ਸੰਦੀਪ ਸਿੰਘ] ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਅਤੇ ਬੀਬਾ ਪ੍ਰਨੀਤ ਕੋਰ ਕੈਰੋ ਜੀ ਦੇ ਨਿਰਦੇਸ਼ਾ ਹੇਠ ਗੁਰਮੁੱਖ ਸਿੰਘ ਘੁੱਲਾ ਬਲੇਰ ਨੇ ਮਨਦੀਪ ਸਿੰਘ ਸਭਰਾ ਨੂੰ ਆਈ ਟੀ ਵਿੰਗ ਦਾ ਪ੍ਰਧਾਨ ਅਤੇ ਗੁਰਜੰਟ ਸਿੰਘ ਗੋਰੇ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੋਕੇ ਤੇ ਐਸ,ੳ,ਆਈ ਦੇ ਪ੍ਰਧਾਨ ਜਗਤਾਰ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਦੋਂਰਾਨ ਕਿਹਾ ਕਿ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਜੀ ਕੈਰੋ ਮਿਹਨਤੀ ਵਰਕਰਾ ਨੂੰ ਆਹੁਦੇ ਦੇ ਕੇ ਸਨਮਾਨਿਤ ਕਰਦੇ ਆਏ ਹਨ।ਉਨਾਂ ਕਿਹਾ ਕਿ 2017 ਦੀਆਂ ਚੋਣਾਂ ਵਿਚ ਨੋਂਜਵਾਨ ਵਰਗ ਦਾ ਅਹਿਮ ਯੋਗਦਾਨ ਹੋਵੇਗਾ।ਇਸ ਮੋਕੇ ਤੇ ਮਨਦੀਪ ਸਿੰਘ ਸਭਰਾ ਅਤੇ ਗੁਰਜੰਟ ਸਿੰਘ ਗੋਰੇ ਨੇ ਕਿਹਾ ਕਿ ਪਾਰਟੀ ਵੱਲੋਂ ਜੋਂ ਜਿੰਮੇਵਾਰੀ ਸੌਪੀ ਗਈ ਹੈ ਉਹ ਅਸੀ ਪੂਰੀ ਤਨਦੇਹੀ ਨਾਲ ਨਿਭਾਵਾਗੇ,ਅਤੇ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ, ਗੁਰਮੁੱਖ ਸਿੰਘ ਘੁੱਲਾ ਬਲੇਰ, ਐਸ,ਉ,ਆਈ ਦੇ ਪ੍ਰਧਾਨ ਜਗਤਾਰ ਸਿੰਘ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ 2017 ਦੀਆ ਚੋਣਾਂ ਵਿਚ ਅਕਾਲੀ ਦਲ ਬਾਦਲ ਦੀ ਹੀ ਸਰਕਾਰ ਬਣੇਗੀ।ਇਸ ਮੋਕੇ ਤੇ ਕਾਰਜ ਸਿੰਘ ਪਹਿਲਵਾਨ,ਰਾਜਬੀਰ ਸਿੰਘ ਰਾਜੂ,ਗੁਰਸਾਹਬ ਸਿੰਘ ਮਾਹਣੇਕੇ,ਬੇਅੰਤ ਸਿੰਘ,ਕਰਨਜੀਤ ਸਿੰਘ,ਧਰਮਿੰਦਰ ਸਿੰਘ ਖੰਡਾ,ਹਰਭਜਨ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: