ਅਕਾਲੀ ਆਗੂ ਉੱਤੇ ਪਿੰਡਾਂ ਦੇ ਕੁਝ ਵਸਨੀਕਾ ਵੱਲੋਂ ਹਮਲਾ

ss1

ਅਕਾਲੀ ਆਗੂ ਉੱਤੇ ਪਿੰਡਾਂ ਦੇ ਕੁਝ ਵਸਨੀਕਾ ਵੱਲੋਂ ਹਮਲਾ

ਬਨੂੜ, 23 ਮਈ (ਰਣਜੀਤ ਸਿੰਘ ਰਾਣਾ): ਨੇੜਲੇ ਪਿੰਡ ਨੰਡਿਆਲੀ ਵਿਖੇ ਤੇਜਧਾਰ ਹਥਿਆਰਾ ਨਾਲ ਲੈਸ ਹੋ ਕੇ ਆਏ ਅੱਧੀ ਦਰਜਨ ਦੇ ਕਰੀਬ ਵਿਅਕਤੀਆ ਨੇ ਅਕਾਲੀ ਆਗੂ ਤੇ ਹਮਲਾ ਕਰਕੇ ਉਸ ਨੂੰ ਜਖ਼ਮੀ ਕਰ ਦਿੱਤਾ। ਮਾਮਲਾ ਦੁੱਧ ਦੀ ਡੇਅਰੀ ਦੇ ਖੁੱਲਣ ਦੀ ਪੁਰਾਣੀ ਰੰਜਿਸ ਦਾ ਦੱਸਿਆ ਜਾ ਰਿਹਾ ਹੈ।
ਅਕਾਲੀ ਆਗੂ ਕੁਲਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਆਪਣੇ ਘਰ ਆ ਰਿਹਾ ਸੀ, ਕਿ ਅਚਾਨਕ ਪਿੰਡ ਦੇ ਅੱਧੀ ਦਰਜਨ ਦੇ ਕਰੀਬ ਵਿਅਕਤੀ ਉਸ ਦੇ ਘਰ ਅੰਦਰ ਆਏ ਤੇ ਹਮਲਾ ਕਰ ਦਿੱਤਾ। ਉਨਾਂ ਦੱਸਿਆ ਕਿ ਉਸ ਸਮੇਂ ਉਹ ਘਰ ਵਿਚ ਇਕੱਲਾ ਸੀ। ਭਾਂਵੇ ਉਸ ਨੇ ਹਮਲਾਵਰਾ ਸਾਹਮਣਾ ਕੀਤਾ, ਪਰ ਹਮਲਾਵਰਾ ਦੀ ਗਿਣਤੀ ਜਿਆਦਾ ਹੋਣ ਕਾਰਨ ਹੱਥ ਤੇ ਸਰੀਰ ਦੇ ਕੁਝ ਅੰਗਾ ਤੇ ਤਲਵਾਰਾ ਦੇ ਟੱਕ ਲੱਗ ਗਏ। ਉਸ ਦੇ ਰੋਲਾ ਪਾਉਣ ਤੇ ਆਲੇ ਦੁਆਲੇ ਦੇ ਲੋਕ ਇਕੱਠਾ ਹੋ ਕੇ ਆਏ ਤਾਂ ਹਮਲਾਵਰ ਭੱਜ ਨਿਕਲੇ। ਇਕੱਠੇ ਹੋਏ ਲੋਕਾ ਨੇ ਖ਼ੂਨ ਨਾਲ ਲੱਥ ਪੱਥ ਹੋਏ ਅਕਾਲੀ ਆਗੂ ਕੁਲਵੰਤ ਸਿੰਘ ਨੂੰ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ। ਜਿਥੇ ਡਾਕਟਰਾ ਨੇ ਉਸ ਦੀ ਮੱਲਮ ਪੱਟੀ ਕਰਨ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ। ਘਟਨਾ ਦਾ ਪਤਾ ਲਗਦੇ ਹੀ ਏਐਸਆਈ ਅਮਰੀਕ ਸਿੰਘ ਮੌਕੇ ਤੇ ਪੁੱਜੇ ਤੇ ਉਨਾਂ ਨੇ ਜਖ਼ਮੀ ਕੁਲਵੰਤ ਸਿੰਘ ਦੇ ਬਿਆਨਾ ਦੇ ਅਧਾਰ ਤੇ ਹਮਲਾਵਰ ਦਵਿੰਦਰ ਸਿੰਘ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ ਸਾਰੇ ਵਾਸੀ ਨੰਡਿਆਲੀ ਵਿਰੁੱਧ ਵੱਖ-ਵੱਖ ਧਾਰਾਵਾ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Share Button

Leave a Reply

Your email address will not be published. Required fields are marked *