ਅਕਾਲੀ ਅਤੇ ਕਾਂਗਰਸੀ ਇੱਕੋ ਥਾਲੀ ਦੇ ਚੱਟੇ ਵੱਟੇ- ਪ੍ਰਿੰ. ਨਰਿੰਦਰ ਪਾਲ ਭਗਤਾ

ss1

ਅਕਾਲੀ ਅਤੇ ਕਾਂਗਰਸੀ ਇੱਕੋ ਥਾਲੀ ਦੇੇ ਚੱਟੇ ਵੱਟੇ- ਪ੍ਰਿੰ. ਨਰਿੰਦਰ ਪਾਲ ਭਗਤਾ

26-17ਤਲਵੰਡੀ ਸਾਬੋ, 25 ਜੂਨ (ਗੁਰਜੰਟ ਸਿੰਘ ਨਥੇਹਾ)- ਵੱਡੇ ਵੱਡੇ ਉਜਾਗਰ ਹੋ ਰਹੇ ਘਪਲਿਆਂ ਤੋਂ ਜੱਗ ਜ਼ਾਹਿਰ ਹੈ ਕਿ ਇਹਨਾਂ ਘਪਲਿਆਂ ਨੂੰ ਰਾਜਨੀਤਿਕ ਸਰਪ੍ਰਸਤੀ ਪ੍ਰਾਪਤ ਹੈ, ਜਿਸ ਵਿੱਚ ਸਾਰੀਆਂ ਹੀ ਵਿਸਥਾਪਿਤ ਰਾਜਨੀਤਿਕ ਪਾਰਟੀਆਂ ਘਿਓ-ਖਿਚੜੀ ਹਨ। ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀ ਬੀ ਆਈ ਵੱਲੋਂ ਜੋ ਕੇਸ ਤਲਵੰਡੀ ਸਾਬੋ ਦੇ ਹਲਕਾ ਵਿਧਾਇਕ ਸ. ਜੀਤ ਮਹਿੰਦਰ ਸਿੰਘ ਸਿੱਧੂ ਦੇ ਖਿਲਾਫ 231 ਕਰੋੜ ਰੁਪਏ ਦੇ ਘਪਲੇ ਸੰਬੰਧੀ ਦਰਜ ਹੋਇਆ ਹੈ ਇਹ ਇਸਦਾ ਜਿੰਦਾ ਸਬੂਤ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਜੋਨਲ ਇੰਚਾਰਜ ਪ੍ਰਿੰਸੀਪਲ ਨਰਿਰੰਦਰਪਾਲ ਭਗਤਾ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਗੰਭੀਰ ਮਸਲਾ ਹੈ। ਇਸ ਘਪਲੇ ਦੀਆਂ ਜਦੋਂ ਪਰਤਾਂ ਖੁੱਲ੍ਹਣਗੀਆਂ ਤਾਂ ਇਹ ਜੱਗ ਜਾਹਿਰ ਹੋ ਜਾਵੇਗਾ ਕਿ ਅਕਾਲੀ ਦਲ ਅਤੇ ਕਾਂਗਰਸੀ ਇੱਕੋ ਥਾਲੀ ਦੇ ਚੱਟੇ ਵੱਟੇ ਹਨ। ਇਹੀ ਕਾਰਨ ਹੈ ਕਿ ਕਾਂਗਰਸ ਪਾਰਟੀ ਵੱਲੋਂ ਇਸ ਮੁੱਦੇ ਉੱਤੇ ਚੁੱਪ ਵੱਟੀ ਹੋਈ ਹੈ ਪ੍ਰੰਤੂ ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਲੋਕਾਂ ਦੀ ਕਚਿਹਰੀ ਵਿੱਚ ਲੈ ਕੇ ਜਾਵੇਗੀ ੳਤੇ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਚੁੱਪ ਨਹੀਂ ਬੈਠੇਗੀ।
ਸ. ਭਗਤਾ ਨੇ ਕਿਹਾ ਕਿ ਇਸੇ ਸੰਘਰਸ਼ ਨੂੰ ਤਿੱਖਾ ਕਰਨ ਲਈ 27 ਜੂਨ ਨੂੰ ਬਠਿੰਡਾ ਵਿਖੇ ਇਸ ਘਪਲੇ ਦੇ ਖਿਲਾਫ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ, ਜਿਸ ਵਿੱਚ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਤੋਂ ਇਲਾਵਾ ਮਹਿਲਾ ਵਿੰਗ ਪ੍ਰਧਾਨ ਅਤੇ ਕੇਂਦਰੀ ਕਾਰਜਕਾਰਨੀ ਮੈਂਬਰ ਬੀਬਾ ਬਲਜਿੰਦਰ ਕੌਰ ਜਗਾ ਵਿਸ਼ੇਸ਼ ਤੌਰ ‘ਤੇ ਭਾਗ ਲੈਣਗੇ ਅਤੇ ਵੱਡੇ ਪੱਧਰ ‘ਤੇ ਪਾਰਟੀ ਦੇ ਵਲੰਟੀਅਰ ਬਠਿੰਡਾ ਦੇ ਬਾਜ਼ਾਰਾਂ ਵਿੱਚੋਂ ਲੰਘਦੇ ਹੋਏ ਲੋਕਾਂ ਨੂੰ ਇਸ ਘਪਲੇ ਬਾਰੇ ਜਾਗਰੂਕ ਕਰਨਗੇ। ਪ੍ਰਿੰ. ਭਗਤਾ ਨੇ ਇਸ ਮੌਕੇ ਮੰਗ ਕੀਤੀ ਕਿ ਦੋਸ਼ੀ ਐਮਐਲਏ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕੀਤੀ ਜਾਵੇ।
ਇਸ ਮੌਕੇ ਉਹਨਾਂ ਦੇ ਨਾਲ ਜੋਨਲ ਮੀਡੀਆ ਇੰਚਾਸਰਜ ਨੀਲ ਗਰਗ, ਟ੍ਰੇਡ ਵਿੰਗ ਇੰਚਾਰਜ ਅਨਿਲ ਠਾਕੁਰ, ਪੰਕਜ ਕੁਮਾਰ, ਨਛੱਤਰ ਸਿੰਘ ਸਰਪੰਚ ਦਾਨ ਸਿੰਘ ਵਾਲਾ, ਸੁਖਦੇਵ ਸ਼ਰਮਾ, ਅਤੇ ਚਮਕੌਰ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *