Thu. Apr 25th, 2019

ਅਕਾਲੀ ਅਗੂਆ ਨੇ ਦਿਲੀ ਦੇ ਮੁੱਖ ਮੰਤਰੀ ਦਾ ਫੂਕਿਆ ਪੁਤਲਾ

ਅਕਾਲੀ ਅਗੂਆ ਨੇ ਦਿਲੀ ਦੇ ਮੁੱਖ ਮੰਤਰੀ ਦਾ ਫੂਕਿਆ ਪੁਤਲਾ

27-21
ਬਨੂੜ 26 ਜੁਲਾਈ (ਰਣਜੀਤ ਸਿੰਘ ਰਾਣਾ): ਆਪ ਆਗੂਆਂ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਨਸ਼ੇ ਦਾ ਤਸਕਰ ਹੋਣ ਦੀਆ ਫਲੈਕਸਾ ਲਗਾਇਆ ਗਈਆ ਹਨ। ਜਿਸ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਯੂਥ ਅਕਾਲੀਦਲ ਦੇ ਸਹਿਰੀ ਪ੍ਰਧਾਨ ਗੁਰਅਵਤਾਰ ਸਿੰਘ ਸੋਨੂੰ ਸੰਧੂ ਦੀ ਅਗੁਵਾਈ ਵਿਚ ਬੰਨੋਂ ਮਾਈ ਚੋਂਕ ਵਿਚ ਇਕੱਠੇ ਹੋ ਕੇ ਆਪ ਵਿਰੁੱਧ ਨਾਅਰੇਬਾਜੀ ਕੀਤੀ ਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕਿਆ।
ਮਾਰਕੀਟ ਕਮੇਟੀ ਦੇ ਚੇਅਰਮੈਂਨ ਸਾਧੂ ਸਿੰਘ ਖਲੌਰ, ਯੂਥ ਅਕਾਲੀਦਲ ਦੇ ਕੌਮੀ ਸੀ. ਮੀਤ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਨੇ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਸੱਤਾ ਦੇ ਨਸ਼ੇ ਵਿਚ ਚੋਣਾ ਤੋਂ ਪਹਿਲਾ ਹੀ ਚੂਰ ਹੋ ਚੁੱਕੀ ਹੈ ਤਾਂ ਹੀ ਉਹ ਅਜਿਹੀਆਂ ਹਰਕਤਾ ਤੇ ਉਤਰ ਆਈ ਹੈ। ਉਨਾਂ ਕਿਹਾ ਕਿ ਸ੍ਰੋਮਣੀ ਅਕਾਲੀਦਲ ਆਪ ਦੀਆਂ ਅਜਿਹੀਆ ਹਰਕਤਾ ਨੂੰ ਕਦੇ ਬਰਦਾਸਤ ਨਹੀ ਕਰੇਗਾ। ਉਨਾਂ ਕਿਹਾ ਕਿ ਆਪ ਪਹਿਲਾ ਦਿੱਲੀ ਵਿਚ ਆਪਣੀ ਹਾਲਤ ਸੁਧਾਰੇ ਫਿਰ ਪੰਜਾਬ ਵੱਲ ਮੂੰਹ ਕਰੇ। ਉਕਤ ਆਗੂਆ ਕਿਹਾ ਕਿ ਬਿਨਾਂ ਕੋਈ ਅਰੋਪ ਸਿੱਧ ਹੋਏ ਆਪ ਆਗੂਆਂ ਵੱਲੋਂ ਲਗਾਏ ਗਏ ਅਜਿਹੇ ਫਲੈਕਸ ਬੋਰਡਾ ਨਾਲ ਪੰਜਾਬ ਦੀ ਜਨਤਾ ਨੂੰ ਕੋਈ ਫਰਕ ਨਹੀ ਪੈਂਦਾ। ਉਨਾਂ ਕਿਹਾ 2017 ਵਿਚ ਪੰਜਾਬ ਦੀ ਸੱਤਾ ਪ੍ਰਾਪਤੀ ਦੇ ਸੁਪਨੇ ਵੇਖਣ ਵਾਲੀ ਆਪ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਸ ਮੌਕੇ ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀਦਲ ਇੱਕ ਮੰਚ ਤੇ ਇਕੱਠਾ ਹੈ ਪਰ ਆਪ ਦੇ ਜਿੰਨੇ ਵੀ ਵਰਕਰ ਕੰਮ ਕਰ ਰਹੇ ਹਨ ਉਹ ਕੇਵਲ ਐਮਐਲਏ ਦੀ ਟਿੱਕਟ ਲਈ ਕੰਮ ਕਰ ਰਹੇ ਹਨ। ਜਿਸ ਦਾ ਪਤਾ ਆਪ ਨੂੰ ਵਿਧਾਨ ਸਭਾ ਦੀਆਂ ਟਿਕਟਾ ਦੀ ਵੰਡ ਸਮੇਂ ਲੱਗੇਗਾ ਕਿ ਕਿਹੜੇ ਆਪ ਨਾਲ ਖੜਦੇ ਹਨ ਤੇ ਕਿਹੜੇ ਭੱਜਦੇ ਹਨ। ਇਸ ਉਪਰੰਤ ਅਕਾਲੀਦਲ ਦੇ ਆਗੂਆਂ ਨੇ ਬਨੂੜ ਵਿਖੇ ਬਿਕਰਮ ਸਿੰਘ ਮਜੀਠੀਆ ਦੀਆਂ ਫਲੈਕਸਾ ਲਗਾਉਣ ਵਾਲੇ ਆਪ ਵਰਕਰਾ ਵਿਰੁੱਧ ਮੁਕੱਦਮਾ ਦਰਜ ਕਰਨ ਲਈ ਥਾਣਾ ਮੁੱਖੀ ਭਗਵੰਤ ਸਿੰਘ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਸਹਿਰੀ ਪ੍ਰਧਾਨ ਜਸਵੀਰ ਸਿੰਘ ਜੱਸਾ ਸੰਧੂ, ਸਰਕਲ ਪ੍ਰਧਾਨ ਕੇਹਰ ਸਿੰਘ ਕਨੌੜ, ਭਾਜਪਾ ਆਗੂ ਪ੍ਰੇਮ ਚੰਦ ਥੰਮਨ, ਕੌਸਲਰ ਗਿਆਨ ਚੰਦ, ਹੈਪੀ ਕਟਾਰੀਆ, ਅਮਨਦੀਪ ਸਿੰਘ ਕਾਲਾ, ਸੁਰਿੰਦਰ ਸਿੰਘ ਸੰਧੂ, ਪਰਮਜੀਤ ਸਿੰਘ ਸੰਧੂ, ਰਜੀਵ ਕੁਮਾਰ ਰਿੰਕੂ, ਸੁਖਚੈਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਮੋਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: