Fri. Jul 12th, 2019

ਅਕਾਲੀਆ ਦੀ ਦਹਿਲੀਜ਼ ਦਾ ਹੋਇਆ ਵਿਕਾਸ, ਪੰਜਾਬ ਦਾ ਹੋਇਆ ਵਿਨਾਸ਼- ਪ੍ਰਨੀਤ ਕੋਰ

ਅਕਾਲੀਆ ਦੀ ਦਹਿਲੀਜ਼ ਦਾ ਹੋਇਆ ਵਿਕਾਸ, ਪੰਜਾਬ ਦਾ ਹੋਇਆ ਵਿਨਾਸ਼- ਪ੍ਰਨੀਤ ਕੋਰ

26-33 (2)

ਬੁਢਲਾਡਾ 25, ਜੁਲਾਈ(ਤਰਸੇਮ ਸ਼ਰਮਾਂ): ਵਿਧਾਨ ਸਭਾ ਚੌਣਾ 2017 ਦੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਕਾਨਫਰੰਸਾਂ ਦੀ ਲੜੀ ਵਜੋਂ ਅੱਜ ਬੁਢਲਾਡਾ ਵਿਖੇ ਵਿਸ਼ਾਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਨੂੰ ਸੰਬੋਧਨ ਕਰਦਿਆਂ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਹਜ਼ਾਰਾ ਦੀ ਤਦਾਦ ਵਿੱਚ ਮੌਜੂਦ ਲੋਕਾਂ ਨੂੰ ਕਿਹਾ ਕਿ ਪੰਜਾਬ ਦੇ ਪਾਣੀਆ ਦੀ ਵੰਡ ਨੂੰ ਲੈ ਕੇ ਬਾਦਲ ਦੀ ਕੁਰਬਾਨੀ ਦਾ ਤਾਂ ਪਤਾ ਨਹੀਂ ਪਰ ਪੰਜਾਬ ਦੇ ਪੁੱਤਰ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਪਹਿਲਾ ਲੋਕ ਸਭਾ `ਚੋ ਅਸਤੀਫਾ ਦੇਣਗੇ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦਾ ਵਿਨਾਸ਼ ਅਤੇ ਆਪਣੀ ਦਹਿਲੀਜ ਦਾ ਵਿਕਾਸ ਕੀਤਾ ਹੈ । ਉਨ੍ਹਾਂ ਆਖਿਆ ਕਿ ਅੱਜ ਦਲਿਤਾਂ ਨਾਲ ਵਧੀਕੀਆਂ ਹੋ ਰਹੀਆਂ ਹਨ ਤੇ ਪੰਜਾਬ ਦਾ ਕਿਸਾਨ ਕਰਜਿਆਂ ਦੇ ਭਾਰ ਹੇਠ ਖ਼ੁਦਕੁਸ਼ੀਆਂ ਕਰ ਰਿਹਾ ਹੈ। ਦੂਸਰੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋ ਚੁੱਕਿਆ ਹੈ, ਜ਼ੋ ਸੱਤਾਂ ਦੀ ਲਾਲਸਾ ਲਈ ਧਰਮ ਦੀ ਆੜ ਹੇਠ ਆਮ ਜਨਤਾ ਨੂੰ ਨਿਸ਼ਾਨਾ ਬਣਾ ਰਹੇੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਦਿਨੋ ਦਿਨ ਗ੍ਰਾਫ ਘਟਦਾ ਜਾ ਰਿਹਾ ਹੈ, ਕਿਊ਼ਂਕਿ ਹਰ ਰੋਜ਼ ਸਮਾਜਿਕ ਮਸਲਿਆਂ ਨੂੰ ਲੈ ਕੇ ਆਪ ਦੇ ਆਗੂ ਅਤੇ ਵਿਧਾਇਕ ਕਾਨੂੰਨੀ ਸ਼ਿਕੰਜੇ ਵਿੱਚ ਫਸਦੇ ਜਾ ਰਹੇ ਹਨ।

ਉਹਨਾਂ ਕਿਹਾ ਕਿ ਪੰਜਾਬ ਵਿੱਚ ਪ੍ਰਮਾਤਮਾ ਦਾ ਨਾਮ ਜੱਪਣ ਵਾਲੇ ਸਾਧੂ-ਸੰਤਾਂ ਨੂੰ ਵੀ ਬਖਸ਼ਿਆਂ ਨਹੀਂ ਗਿਆ, ਨਾਮਧਾਰੀ ਮਿਸ਼ਨ ਦੀ ਮਾਤਾ ਚੰਦ ਕੋਰ ਦਾ ਕਤਲ ਅਤੇ ਸਿੱਖੀ ਦਾ ਪ੍ਰਚਾਰ ਕਰ ਰਹੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਵੀ ਹੋਇਆ ਹਮਲਾ ਇਸ ਘਿਨੋਣੇ ਕਾਰਜ ਦੀ ਮੁੰਹ ਬੋਲਦੀ ਤਸਵੀਰ ਹੈ। ਉਹਨਾਂ ਪੰਜਾਬ ਦੇ ਲੋਕਾਂ ਨੂੰ 2017 ਦੀਆਂ ਵਿਧਾਨ ਸਭਾ ਚੌਣਾ ਵਿੱਚ ਆਮ ਆਦਮੀ ਪਾਰਟੀ ਦੀਆਂ ਗੁੰਮਰਾਹਕੁੰਨ ਅਤੇ ਅਕਾਲੀ ਭਾਜਪਾ ਗਠਜੋੜ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਕਾਂਗਰਸ ਪਾਰਟੀ ਦਾ ਸਾਥ ਦੇ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਅਪੀਲ ਕੀਤੀ। ਇਸ ਮੋਕੇ ਤੇ ਵਿਧਾਇਕ ਸਾਧੂ ਸਿੰਘ ਧਰਮਸਹੋਤ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਸਿਬੀਆ, ਜਿਲ੍ਹਾ ਪ੍ਰਧਾਨ ਵਿਕਰਮਜੀਤ ਸਿੰਘ ਮੋਫਰ, ਹਰਿੰਦਰ ਸਿੰਘ ਹੈਰੀ ਮਾਨ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਕੁਲਵੰਤ ਰਾਏ ਸਿੰਗਲਾ, ਡਿੰਪੀ ਪਟਿਆਲਾ, ਜ਼ਸਵੰਤ ਸਿੰਘ ਫਫੜੇ, ਰਕੇਸ਼ ਕੁਮਾਰ ਦੀਪਾ, ਕਰਮ ਸਿੰਘ ਚੋਹਾਨ, ਰਣਜੀਤ ਸਿੰਘ ਦੋਦੜਾ, ਸਰਪੰਚ ਜਗਦੇਵ ਸਿੰਘ ਘੋਗਾ, ਬੋਘ ਸਿੰਘ ਦਾਤੇਵਾਸ, ਲਛਮਣ ਸਿੰਘ ਲਖੀਆਂ, ਬਿਹਾਰੀ ਸਿੰਘ, ਆਤਮਾ ਸਿੰਘ ਛੀਨਾ, ਹਰਬੰਸ ਸਿੰਘ ਖਿੱਪਲ, ਖੇਮ ਸਿੰਘ, ਸੱਤਪਾਲ ਸਿੰਘ, ਐਡਵੋਕੇਟ ਗੁਰਵਿੰਦਰ ਸਿੰਘ, ਬਾਬੂ ਸਿੰਘ ਸਰਾਓ ਰਾਮਗੜ੍ਹ, ਯੂਥ ਕਾਂਗਰਸ ਦੇ ਬਲਾਕ ਸਕੱਤਰ ਮਨਦੀਪ ਸਿੰਘ, ਰਣਜੀਤ ਕੋਰ ਭੱਟੀ ਸਮੇਤ ਵੱਡੀ ਗਿਣਤੀ ਆਗੁੂ ਹਾਂਜਰ ਸਨ।

Leave a Reply

Your email address will not be published. Required fields are marked *

%d bloggers like this: