ਅਕਾਲੀਆਂ ਨੇ ਬਿਹਾਰ ਨੂੰ ਪਿੱਛੇ ਛੱਡ ਪੰਜਾਬ ਨੂੰ ਅਫ਼ਗਾਨਿਸਤਾਨ ਬਣਾ ਛੱਡਿਐ ਫੂਲਕਾ

ss1

ਅਕਾਲੀਆਂ ਨੇ ਬਿਹਾਰ ਨੂੰ ਪਿੱਛੇ ਛੱਡ ਪੰਜਾਬ ਨੂੰ ਅਫ਼ਗਾਨਿਸਤਾਨ ਬਣਾ ਛੱਡਿਐ ਫੂਲਕਾ

27-26 (1)
ਭਦੌੜ 26 ਮਈ (ਵਿਕਰਾਂਤ ਬਾਂਸਲ) ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਐਨੀ ਡਾਵਾਂਡੋਲ ਹੋ ਚੁੱਕੀ ਹੈ ਕਿ ਅਕਾਲੀਆਂ ਨੇ ਪੰਜਾਬ ਨੂੰ ਬਿਹਾਰ ਨੂੰ ਵੀ ਪਿੱਛੇ ਛੱਡ ਕੇ ਅਫ਼ਗਾਨਿਸਤਾਨ ਬਣਾ ਦਿੱਤਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਪਰੀਮ ਕੋਰਟ ਦੇ ਵਕੀਲ ਐੱਚ.ਐੱਸ. ਫੂਲਕਾ ਨੇ ਇੱਥੇ ਆਪਣੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ’ਤੇ ਹਮਲਾਵਰ ਛੇ ਕਿਲੋਮੀਟਰ ਬੇਖੌਫ਼ ਹੋ ਕੇ ਗੋਲੀਆਂ ਵਰਾਉਂਦੇ ਆਏ ਪ੍ਰੰਤੂ ਉਹਨਾਂ ਨੂੰ ਫੜਨ ਵਾਲਾ ਕੋਈ ਨਹੀਂ ਸੀ, ਕਾਨੂੰਨ ਦੀ ਸਥਿਤੀ ਦਾ ਇਸ ਗੱਲੋਂ ਅੰਦਾਜ਼ਾ ਲੱਗ ਜਾਂਦ ਹੈ ਕਿ ਪੰਜਾਬ ਦਾ ਮਾਹੌਲ ਕਿੰਨਾ ਖਰਾਬ ਹੋ ਚੁੱਕਾ ਹੈ।

ਸ੍ਰ: ਫੂਲਕਾ ਨੇ ਕਿਹਾ ਕਿ ਅਜਿਹੇ ਹਾਲਾਤਾਂ ਲਈ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਜੰੁਮੇਵਾਰ ਹੈ ਕਿਉਂਕਿ ਸਰਕਾਰ ਆਪਣੀਆਂ ਨਕਾਮੀਆਂ ਤੋਂ ਧਿਆਨ ਹਟਾਉਣ ਲਈ ਪੰਜਾਬ ਦਾ ਮਾਹੌਲ ਖ਼ਰਾਬ ਕਰਨ ’ਤੇ ਤੁਲੀ ਹੋਈ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਚ ਬਰਗਾੜੀ ਕਾਂਡ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੀਆਂ ਘਟਨਾਵਾਂ ਵੀ ਇਸੇ ਕੜੀ ਦਾ ਹਿੱਸਾ ਸਨ। ਇੱਕ ਸਵਾਲ ਦੇ ਜਵਾਬ ਚ ਸ੍ਰ: ਫੂਲਕਾ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਚ ਭਾਰੀ ਬਹੁਮਤ ਨਾਲ ਜਿੱਤ ਕੇ ਪੰਜਾਬ ਚ ਆਪ ਪਾਰਟੀ ਆਪਣੀ ਸਰਕਾਰ ਬਣਾਏਗੀ, ਜਿਸਦੀ ਗਵਾਹੀ ਪੰਜਾਬ ਦੇ ਲੋਕ ਭਰ ਰਹੇ ਹਨ। ਇਸ ਮੌਕੇ ਆਪ ਦੇ ਸਰਕਲ ਇੰਚਾਰਜ ਕੀਰਤ ਸਿੰਗਲਾ ਐਡਵੋਕੇਟ, ਹੈਪੀ ਫੂਲਕਾ, ਮਨਪ੍ਰੀਤ ਫੂਲਕਾ, ਪ੍ਰਦੀਪ ਪੱਪੂ ਕੈਨੇਡੀਅਨ, ਸੁਖਦੇਵ ਸਿੰਘ ਸਰਾਂ, ਡਾ. ਬਲਵੀਰ ਠੰਡੂ, ਤਰਸੇਮ ਭੋਲਾ, ਪਰਵੀਨ ਪੀਨਾ, ਕਾਕਾ ਭਲੇਰੀਆ, ਰਮਨ ਜੈਨ, ਇੰਦਰਜੀਤ ਸਹੋਤਾ, ਪਰਮਜੀਤ ਤਲਵਾੜ, ਮਾ: ਅੰਮ੍ਰਿਤ ਸਾਗਰ, ਦਿਗੰਬਰ ਫੂਲਕਾ, ਸਾਹਿਬ ਬੱਟੂ, ਆਪ ਆਗੂ ਗੋਰਾ ਸਿੰਘ, ਵਿੰਦਰ ਫੂਲਕਾ, ਮਾ: ਬਚਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਆਪ ਸਮੱਰਥਕ ਹਾਜ਼ਰ ਸਨ।

Share Button

Leave a Reply

Your email address will not be published. Required fields are marked *