ਅਕਾਲੀਆਂ ਨੇ ਓਹ ਸੱਭ ਬਰਬਾਦ ਕਰ ਦਿੱਤਾ ਜੋ ਮੈਂ ਪੰਜਾਬ ਲਈ ਕੀਤਾ ਸੀ – ਕੈਪਟਨ ਅਮਰਿੰਦਰ ਸਿੰਘ

ss1

ਅਕਾਲੀਆਂ ਨੇ ਓਹ ਸੱਭ ਬਰਬਾਦ ਕਰ ਦਿੱਤਾ ਜੋ ਮੈਂ ਪੰਜਾਬ ਲਈ ਕੀਤਾ ਸੀ – ਕੈਪਟਨ ਅਮਰਿੰਦਰ ਸਿੰਘ
ਕੈਪਟਨ ਨੇ ਕਿਸਾਨਾਂ ਨਾਲ 2 ਘਟੀਆਂ ਦਾ ਪ੍ਰੋਗਰਾਮ ਕੀਤਾ
ਕਿਸਾਨਾਂ ਦੀ ਜ਼ਮੀਨਾਂ ਦੀ ਨੀਲਾਮੀ ਨਹੀ ਹੋਵੇਗੀ
ਸ੍ਵਾਮੀਨਾਥਨ ਕਮਿਟੀ ਦੀ ਰਿਪੋਰਟ ਸਾਡੀ ਸਰਕਾਰ ਬਣਨ ਤੇ ਲਾਗੂ ਕੀਤੀ ਜਾਵੇਗੀ
ਕੋਪੇਰਾਟਿਵ ਬੈਂਕਾਂ ਰਾਹੀਂ ਖਾਸ ਪੌਲਿਸੀਆਂ ਬਣਾ ਕੇ ਛੋਟੇ ਦਰ ਦੇ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ

19-24 (1) 19-24 (2)

ਬਠਿੰਡਾ, 18 ਜੂਨ (ਪਰਵਿੰਦਰ ਜੀਤ ਸਿੰਘ): ਬਾਦਲ ਸਰਕਾਰ ਉੱਤੇ ਹਮਲਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,” ਇਨ੍ਹਾਂ ਨੇ ਓਹ ਸੱਭ ਬਰਬਾਦ ਕਰ ਦਿੱਤਾ ਜੋ ਮੈਂ ਪੰਜਾਬ ਲਈ ਕੀਤਾ ਸੀ | ਮੈਂ 20 ਲੱਖ ਲੋਕਾਂ ਲਈ ਨੌਕਰੀਆਂ ਦਾ ਬੇਸ ਤਿਆਰ ਕੀਤਾ ਸੀ ਪਰ ਅਕਾਲੀਆਂ ਨੇ ਪਾਵਰ ਵਿੱਚ ਆਕੇ ਉਸ ਦਾ ਕੁੱਝ ਵੀ ਨਹੀ ਕੀਤਾ |” ਬਿਜਲੀ ਦੇ ਵੱਧ ਰੇਟ, ਸਮੇਂ ਸਿਰ ਪੇਮੈਂਟ ਨਾ ਮਿਲਣਾ ਅਤੇ ਫਾਸਲ ਦੀ ਘੱਟ ਕੀਮਤ ਨੇ ਇਸ ਗੱਲ ਨੂੰ ਪੱਕਾ ਕਰ ਦਿਇਤਾ ਹੈ ਕਿ ਕਿਸਾਨੀ ਜੋ ਇੱਕ ਸਮੇਂ ਪੰਜਾਬ ਦੀ ਸ਼ਾਨ ਸੀ, ਸਰਕਾਰ ਨੇ ਉਸ ਨੂੰ ਪੂਰੀ ਤਰ੍ਹਾਂ ਨਿਕਾਰ ਦਿੱਤਾ ਹੈ |” ਕੈਪ੍ਤੈਨ ਨੇ ਕਿਹਾ |
ਤਲਵੰਡੀ ਸਾਬੋ ਦੇ ਇੱਕ ਕਿਸਾਨ ਨੇ ਜਦੋਂ ਬਿਜਲੀ ਦੇ ਵੱਧ ਦਾਮਾਂ ਬਾਰੇ ਪੁਚਇਆ ਤਾਂ ਕੈਪਟਨ ਨੇ ਕਿਹਾ.” ਅਸੀਂ ਕਿਸਾਨਾਂ ਨੂੰ ਟਿਊਬ ਵੇਲ ਚਲਾਉਣ ਲਈ ਮੁਫਤ ਬਿਜਲੀ ਦੇਵਾਂਗੇ | ਇਸ ਤੋਂ ਇਲਾਵਾ ਅਸੀਂ ਬਿਜਲੀ ਦਾ ਰੇਟ 4 ਰੁਪਏ ਪਰ ਯੂਨਿਟ ਕਰ ਦਵਾਂਗੇ ਤਾਕਿਂ ਬਿਜਲੀ ਦਾ ਬੋਝ ਕਿਸੀ ਨੂੰ ਨਾ ਸਤਾਵੇ ”
ਕੈਪਟਨ ਨੇ ਇਸ ਗੱਲ ਉੱਤੇ ਵੀ ਜੋਰ ਦਿੱਤਾ ਕਿ ਪੰਜਾਬ ਵਿੱਚ ਚੋਨੇ ਅਤੇ ਗੇਹੂੰ ਤੋਂ ਇਲਾਵਾ ਹੋਰ ਫਸਲਾਂ ਵੀ ਉਗਾਨੀਆਂ ਪੈਣਗੀਆਂ | ਉਨ੍ਹਾਂ ਨੇ ਇਹ ਗੱਲ ਦੱਸੀ ਕਿ ਉਨ੍ਹਾਂ ਦੀ ਸਰਕਾਰ ਵੇਲੇ ਪੰਜਾਬ ਦੇ 100 ਪਿੰਡਾਂ ਵਿੱਚ ਤ੍ਰੋਪਿਕੈਨਾ ਦਾ ਪ੍ਰੋਜੇਕ੍ਟ ਸ਼ੁਰੂ ਕੀਤਾ ਸੀ ਜਿਸ ਨਾਲ ਓਹ ਜੂਸ ਲਈ ਫਲ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਤੋਂ ਖਰੀਦ ਦੇ ਸਨ |
ਕੈਪਟਨ ਨੇ ਸ੍ਵਾਮੀਨਾਥਨ ਕਮਿਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਵੀ ਗੱਲ ਕੀਤੀ | ਕੈਪਟਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿੱਚ ਕੋਈ ਕਿਸਾਨ ਖ਼ੁਦਕੁਸ਼ੀ ਕਰਨ ਲਈ ਮਜਬੂਰ ਨਹੀਂ ਹੋਵੇਗਾ ਅਤੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ਜਾਣਗੇ, ਇਸ ਤੋਂ ਇਲਾਵਾ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਨੀਲਾਮ ਨਹੀਂ ਕੀਤਾ ਜਾਵੇਗਾ | ਸਾਰੇ ਛੋਟੇ ਦਰ ਦੇ ਕਿਸਾਨਾਂ ਲਈ ਆਪਣੀ ਸਪੋਰਟ ਦਿੰਦੇ ਹੋਏ ਕੈਪਟਨ ਨੇ ਕਿਹਾ, “ਅਸੀਂ ਛੋਟੇ ਦਰ ਦੇ ਕਿਸਾਨਾਂ ਲਈ ਕੋਰ੍ਪਾਰੇਟਿਵ ਬੈਂਕਾਂ ਰਾਹੀਂ ਖਾਸ ਸਕੀਮਾਂ ਲੇਕੇ ਆਵਾਂਗੇ | ਅਸੀਂ ਉਨ੍ਹਾਂ ਨੂੰ ਕੀੜੇਨਾਸ਼ਕਾਂ ਲਈ ਰਿਆਯਤ ਵੀ ਦੇਣਗੇ ਜੋ ਕਿ ਬਹੁਤ ਮਹਂਗੇ ਹੁੰਦੇ ਹਨ |”
ਖੇਤੀਬਾੜੀ ਨਾਲ ਜੁੜੇ ਪੇਸ਼ੇਵਰ ਜਿਵੇਂ ਵਿਗਿਆਨੀ ਅਤੇ ਉਨ੍ਹਾਂ ਦੇ ਨਾਲ – ਨਾਲ ਪੂਰੇ ਬਠਿੰਡੇ ਤੋਂ ਕਿਸਾਨਾਂ ਨੇ ਪ੍ਰਸ਼ਾਂਤ ਕਿਸ਼ੋਰ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ |
ਪੰਜਾਬ ਜਿਸਨੇ ਗ੍ਰੀਨ ਰੇਵੋਲੁਸ਼ਨ ਵਿੱਚ ਕ੍ਰਾਂਤੀ ਲਿਆਂਦੀ ਸੀ ਅੱਜ ਖੇਤੀਬਾੜੀ ਦੀਆਂ ਸਮੱਸਿਆਵਾਂ ਲਈ ਜਾਣਿਆ ਜਾ ਰਿਹਾ ਹੈ | 2015 ਵਿੱਚ ਲਗਭਗ 500 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਸੀ | ਖੇਤੀਬਾੜੀ ਦਾ ਵਿਕਾਸ ਜੋ ਕੈਪਟਨ ਦੇ ਸਮੇਂ 4 ਫੀਸਦੀ ਸੀ ਓਹ ਹੁਣ ਬਾਦਲ ਸਰਕਾਰ ਦੇ ਰਾਜ ਵਿੱਚ ਘੱਟ ਕੇ – 0 .75 ਹੋ ਗਿਆ ਹੈ | ਇਹੋਜੇ ਸਮੇਂ ਵਿੱਚ ਕੌਫੀ ਵਿਦ ਕੈਪਟਨ ਵਰਗੇ ਇੰਟਰੈਕ੍ਟਿਵ ਪ੍ਰੋਗਰਾਮ ਦੇ ਜ਼ਰੀਏ ਕਿਸਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਖੁੱਲ ਕੇ ਆਪਣੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਸਾਂਝੀਆਂ ਕੀਤੀਆਂ |
I -PAC ਟੀਮ ਮੈ ਅਤੇ ਜੂਨ ਦੇ ਮਹੀਨਿਆਂ ਵਿੱਚ ਬਠਿੰਡਾ ਦੇ ਉਨ੍ਹਾਂ ਸਾਰੇ ਕਿਸਾਨਾਂ ਤੱਕ ਪਹੁੰਚੀ ਸੀ ਜੋ ਕਿ ਨਾ ਸਿਰਫ ਕੈਪਟਨ ਨੂੰ ਮਿਲਕੇ ਸਾਰੀਆਂ ਸਮੱਸਿਆਵਾਂ ਉੱਤੇ ਚਰਚਾ ਕਰਨ ਲਈ ਉਨ੍ਹਾਂ ਵਿੱਚ ਬਹੁਤ ਉਤਸਾਹ ਸੀ ਅਤੇ ਓਹ ਕੈਪਟਨ ਉੱਤੇ ਉਨ੍ਹਾਂ ਅਨੁਸਾਰ ਕੈਪਟਨ ਹੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਨ |
ਪ੍ਰੋਗਰਾਮ ਨੂੰ http://punjabdacaptain.com/#cwc ਵੇਬਸਾਇਟ ਉੱਤੇ ਲਾਇਵ ਵੀ ਸਟਰੀਮ ਕੀਤਾ ਗਿਆ | ਪੂਰਾ ਪ੍ਰੋਗਰਾਮ ਔਡੀਅਯਨ੍ਸ ਨੂੰ ਧਿਆਨ ਵਿੱਚ ਰੱਖਦੇ ਹੋਏ I-PAC ਦੇ ਸਟਾਇਲ ਵਿੱਚ ਕੀਤਾ ਗਿਆ ਸੀ |
ਇਸ ਤੋਂ ਪਹਿਲਾ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਨੌਜਵਾਨਾਂ ਦੇ ਨਾਲ ਕਰਵਾਏ ਗਏ ਸੀ | ਇਨ੍ਹਾਂ ਪ੍ਰੋਗਰਾਮਾਂ ਵਿੱਚ ਨੌਜਵਾਨਾਂ ਨੇ ਕੈਪਟਨ ਨੂੰ ਮਿਲਕੇ ਕਈ ਮੁੱਦਿਆਂ ਉੱਤੇ ਚਰਚਾ ਕੀਤੀ ਸੀ | ਦਸ ਦਿਨ ਪਹਿਲਾਂ ਕੌਫੀ ਵਿਦ ਕੈਪਟਨ ਦਾ ਦੂਜਾ ਪੜਾ ਸ਼ੁਰੂ ਹੋਇਆ ਸੀ ਜਿਸ ਵਿੱਚ ਪਠਾਨਕੋਟ ਵਿਖੇ ਕੈਪਟਨ ਨੇ ਆਪਣੇ ਫੌਜੀ ਭਰਾਵਾਂ (ਸਾਬਕਾ ਫੌਜੀ) ਨਾਲ ਉਨ੍ਹਾਂ ਦੀਆਂ ਸਮ੍ਸ੍ਸਿਅਵਾਨ ਅਤੇ ਚਿੰਤਾਵਾਂ ਉੱਤੇ ਚਰਚਾ ਕੀਤੀ |

Share Button

Leave a Reply

Your email address will not be published. Required fields are marked *