ਅਕਾਲੀਆਂ ਨੇ ਐਮ ਸੀ ਚੋਣਾਂ ਦੀ ਵੀਡੀਓ ਸੀ ਡੀ ਵਿਚ ਚ ਲਾਏ ਪ੍ਰਬੰਕਾ ਤੇ ਇਲਜਾਮ ਓਹਨਾ ਨੂੰ ਹੀ ਸੋਪਿਆ ਮੰਗ ਪੱਤਰ

ss1

ਅਕਾਲੀਆਂ ਨੇ ਐਮ ਸੀ ਚੋਣਾਂ ਦੀ ਵੀਡੀਓ ਸੀ ਡੀ ਵਿਚ ਚ ਲਾਏ ਪ੍ਰਬੰਕਾ ਤੇ ਇਲਜਾਮ ਓਹਨਾ ਨੂੰ ਹੀ ਸੋਪਿਆ ਮੰਗ ਪੱਤਰ

ਪਟਿਆਲਾ 19 ਮਾਰਚ  2018 : ਪਟਿਆਲਾ ਨਗਰ ਨਿਗਮ ਚੋਣਾਂ ਦੋਰਾਨ ਕਾਂਗਰਸ ਵਲੋ ਪੁਲਸ ਦੀ ਮਦਦ ਨਾਲ ਕੀਤੀ ਧੱਕੇਸਾਹੀ ਹੁਣ ਸਬੂਤਾਂ ਸਮੇਤ ਸਾਹਮਣੇ ਆ ਗਈ ਹੈ , ਵਾਰਡ ਨੰਬਰ 14 ਦੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਤੇ ਡਿਪਟੀ ਕਮਿਸਨਰ ਪਟਿਆਲਾ ਵਲੋਂ ਇਸ ਚੋਣ ਦੀ ਬਣਾਈ ਲਾਈਵ ਵੀਡੀਓ ਸੀ ਡੀ (ਆਰ ਟੀ ਆਈ) ਰਾਹੀ ਪ੍ਰਾਪਤ ਕਰ ਲਈ ਹੈ ਜਿਸ ਵਿਚ ਪੂਰੀ ਤਰਾਂ ਸਪੱਸਟ ਤੋਰ ਤੇ ਪਟਿਆਲਾ ਦੇ ਵਾਰਡ ਨੰਬਰ 14 ਵਿਚ ਡਕਾਲਾ , ਸਮਾਣਾ ਤੇ ਪਾਤੜਾਂ ਤੋ ਲਿਆਂਦੇ ਲੋਕਾਂ ਵਲੋ ਸਰੇਆਮ ਵੋਟਾਂ ਪਾਈਆਂ ਜਾ ਰਹੀਆਂ ਹਨ ਤੇ ਆਮ ਵੋਟਰਾਂ ਨੂੰ ਪੁਲਸ ਦੀ ਮਦਦ ਨਾਲ ਬਾਹਰ ਕੱਢ ਦਿਤਾ ਗਿਆ ਹੈ ।
ਜਿਕਰਯੋਗ ਹੈ ਜਸਪਾਲ ਸਿੰਘ ਬਿੱਟੂ ਚੱਠਾ ਨੇ 17 ਦਸੰਬਰ 2017 ਨੂੰ ਪਟਿਆਲਾ ਨਿਗਮ ਦੀ ਚੋਣ ਵਿਚ ਕਾਂਗਰਸ ਵਲੋ ਕੀਤੀ ਜਾਣ ਵਾਲੀ ਧੱਕੇਸਾਹੀ ਦੇ ਡਰੋ ਪਹਿਲਾਂ ਹੀ ਮਾਣਯੋਗ ਹਾਈਕੋਰਟ ਤੋ ਹੁਕਮ ਲਿਆਦੇ ਸਨ ਕਿ ਇਹ ਚੋਣ ਪੂਰੀ ਤਰਾਂ ਪਾਰਦਰਸੀ ਹੋਣੀ ਚਾਹੀਦੀ ਹੈ ਪਰ ਇਸ ਦੇ ਉਲਟ 17 ਦਸੰਬਰ ਨੂੰ ਜਿਥੇ ਅਕਾਲੀ ਉਮੀਦਵਾਰ ਤੇ ਉਸ ਦੇ ਸਮੱਰਥਕਾਂ ਦੀ ਕੁੱਟਮਾਰ ਕਰਕੇ ਉਹਨਾਂ ਨੂੰ ਪੋਲਿੰਗ ਬੂਥ ਤੋ ਬਾਹਰ ਕੱਢ ਦਿਤਾ ਗਿਆ ਸੀ ਤੇ ਬਾਅਦ ਵਿਚ ਫਿਰ ਬਾਹਰੋ ਲਿਆਂਦੇ ਲੋਕਾਂ ਤੋ ਵੋਟਾਂ ਪਾ ਕੇ ਕਾਂਗਰਸੀ ਉਮੀਦਾਵਰ ਨੂੰ ਜਿਤਾਇਆ ਗਿਆ ਸੀ ।
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਜਿਲਾ ਪਟਿਆਲਾ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਨੇ ਅੱਜ ਇਥੇ ਡੀ ਸੀ ਪਟਿਆਲਾ ਤੋ ਆਰ ਟੀ ਏ ਰਾਹੀ ਮਿਲੀ ਵੀਡੀਓ ਸੀ ਡੀ ਦੀ ਕਾਪੀ ਤੇ ਹੋਰ ਸਾਰੇ ਸਬੂਤਾਂ ਨੂੰ ਪੱਤਰਕਾਰਾਂ ਸਾਹਮਣੇ ਰੱਖਦਿਆਂ ਦੱਸਿਆ ਕਿ ਪਹਿਲਾਂ ਤਾਂ ਸਾਡੇ ਉਮੀਦਵਾਰ ਨੂੰ ਆਰ ਟੀ ਆਈ ਰਾਹੀ ਬਹੁਤ ਮੁਸਕਲ ਨਾਲ ਡੀ ਸੀ (ਚੋਣ ਅਧਿਕਾਰੀ) ਵਲੋ ਇਸ ਚੋਣ ਦੀ ਵੀਡੀਓ ਸੀ ਡੀ ਜਾਰੀ ਕੀਤੀ ਗਈ ਪਰ ਜਦੋਂ ਇਹ ਹੁਣ ਸਾਡੇ ਹੱਥਾਂ ਵਿਚ ਆ ਗਈ ਤਾਂ ਇਸ ਦੀ ਘੋਖ ਸਾਡੇ  ਵਕੀਲਾਂ ਦੇ ਪੈਨਲ ਨੇ ਕੀਤੀ ਤਾਂ ਇਸ ਵਿਚ ਜੋ ਵੋਟਰ ਵਾਰਡ ਨੰਬਰ 14 ਵਿਚ ਵੋਟਾਂ ਪਾ ਰਹੇ ਹਨ ਉਹ ਸਾਰੇ ਕਾਂਗਰਸੀ ਉਮੀਦਵਾਰ ਰਿਚੀ ਡਕਾਲਾ ਦੇ ਰਿਸਤੇਦਾਰ ਤੇ ਦੋਸਤ  ਹਨ ਜੋ ਕਿ ਸਰੇਆਮ ਡਕਾਲਾ , ਸਮਾਣਾ ਤੇ ਪਾਤੜਾਂ ਤੋ ਲਿਆਂਦੇ ਗਏ ਜਿਨਾਂ ਦੀਆਂ ਵੋਟਾਂ ਲੰਮੇ ਸਮੇਂ ਤੋਂ ਡਕਾਲਾ, ਸਮਾਣਾ ਤੇ ਪਾਤੜਾਂ ਵਿਚ ਹੀ ਬਣੀਆਂ ਹੋਈਆਂ ਹਨ। ਇਨਾਂ ਜਾਅਲੀ ਵੋਟਰਾਂ ਨੇ ਪੋਲਿੰਗ ਕਰਾਉਣ ਵਾਲੇ ਸਟਾਫ ਤੇ ਪੁਲਸ ਨਾਲ ਮਿਲ ਕੇ ਵੋਟਾਂ ਪਾਈਆਂ । ਉਹਨਾਂ ਕਿਹਾ ਕਿ ਕਾਂਗਰਸ ਵਲੋਂ ਕੀਤੀ ਇਸ ਕਾਰਵਾਈ ਨਾਨ ਲੋਕਤੰਤਰ ਦਾ ਪੂਰੀ ਤਰਾਂ ਘਾਣ ਹੋਇਆ ਹੈ।
ਰੱਖੜਾ ਨੇ ਇਸ ਮੋਕੇ ਇਸ ਚੋਣ ਵਿਚ ਡਕਾਲਾ , ਸਮਾਣਾ ਤੇ ਪਾਤੜਾਂ ਤੋ ਵੋਟਾਂ ਪਾਉਣ ਵਾਲੇ ਵੋਟਰਾਂ ਦੀਆ ਉੱਥੇ ਦੀਆਂ ਵੋਟਰ ਲਿਸਟਾਂ ਵੀ ਪੱਤਰਕਾਰਾਂ ਨੂੰ ਸੋਪਦਿਆ ਕਿਹਾ ਕਿ ਦੇਸ ਦੇ ਕਾਨੂੰਨ ਮੁਤਬਿਕ ਕਿਸੇ ਵੀ ਵਿਅਕਤੀ ਦੀ ਜਿਥੇ ਵੋਟ ਬਣੀ ਹੈ ਉਹ ਉੱਥੇ ਹੀ ਵੋਟ ਪਾ ਸਕਦਾ ਹੈ ਪਰ ਇਥੇ ਸਭ ਕੁਝ ਉਲਟ ਹੋਇਆ ਹੈ।
ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਅਸੀ ਤਾਂ ਵੋਟਾਂ ਵਾਲੇ ਦਿਨ ਹੀ ਕਾਂਗਰਸ ਦੀ ਧੱਕੇਸਾਹੀ ਬਾਰੇ ਰੋਲਾ ਪਾਇਆ  ਸੀ ਪਰ ਹੁਣ ਸਾਹਮਣੇ ਆਈ ਵੀਡੀਓ ਸੀ ਡੀ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਤਾ ਹੈ। ਰੱਖੜਾ ਨੇ ਆਖਿਆ ਕਿ ਅਕਾਲੀ ਉਮੀਦਵਾਰਾਂ ਤੇ ਉਹਨਾਂ ਦੇ ਸਮਰੱਥਕਾਂ ਦੀ ਕੁੱਟਮਾਰ ਤੇ ਕਾਂਗਰਸੀ ਉਮੀਦਵਾਰਾਂ ਲਈ ਬਾਹਰੋ ਆਏ ਲੋਕਾਂ ਤੋ ਵੋਟਾਂ ਪਾਉਣੀਆਂ ਇਸ ਸਭ ਨੇ ਕਾਂਗਰਸ ਦੀ ਅਸਲੀਅਤ ਸਾਹਮਣੇ ਲੈ ਆਂਦੀ ਹੈ ।  ਡੀ ਸੀ ਨੂੰ ਮੰਗ ਪੱਤਰ ਸੋਪਦੇ ਹੋਏ ਜਦੋ ਡੀ  ਸੀ ਪੁੱਛਿਆ ਗਿਆ ਕਿ ਅਕਾਲੀ ਦੱਲ ਜਿਲ੍ਹਾ ਪ੍ਰਬੰਕਾ ਤੇ ਵੀ ਅਲਜਾਮ ਲੱਗਾ ਰਿਹਾ ਹੈ ਤਾ ਓਹਨਾ ਕਿਹਾ ਜਾਚ ਕਰਨ ਤੇ ਸੱਭ ਸਾਮਣੇ ਆਵੇਗਾ ਅਜੇ ਤਾ  ਸਿਰਫ ਅਲਜਾਮ ਹੀ ਹਨ।
ਰੱਖੜਾ ਦੇ ਹੋਰ ਨੇਤਾਵਾਂ ਨੇ ਆਖਿਆ ਕਿ ਹੁਣ ਸਾਡੇ ਕੋਲ ਕਾਂਗਰਸ ਵਲੋ ਕੀਤੀ ਧੱਕੇਸਾਹੀ ਦੇ ਸਪੱਸਟ ਤੋਰ ਤੇ ਸਬੂਤ ਹਨ ਹੁਣ ਇਨਾਂ ਸਬੂਤਾਂ ਤੇ ਅਧਾਰ ਤੇ ਅਕਾਲੀ ਦਲ ਦੇ ਵਿਧਾਇਕ ਇਸ ਮਾਮਲੇ ਨੂੰ ਚਲ ਰਹੇ ਵਿਧਾਨ ਸਭਾ ਦੇ ਸੈਸਨ ਵਿਚ ਉਠਾਉਣਗੇ । ਇਸ ਤੋ ਬਾਅਦ ਇਹ ਮਾਮਲੇ ਲੈ ਕੇ ਅਕਾਲੀ ਦਲ ਦਾ ਇਕ ਉੱਚ ਪੱਧਰੀ ਵਫਦ ਪੰਜਾਬ ਦੇ ਰਾਜਪਾਲ , ਚੋਣ ਕਮਿਸਨ ਚੰਡੀਗੜ ਤੇ ਚੋਣ ਕਮਿਸਨ ਦਿਲੀ ਨੂੰ ਮਿਲੇਗਾ ਤੇ ਇਹ ਚੋਣ ਰੱਦ ਕਰਾਉਣ ਦੀ ਮੰਗ ਕਰੇਗਾ । ਰੱਖੜਾ ਨੇ ਐਲਾਨ ਕੀਤਾ ਕਿ ਅਕਾਲੀ ਦਲ ਦਾ ਵਫਦ ਡੀ ਜੀ ਪੀ ਪੰਜਾਬ ਮਿਲ ਕੇ ਜਾਅਲੀ ਵੋਟਾਂ ਪਾ ਕੇ ਦੇਸ਼ ਦੇ ਕਾਨੂੰਨ ਨੂੰ ਤੋੜਨ ਵਾਲੇ ਲੋਕਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਵੀ ਕਰੇਗਾ ।  ਹਰਪਾਲ ਜੁਨੇਜਾ ਸਹਿਰੀ ਪ੍ਰਧਾਨ ਪਟਿਆਲਾ, ਸਤਬੀਰ ਸਿੰਘ ਖੱਟੜਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ , ਬੀਬੀ ਹਰਪ੍ਰੀਤ ਕੋਰ ਮੂਖਮੇਲਪੁਰ ਘਨੌਰ, ਕਬੀਰ ਦਾਸ ਹਲਕਾ ਇੰਚਾਰਜ ਨਾਭਾ, ਬੀਬੀ ਵਨਿੰਦਰ ਕੋਰ ਲੂੰਬਾ ਸੁਤਰਾਣਾ , ਹਰਜੀਤ ਸਿੰਘ ਗਰੇਵਾਲ ਹਲਕਾ ਇੰਚਾਰਜ ਰਾਜਪੁਰਾ, ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਪ੍ਰਧਾਨ ਰਣਧੀਰ ਸਿੰਘ ਰੱਖੜਾ , ਨਰਦੇਵ ਸਿੰਘ ਆਕੜੀ, ਸਾਬਕਾ ਮੇਅਰ ਅਮਰਿਦੰਰ ਸਿੰਘ ਬਜਾਜ , ਵਿਸਨੂੰ ਸਰਮਾ ਸਾਬਕਾ ਚੈਅਰਮੈਨ ਤੇ ਹੋਰ ਨੇਤਾ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *