Fri. Apr 26th, 2019

ਅਕਾਲੀਆਂ ਨੂੰ ਹੁਣ ਜਿੱਤ ਦੇ ਸੁਪਨੇ ਨਹੀਂ ਲੈਣੈ ਚਾਹੀਦੇ ਅਮਰਧੀਰ ਸਿੱਧੂ

img-20160729-wa0012
ਰਾਮਪੁਰਾ ਫੂਲ (ਜਸਵੰਤ ਦਰਦ ਪੀ੍ਰਤ) ਰਾਮਪੁਰਾ ਫੂਲ ਤੋਂ ਕਾਂਗਰਸ ਦੇ ਧੜੱਲੇਦਾਰ ਨੇਤਾ ਸਵ ਹਰਬੰਸ ਸਿੰਘ ਸਿੱਧੂ ਦੇ ਪੁੱਤਰ ਅਮਰਧੀਰ ਸਿੱਧੂ ਵਲੋਂ ਕਾਂਗਰਸ ਪਾਰਟੀ ਦੀ ਬੇਹਤਰੀ ਲਈ ਹਲਕਾ ਰਾਮਪੁਰਾ ਦੇ ਵੱਖ ਵੱਖ ਪਿੰਡਾਂ ਚ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ! ਹਲਕੇ ਦੇ ਪਿੰਡ ਸੇਲਬਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਧੀਰ ਸਿੱਧੂ ਨੇ ਕਿਹਾ ਕਿ ਕਾਂਗਰਸ ਆਏ ਦਿਨ ਹੋਰ ਮਜਬੂਤ ਹੋ ਰਹੀ ਹੈ !ਉਹਨਾਂ ਕਿਹਾ ਅਕਾਲੀ ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਪੰਜਾਬ ਦੀ ਹਾਲ਼ਾਤ ਦਿਨੋਂ ਦਿਨ ਗੰਭੀਰ ਹੁੰਦੇ ਜਾ ਰਹੇ ਨੇ ! ਉਹਨਾਂ ਕਿਹਾ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਅਕਾਲੀਆਂ ਨੇ ਆਪਣੀਆਂ ਤਿਜੋਰੀਆਂ ਭਰਨ ਤੋ ਸਿਵਾਏ ਕੁੱਝ ਨੀ ਕੀਤਾ ! ਅਮਰਵੀਰ ਸਿੱਧੂ ਨੇ ਕਿਹਾ ਅਕਾਲ਼ੀਆਂ ਨੂੰ ਹੁਣ ਜਿੱਤ ਦੇ ਸੁਫਨੇ ਨਹੀਂ ਲੈਣੇ ਚਾਹੀਦੈ !ਕਿੳਂਕਿ ਪੰਜਾਬ ਦੇ ਲੋਕਾਂ ਦਾ ਖੂਨ ਪੀਕੇ ਜਿੱਤ ਦੀ ਆਸ ਨਹੀਂ ਰੱਖਣੀ ਚਾਹੀਦੀ !ਇਸ ਮੌਕੇ ਉਹਨਾਂ ਨੇ ਪਿੰਡ ਸੇਲਬਰਾ ਦੇ ਮੁਖਅਿਾਰ ਸਿੰਘ ਪਰਜਾਪਤ ਰਾਜ ਕੁਮਾਰ ਦੇ ਦੁਖੀ ਪਰਿਵਾਰਾਂ ਨਾਲ ਦੁਖ ਵੀ ਪ੍ਰਗਟ ਕੀਤਾ । ਇਸ ਮੌਕੇ ਉਹਨਾਂ ਨਾਲ ਸ਼ਿਵਜੀ ਰਾਮ ਮੱਖਣ ਸਿੰਘ ਪੀਹਾ ਸਿੰਘ ਮੈਂਬਰ ਜੰਟਾ ਸਿੰਘ ਵੀਰ ਸਿੰਘ ਬੀਬੋਕਾ ਦੇਵ ਸਰਪੰਚ ਹਰਬੰਸ ਸਿੰਘ ਗੁਰਮੇਲ ਲੀਡਰ ਮਹਿਰਾਜ ਮਿੱਠੂ ਵੈਦ ਮਹਿਰਾਜ ਤੇ ਅਮਰਜੀਤ ਸਿੰਘ ਮੈਂਬਰ ਜਾਟ ਸਭਾ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: