ਅਕਾਲੀਆਂ ਦੀ ਪਾਣੀ ਵਾਲੀ ਬੱਸ ਸ਼ੋ ਪੀਸ ਬਣਕੇ ਨਿਰਾ ਡਰਾਮਾ ਸਾਬਿਤ ਹੋਈ- ਗੋਲਡੀ ਖੰਗੂੜਾ

ss1

ਅਕਾਲੀਆਂ ਦੀ ਪਾਣੀ ਵਾਲੀ ਬੱਸ ਸ਼ੋ ਪੀਸ ਬਣਕੇ ਨਿਰਾ ਡਰਾਮਾ ਸਾਬਿਤ ਹੋਈ- ਗੋਲਡੀ ਖੰਗੂੜਾ

ਧੂਰੀ, 23 ਦਸੰਬਰ (ਰਾਜੇਸ਼ਵਰ ਪਿੰਟੂ/ਬਿੰਨੀ ਗਰਗ) ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਖੰਗੂੜਾ ਵੱਲੋਂ ਹਲਕੇ ਦੇ ਦਰਜਨਾਂ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਨੂੰ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਕਹਿਨੀ ਅਤੇ ਕਥਨੀ ਵਿੱਚ ਜਮੀਨ ਅਸਮਾਨ ਦਾ ਫ਼ਰਕ ਹੈ ਅਤੇ ਅਕਾਲੀ ਦਲ ਵੱਲੋਂ ਸਿਰਫ ਲੋਕਾਂ ਨੂੰ ਸਜਬਬਾਗ ਦਿਖਾਉਣ ਲਈ ਹਰੀਕੇ ਪੱਤਣ ਵਿਖੇ ਸ਼ੁਰੂ ਕੀਤੀ ਗਈ ਪਾਣੀ ਵਾਲੀ ਬੱਸ ਹੁਣ ਸ਼ੋ-ਪੀਸ ਬਣ ਕੇ ਰਹਿ ਜਾਵੇਗੀ ਅਤੇ ਅਜਿਹਾ ਕਰਕੇ ਜਿੱਥੇ ਅਕਾਲੀ ਦਲ ਦੇ ਕਰੋੜਾਂ ਰੁਪੈ ਦੀ ਬਰਬਾਦੀ ਕੀਤੀ ਹੈ, ਉਥੇ ਨਿਰਾ ਡਰਾਮਾ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨਾਂ ਬਠਿੰਡਾ ਵਿਖੇ ਇੱਕ ਅਧਿਆਪਕ ਵੱਲੋਂ ਆਪਣੇ ਆਪ ਨੂੰ ਪੈਟਰੋਲ ਪੰਪ ਕੇ ਅੱਗ ਲਗਾਉਣ ਦੇ ਮਾਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਸਹੀ ਹੁੰਦੀਆਂ ਤਾਂ ਅਜਿਹਾ ਨਾ ਹੁੰਦਾ, ਉਨਾਂ ਦੋਸ਼ ਲਾਇਆ ਕਿ ਅਕਾਲੀਆਂ ਦੇ ਰਾਜ ਵਿੱਚ ਹੱਕ ਮੰਗਦੇ ਲੋਕਾਂ ਦੀ ਅਵਾਜ ਨੂੰ ਡੰਡੇ ਨਾਲ ਦਬਾਇਆ ਜਾ ਰਿਹਾ ਹੈ, ਸਗੋਂ ਹੁਣ ਚੋਣਾਂ ਦਾ ਮਾਹੌਲ ਨੇੜੇ ਆਉਣ ਕਾਰਨ ਸਰਕਾਰ ਵੱਲੋਂ ਧੜਾਧੜ ਬੋਰਡਾਂ, ਨਿਗਮਾਂ ਅਤੇ ਟਰੱਸਟਾਂ ਦੇ ਚੇਅਰਮੈਨਾਂ ਅਤੇ ਮੈਂਬਰਾਂ ਦੀ ਨਿਯੁਕਤੀ ਕਰਕੇ ਸਰਕਾਰੀ ਖਜਾਨੇ ਤੇ ਬੋਝ ਪਾਇਆ ਜਾ ਰਿਹਾ ਹੈ। ਉਨਾਂ ਲੋਕਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਗਾਮੀ ਵਿਧਾਨ ਸਭਾ ਚੋਣਾਂ 2017 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ, ਕਿਉਂਕਿ ਕਾਂਗਰਸ ਪਾਰਟੀ ਹੀ ਲੋਕਾਂ ਨੂੰ ਅਮਨ ਸ਼ਾਂਤੀ ਦਾ ਰਾਜ ਦੇ ਸਕਦੀ ਹੈ ਅਤੇ ਕਾਂਗਰਸ ਦੇ ਰਾਜ ਵਿੱਚ ਸੂਬੇ ਅਤੇ ਦੇਸ਼ ਦਾ ਵਿਕਾਸ ਹੋਇਆ ਹੈ। ਉਨਾਂ ਕਿਹਾ ਕਿ ਜਿੱਥੇ ਪੰਜਾਬ ਦੇ ਲੋਕ ਪਹਿਲਾਂ ਹੀ ਅਕਾਲੀ ਭਾਜਪਾ ਗਠਜੋੜ ਦੀਆਂ ਲੋਕ ਮਾਰੂ ਨੀਤੀਆਂ ਕਾਰਣ ਅਤਿਅੰਤ ਦੁੱਖੀ ਸਨ ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਕਰਕੇ ਆਮ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ ਅਤੇ ਲੋਕਾਂ ਦੇ ਕੰਮਕਾਰ ਠੱਪ ਹੋਣ ਦੇ ਨਾਲ ਨਾਲ ਘਰਾਂ ਦਾ ਗੁਜ਼ਾਰਾ ਵੀ ਕਰਨਾ ਮੁਸ਼ਕਿਲ ਹੋ ਗਿਆ। ਉਨਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਆਗੂਆਂ ਨੇ ਲੋਕਾਂ ਦੇ ਰੁਜਗਾਰਾਂ, ਫੈਕਟਰੀਆਂ, ਕਾਰੋਬਾਰਾਂ ‘ਤੇ ਕਬਜੇ ਕਰਕੇ ਲੋਕਾਂ ‘ਤੇ ਅੰਨਾਂ ਤਸ਼ੱਦਦ ਕੀਤਾ ਅਤੇ ਅਕਾਲੀ ਸਰਕਾਰ ਪੰਜਾਬ ਦਾ ਫਿਕਰ ਕਰਨ ਦੀ ਬਜਾਏ ਆਪਣੇ ਫਾਲਤੂ ਤੇ ਵਿਕਾਸ ਕਾਰਜਾਂ ਦੇ ਢੰਡੋਰੇ ਪਿੱਟ ਰਹੀ ਹੈ, ਜਿਸਦਾ ਜਵਾਬ ਲੋਕ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਦੇਣਗੇ।

Share Button