ਅਕਾਲੀਆਂ ਅਤੇ 1984 ਸਿੱਖ ਕਤਲੇਆਮ ਦੇ ਪੀੜਿਤ ਪਰਿਵਾਰਾਂ ਨੇ ਕਾਂਗਰਸ ਦਫ਼ਤਰ ਸਾਹਮਣੇ ਕੀਤਾ ਪ੍ਰਦਰਸ਼ਨ

ਅਕਾਲੀਆਂ ਅਤੇ 1984 ਸਿੱਖ ਕਤਲੇਆਮ ਦੇ ਪੀੜਿਤ ਪਰਿਵਾਰਾਂ ਨੇ ਕਾਂਗਰਸ ਦਫ਼ਤਰ ਸਾਹਮਣੇ ਕੀਤਾ ਪ੍ਰਦਰਸ਼ਨ

ਨਵੀਂ ਦਿੱਲੀ 9 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ 1984 ਸਿੱਖ ਕਤਲੇਆਮ ਦੇ ਪੀੜਿਤ ਪਰਿਵਾਰਾਂ ਵੱਲੋਂ ਅੱਜ ਕਾਂਗਰਸ ਹੈਡ ਕੁਆਟਰ ਦੇ ਬਾਹਰ ਰੋਸ਼ ਮੁਜ਼ਾਹਿਰਾ ਕੀਤਾ ਗਿਆ। ਪੀੜਿਤ ਪਰਿਵਾਰਾਂ ਦੀਆਂ ਵਿਧਵਾਵਾਂ ਅਤੇ ਬੱਚਿਆਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ਵਿੱਚੋਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਬਾਹਰ ਕੱਢਣ ਸਬੰਧੀ ਜੋਰਦਾਰ ਨਾਅਰੇਬਾਜ਼ੀ ਕਾਂਗਰਸ ਦੇ ਦਫਤਰ 24 ਅਕਬਰ ਰੋਡ ਮੂਹਰੇ ਕੀਤੀ। ਪ੍ਰਦਰਸ਼ਨਕਾਰੀਆਂ ਦੀ ਮੁਜਾਹਰੇ ਦੌਰਾਨ ਪੁਲਿਸ ਨਾਲ ਕਈ ਵਾਰ ਧੱਕਾਮੁੱਕੀ ਵੀ ਹੋਈ। ਪ੍ਰਦਰਸ਼ਨ ਦੌਰਾਨ ਪੱਤਰਕਾਰਾਂ ਨਾਲ

 ਗੱਲਬਾਤ ਕਰਦੇ ਹੋਏ ਵਿਧਵਾਵਾਂ ਨੇ ਟਾਈਟਲਰ ਦੇ ਆਏ ਕਬੂਲਨਾਮੇ ਦੇ ਬਾਵਜੂਦ ਰਾਹੁਲ ਗਾਂਧੀ ਵੱਲੋਂ ਉਸਦੀ ਕੀਤੀ ਜਾ ਰਹੀ ਪੁਸਤ-ਪਨਾਹੀ ਨੂੰ ਭਾਰਤੀ ਕਾਨੂੰਨ ਅਤੇ ਸੰਵਿਧਾਨ ਵਿੱਚ ਦਿੱਤੇ ਗਏ ਬਰਾਬਰੀ ਦੇ ਅਧਿਕਾਰ ਦੀ ਦੁਰਵਰਤੋਂ ਕਰਾਰ ਦਿੱਤਾ। ਵਿਧਵਾਵਾਂ ਦਾ ਮੰਨਣਾ ਸੀ ਕਿ ਰਾਹੁਲ ਗਾਂਧੀ ਆਪਣੇ ਪਿਤਾ ਰਾਜੀਵ ਗਾਂਧੀ ਦੀ ਕਥਿਤ ਸਮੂਲੀਅਤ ਦੇ ਰਾਜ ਨੂੰ ਦਬਾਏ ਰੱਖਣ ਲਈ ਕਾਤਲਾਂ ਦਾ ਪੱਖ ਪੂਰਣ ਦਾ ਜਤਨ ਕਰ ਰਹੇ ਹਨ। ਪੀੜਿਤ ਪਰਿਵਾਰਾਂ ਦੇ ਸਮਰਥਨ ਵਿੱਚ ਇਸ ਮੌਕੇ ਅਕਾਲੀ ਦਲ ਦੇ ਕਈ ਆਗੂ ਵੀ ਪੁੱਜੇ ਹੋਏ ਸਨ।

Share Button

Leave a Reply

Your email address will not be published. Required fields are marked *

%d bloggers like this: