ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਅਕਸ਼ੈ ਦੇ ਵਾਇਰਲ ਮੈਸੇਜ ਨੂੰ ਲੈ ਕੇ ਅਸਲ ਸੱਚਾਈ ਆਈ ਸਾਹਮਣੇ

ਅਕਸ਼ੈ ਦੇ ਵਾਇਰਲ ਮੈਸੇਜ ਨੂੰ ਲੈ ਕੇ ਅਸਲ ਸੱਚਾਈ ਆਈ ਸਾਹਮਣੇ

ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੇ ਨਾਂ ਤੋਂ ਇਕ ਮੈਸੇਜ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਕਸ਼ੈ ਕੁਮਾਰ ਨੇ ਨਾਥੂਰਾਮ ਗੋਡਸੇ ਦਾ ਅੰਤਿਮ ਬਿਆਨ ਵੀ ਪੜਨ ਦੀ ਅਪੀਲ ਕੀਤੀ ਹੈ, ਜਿਸ ‘ਚ ਗੋਡਸੇ ਨੇ ਦੱਸਿਆ ਸੀ ਕਿ ਉਸ ਨੇ ਆਖਿਰ ਗਾਂਧੀ ਦੀ ਹੱਤਿਆ ਕਿਉਂ ਕੀਤੀ ਸੀ? ਹਾਲਾਂਕਿ ਹੁਣ ਖਬਰਾਂ ਆ ਰਹੀਆਂ ਹਨ ਕਿ ਅਕਸ਼ੈ ਕੁਮਾਰ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

ਵਾਇਰਲ ਹੋ ਰਹੀ ਪੋਸਟ ‘ਚ ਇਹ ਹੈ ਬਿਆਨ
ਇਸ ਪੋਸਟ ‘ਚ ਲਿਖਿਆ ਹੈ, ”ਮੈਂ ਇਹ ਨਹੀਂ ਕਹਿੰਦਾ ਕਿ ਗੋਡਸੇ ਵਲੋਂ ਗਾਂਧੀ ਦੀ ਹੱਤਿਆ ਕਰਨੀ ਸਹੀ ਹੈ ਜਾਂ ਗਲਤ ਸੀ ਪਰ ਇੰਨ੍ਹਾ ਜ਼ਰੂਰ ਕਹਾਂਗਾ ਕਿ ਇਤਿਹਾਸ ਦੀਆਂ ਕਿਤਾਬਾਂ ‘ਚ ਗੋਡਸੇ ਨੂੰ ਗਾਂਧੀ ਦਾ ਹਥਿਆਰਾ ਪੜਾਉਣ ਦੇ ਨਾਲ-ਨਾਲ ਗੋਡਸੇ ਦਾ ਅੰਤਿਮ ਬਿਆਨ ਵੀ ਪੜਾਓ ਕਿ ਉਸ ਨੇ ਗਾਂਧੀ ਦੀ ਹੱਤਿਆ ਕਿਉਂ ਕੀਤੀ ਸੀ? ਬਾਕੀ ਸਹੀ ਗਲਤ ਦਾ ਫੈਸਲਾ ਆਉਣ ਵਾਲੀ ਪੀੜ੍ਹੀ ਖੁਦ ਆਪ ਕਰ ਲਵੇਗੀ।”

ਕੀ ਹੈ ਸੱਚਾਈ
ਪੜਤਾਲ ‘ਚ ਪਤਾ ਲੱਗਾ ਕਿ ਸੋਸ਼ਲ ਮੀਡੀਆ ਦਾ ਝੂਠਾ ਦਾਅਵਾ ਹੈ। ਅਕਸ਼ੈ ਕੁਮਾਰ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਕੁਝ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਅਕਸ਼ੈ ਨੇ ਟਵੀਟ ਕਰਕੇ ਇਹ ਗੱਲ ਆਖੀ ਹੈ ਪਰ ਉਨ੍ਹਾਂ ਨੇ ਅਜਿਹਾ ਕੋਈ ਟਵੀਟ ਨਹੀਂ ਕੀਤਾ।

ਅਕਸ਼ੈ ਕੁਮਾਰ ਦਾ ਆਧਿਕਾਰਿਤ ਟਵੀਟ ਅਕਾਊਂਟ ਇਥੇ ਦੇਖਿਆ ਜਾ ਸਕਦਾ ਹੈ।
ਅਕਸ਼ੈ ਕੁਮਾਰ ਦਾ ਆਧਿਕਾਰਿਤ ਟਵਿਟਰ ਅਕਾਊਂਟ ਚੈੱਕ ਕਰਨ ‘ਤੇ ਪਤਾ ਲੱਗਾ ਕਿ ਉਨ੍ਹਾਂ ਨੇ ਨਾਥੂਰਾਮ ਗੋਡਸੇ ਨੂੰ ਲੈ ਕੇ ਕਦੇ ਕੋਈ ਬਿਆਨ ਹੀ ਨਹੀਂ ਦਿੱਤਾ। ਕਿਸੇ ਭਰੋਸੇਯੋਗ ਮੀਡੀਆ ਸੰਸਥਾ ਨੇ ਵੀ ਉਨ੍ਹਾਂ ਦੇ ਹਵਾਲੇ ਤੋਂ ਕਦੇ ਕੁਝ ਅਜਿਹਾ ਨਹੀਂ ਲਿਖਿਆ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: