ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jul 9th, 2020

ਅਕਸ਼ੇ ਕੁਮਾਰ ਨੂੰ ਮਿਲੀ ਚੰਬਲ ਦੇ ‘ਡਾਕੂ’ ਦੀ ਧਮਕੀ

ਅਕਸ਼ੇ ਕੁਮਾਰ ਨੂੰ ਮਿਲੀ ਚੰਬਲ ਦੇ ‘ਡਾਕੂ’ ਦੀ ਧਮਕੀ

ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਅੱਜ–ਕੱਲ੍ਹ ਇੱਕ ਅਜਿਹੀ ਫ਼ਿਲਮ ਕਰ ਰਹੇ ਹਨ, ਜਿਸ ਕਾਰਨ ਉਹ ਕੁਝ ਵਿਵਾਦਾਂ ਵਿੱਚ ਘਿਰ ਸਕਦੇ ਹਨ। ਦਰਅਸਲ, ਹੁਣ ਉਨ੍ਹਾਂ ਦੀ ਅਗਲੇ ਸਾਲ ਆਉਣ ਵਾਲੀ ਫ਼ਿਲਮ ‘ਪ੍ਰਿਥਵੀਰਾਜ ਚੌਹਾਨ’ ਨੂੰ ਲੈ ਕੇ ਉਨ੍ਹਾਂ ਨੂੰ ਧਮਕੀ ਮਿਲੀ ਹੈ।

ਚੰਬਲ ਦੇ ਡਾਕੂ ਮਲਖਾਨ ਸਿੰਘ ਨੇ ਅਕਸ਼ੇ ਕੁਮਾਰ ਨੂੰ ਧਮਕੀ ਦਿੱਤੀ ਹੈ ਕਿ ਜੇ ਉਨ੍ਹਾਂ ‘ਪ੍ਰਿਥਵੀਰਾਜ ਚੌਹਾਨ’ ਦੇ ਇਤਿਹਾਸਕ ਤੱਥਾਂ ਨਾਲ ਛੇੜਖਾਨੀ ਕੀਤੀ, ਤਾਂ ਉਨ੍ਹਾਂ ਨੂੰ ਇੰਝ ਕਰਨਾ ਬਹੁਤ ਮਹਿੰਗਾ ਪਵੇਗਾ। ਇਸੇ ਲਈ ਫ਼ਿਲਮ ਵਿੱਚ ਸਿਰਫ਼ ਸਹੀ ਤੱਥ ਹੀ ਵਿਖਾਏ ਜਾਣ।

ਮਲਖਾਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁਰਖੇ ਖੇਤ ਸਿੰਘ ਨੂੰ ਵੀ ਇਸ ਫ਼ਿਲਮ ਦੀ ਕਹਾਣੀ ਦਾ ਹਿੱਸਾ ਜ਼ਰੂਰ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਕਸ਼ੇ ਨੇ ਇੰਝ ਨਾ ਕੀਤਾ, ਤਾਂ ਉਹ ਲੋੜ ਪੈਣ ’ਤੇ ਅਦਾਲਤ ਦਾ ਬੂਹਾ ਵੀ ਖੜਕਾੳੋੁਣਗੇ।

ਮਲਖਾਨ ਸਿੰਘ ਮੁਤਾਬਕ ਖੇਤ ਸਿੰਘ ਆਪਣੇ ਸਮੇਂ ਦੌਰਾਨ ਪ੍ਰਿਥਵੀਰਾਜ ਚੌਹਾਨ ਦੇ ਦਰਬਾਰ ਦੇ ਮੋਹਤਬਰ ਵਿਅਕਤੀਆਂ ਵਿੱਚੋਂ ਇੱਕ ਸਨ। ਮਥੁਰਾ ਦੇ ਵ੍ਰਿੰਦਾਵਨ ਵਿੱਚ ਮਲਖਾਨ ਨੇ ਇੱਕ ਪ੍ਰਾਈਵੇਟ ਪ੍ਰੋਗਰਾਮ ਦੌਰਾਨ ਕਿਹਾ ਕਿ ਅਕਸ਼ੇ ਕੁਮਾਰ ਨੂੰ ਫ਼ਿਲਮ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਆ ਕੇ ਮਿਲਣਾ ਚਾਹੀਦਾ ਹੈ ਤੇ ਇਤਿਹਾਸਕ ਤੱਥਾਂ ਬਾਰੇ ਜਾਣਨਾ ਚਾਹੀਦਾ ਹੈ।

ਮਲਖਾਨ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਕਦੇ ਵੀ ਡਾਕੂ ਨਹੀਂ ਸਨ, ਸਗੋਂ ਬਾਗ਼ੀ ਸਨ; ਜਿਸ ਨੂੰ ਕਦੇ ਇਨਸਾਫ਼ ਨਹੀਂ ਮਿਲਿਆ। ਚੇਤੇ ਰਹੇ ਕਿ ਅਕਸ਼ੇ ਕੁਮਾਰ ਅੱਜ–ਕੱਲ੍ਹ ਬਹਾਦਰ ਰਾਜੇ ਪ੍ਰਿਥਵੀਰਾਜ ਚੌਹਾਨ ਦੇ ਜੀਵਨ ਉੱਤੇ ਫ਼ਿਲਮ ਬਣਾ ਰਹੇ ਹਨ; ਜੋ ਅਗਲੇ ਵਰ੍ਹੇ ਦੀਵਾਲੀ ਵੇਲੇ ਰਿਲੀਜ਼ ਹੋਣੀ ਤੈਅ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: