ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jul 14th, 2020

ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਨੇ ਲਾਹੀ ਪੀ.ਐਮ. ਮੋਦੀ ਦੀ ਨਕਲ – ਸੋਸ਼ਲ ਮੀਡਿਆ ‘ਤੇ ਹੋਈ ਟ੍ਰੋਲ

ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਨੇ ਲਾਹੀ ਪੀ.ਐਮ. ਮੋਦੀ ਦੀ ਨਕਲ – ਸੋਸ਼ਲ ਮੀਡਿਆ ‘ਤੇ ਹੋਈ ਟ੍ਰੋਲ

– ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਦੀ ਪਤਨੀ ਤੇ ਸਾਬਕਾ ਅਦਾਕਾਰਾ ਟਵਿੰਕਲ ਖੰਨਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਿਸੇ ਨਾ ਕਿਸੇ ਨਾਮੀ ਸ਼ਖਸੀਅਤ ਖਿਲਾਫ ਟਵੀਟ ਕਰ ਖੂਬ ਚਰਚਾ ‘ਚ ਰਹਿੰਦੀ ਹੀ ਹੈ। ਹਾਲ ਹੀ ‘ਚ ਟਵਿੰਕਲ ਖੰਨਾ ਨੇ ਪੀਐਮ ਮੋਦੀ ਦੀ ਕੇਦਾਰਨਾਥ ਯਾਤਰਾ ਦੌਰਾਨ ਗੁਫਾ ‘ਚ ਬੈਠਿਆਂ ਦੀਆਂ ਤਸਵੀਰਾਂ ਦੀ ਨਕਲ ਕਰਦਿਆਂ ਇੱਕ ਟਵੀਟ ਕੀਤਾ ਹੈ। ਟਵਿੰਕਲ ਖੰਨਾ ਪੀਐਮ ਮੋਦੀ ਵਾਂਗ ‘ਧਿਆਨ’ ਵਾਲੀ ਸਥਿਤੀ ‘ਚ ਬੈਠੀ ਨਜ਼ਰ ਆ ਰਹੀ ਹੈ ਤੇ ਉਸਦੇ ਕੋਲ ਇੱਕ ਵੱਡੇ ਕੁੱਤੇ ਦਾ ਬੁੱਤ ਹੈ। ਟਵਿੰਕਲ ਫੋਟੋ ਨਾਲ ਲਿਖਦੀ ਹੈ, ” ਮੈਡੀਟੇਸ਼ਨ ਫੋਟੋਗ੍ਰਾਫੀ – ਪੋਜ਼ ਤੇ ਐਂਗਲ” ਇਹ ਫੋਟੋ ਸੋਸ਼ਲ ਮੀਡੀਆ ‘ਤੇ ਧੜਾਧੜ ਵਾਇਰਲ ਹੋ ਰਹੀ ਹੈ। ਟਵਿੰਕਲ ਵੱਲੋਂ ਲਿਖਿਆ ਗਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਪਿਰੀਚੁਅਲ ਫੋਟੋਆਂ ਦੇਖ ਕੇ ਉਸਨੇ ਇਹ ” ਮੈਡੀਟੇਸ਼ਨ ਫੋਟੋਗ੍ਰਾਫੀ – ਪੋਜ਼ ਤੇ ਐਂਗਲ” ਨਾਮੀ ਵਰਕਸ਼ਾਪ ਸ਼ੁਰੂ ਕੀਤੀ ਹੈ।

ਇਥੇ ਜ਼ਿਕਰਯੋਗ ਹੈ ਕਿ ਟਵਿੰਕਲ ਦੇ ਮੀਂਆ (ਪਤੀ) ਅਕਸ਼ੈ ਪਿਛਲੇ ਦਿਨੀਂ ਮੋਦੀ ਦੀ ਇੰਟਰਵੀਊ ਦੌਰਾਨ ਕਾਫੀ ਚਰਚਾ ਦਾ ਵਿਸ਼ਾ ਬਣੇ ਰਹੇ ਸਨ ਜਿਸ ‘ਚ ਅਕਸ਼ੈ ਦੀ ਆਲੋਚਕਾਂ ਵੱਲੋਂ ਕਾਫੀ ਅਲੋਚਨਾ ਕੀਤੀ ਗਈ ਸੀ। ਪਰ ਦੂਜੇ ਪਾਸੇ ਉਸਦੀ ਪਤਨੀ ਟਵਿੰਕਲ ਮੋਦੀ ‘ਤੇ ਤੰਜ਼ ਕੱਸਣ ਤੋਂ ਭੋਰਾ ਵੀ ਗੁਰੇਜ਼ ਨਹੀਂ ਕਰਦੀ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: