ਅਕਲ ਦੀ ਜਿੱਤ

ss1

ਅਕਲ ਦੀ ਜਿੱਤ

ਬੜੀਆਂ ਸੋਚਾਂ ਤੇ ਵਿਚਾਰਾਂ ਵਿਚ ਘਿਰੀ ਪੱਕੋ ਅੱਜ ਇਕੱਲੀ ਬੈਠੀ ਆਪਣੇ ਸੁਪਨਿਆਂ ਵਿਚ ਗੁੰਮ, ਮਸਤ-ਅਲਮਸਤ ਸੀ । ਅਜੀਬੋ-ਗਰੀਬ ਵਲਵਲੇ ਕਦੀ ਉਸ ਨੂੰ ਅੰਬਰਾਂ ਉਤੇ ਪਹੁੰਚਾ ਦਿੰਦੇ ਅਤੇ ਕਦੀ ਜਮੀਨ ਉਤੇ ਲੈ ਆਉਂਦੇ।
ਇਕ ਮੱਧ-ਵਰਗੀ ਗਰੀਬ ਪਰਿਵਾਰ ਵਿਚ ਪੈਦਾ ਹੋਈ ਇਸ ਪੱਕੋ ਦਾ ਘਰਦਿਆਂ ਵਲੋ ਸਕੂਲ ਦੇ ਸਰਟੀਫਿਕੇਟਾਂ ਮੁਤਾਬਿਕ ਰੱਖਿਆ ਨਾਂਓ ਤਾਂ ਪਰਮਿੰਦਰ ਕੌਰ ਸੀ, ਪਰ ਪਰਿਵਾਰ ਦੇ ਬਾਕੀ ਭੈਣ-ਭਰਾਵਾਂ ਤੋਂ ਉਸ ਦਾ ਰੰਗ ਅੱਡਰਾ ਪੱਕੇ ਜਿਹਾ ਹੋਣ ਕਰਕੇ ਘਰਦਿਆਂ ਨੇ ਉਸ ਦਾ ਨਾਂਓਂ ‘ਪੱਕੋ’ ਹੀ ਮਸ਼ਹੂਰ ਕਰ ਦਿੱਤਾ ਸੀ। ਸਕੂਲ ਤੋਂ ਇਲਾਵਾ ਹੋਰ ਕਿਸੇ ਨੂੰ ਨਹੀ ਸੀ ਪਤਾ ਕਿ ਉਸ ਦਾ ਨਾਂਓਂ ਪਰਮਿੰਦਰ ਕੌਰ ਵੀ ਹੈ।
ਪੱਕੋ ਦੀ ਵੱਡੀ ਭੈਣ ਸੁੰਦਰੀ, ਦੇਖਣ-ਪਾਖਣ ਨੂੰ ਸੁੰਦਰਤਾ ਪੱਖੋਂ ਤਾਂ ਭਾਵੇਂ ਪਰੀਆਂ ਤੋਂ ਵੀ ਵੱਧ ਸੁਹਣੀ -ਸੁਨੱਖੀ ਸੁੰਦਰ ਸੀ ਪਰ ਉਹ ਪੱਕੋ ਜਿੰਨੀ ਸੂਝਵਾਨ ਨਹੀ ਸੀ। ਬਸ, ਪਰੀਆਂ ਜਿਹੀ ਸੁੰਦਰਤਾ ਦੇ ਉਸ ਦੇ ਪਲੱਸ ਪੁਆਇੰਟ ਨੇ ਚੰਗੀ-ਭਲੀ ਗੋਰੇ ਰੰਗ ਦੀ ਛੋਟੀ ਭੈਣ ਨੂੰ ‘ਪੱਕੋ’ ਬਣਾ ਰੱਖਿਆ ਸੀ । ਕਦੀ-ਕਦੀ ਪਰਿਵਾਰ ਵਿਚ ਹਾਸਾ-ਮਜਾਕ ਕਰਦੇ, ”ਇਹ ਕਿਸ ਉੇਤੇ ਗਈ ਹੈ” ਕਹਿ ਕੇ ਉਸ ਨੂੰ ਉਸ ਦੇ ਅੱਡਰੇ ਰੰਗ ਦਾ ਅਹਿਸਾਸ ਕਰਵਾ ਦਿੰਦੇ। ਘਰਦਿਆਂ ਦੀ ਇਸ ‘ਪੱਕੋ’ ਦਾ ਸੁਭਾਅ ਬਹੁਤ ਹੀ ਨਰਮ ਅਤੇ ਇੰਨਾ ਵਧੀਆ ਸੀ ਕਿ ਪਰਿਵਾਰ ਵਿਚ ਕਿਸੇ ਨਾਲ ਵੀ ਮੇਲ ਨਹੀਂ ਸੀ ਖਾਂਦਾ। ਉਹ ਐਨੀ ਮਿਲਣਸਾਰ ਸੀ ਕਿ ਪਹਿਲੀ ਮਿਲਣੀ ਵਿਚ ਹੀ ਮੁਲਾਕਾਤੀ ਨਾਲ ਘੁਲ-ਮਿਲ ਜਾਂਦੀ।
ਆਪਣੇ ਪੜਾਈ-ਲਿਖਾਈ ਦੇ ਵਿਹਲੇ ਵਕਤ ਵਿਚ ਪੱਕੋ ਆਪਣੀ ਮਾਂ ਨਾਲ ਘਰ ਦੇ ਕੰਮ-ਕਾਰ ਵਿਚ ਤਨ-ਦੇਹੀ ਨਾਲ ਹੱਥ ਵਿਟਾਂਉਂਦੀ ਅਤੇ ਕੰਮ ਖਤਮ ਕਰਕੇ ਉਹ ਦਾਦੀ-ਮਾਂ ਦੀਆਂ ਮਿੱਠੀਆਂ-ਮਿੱਠੀਆਂ ਅਤੇ ਜ਼ਿੰਦਗੀ ਦੇ ਤਜ਼ਰਬੇ ਦੀਆਂ ਗੱਲਾਂ ਸੁਣਨ ਲਈ ਦਾਦੀ-ਮਾਂ ਦੇ ਸਿਰ ਦੀ ਮਾਲਿਸ਼ ਕਰਨ ਬੈਠ ਜਾਂਦੀ। ਮਾਲਿਸ਼ ਕਰਦੀ ਦਾਦੀ-ਮਾਂ ਤੋਂ ਕੋਹ-ਕੋਹ ਲੰਬੀਆਂ ਅਸੀਸਾਂ ਖੱਟ ਲੈਂਦੀ। ਫਿਰ, ਸਕੂਲ ਵਲੋਂ ਮਿਲੇ ਹੋਮ-ਵਰਕ ਨੂੰ ਦੋਬਾਰਾ ਦੁਹਰਾਉਣ ਲੱਗ ਜਾਂਦੀ । ਦੂਜੇ ਪਾਸੇ ਉਸ ਦੀ ਭੈਣ ਸੁੰਦਰੀ, ਜਿੱਥੇ ਰੰਗ ਪੱਖੋਂ ਅੱਡਰੀ ਸੀ, ਉਥੇ ਸੁਭਾਅ, ਨਿਮਰਤਾ ਅਤੇ ਕੰਮ-ਕਾਰ ਆਦਿ ਪੱਖੋਂ ਵੀ ਬਿਲਕੁਲ ਉਲਟ, ਕੰਮ-ਚੋਰ ਜਿਹੀ ਸੀ। ਉਹ ਪੱਕੋ ਦੀ ਸਾਦਗੀ ਅਤੇ ਭੋਲੇਪਨ ਸੁਭਾਅ ਵਿਚ ਕੀਤੀ ਹਰ ਗੱਲ ਦਾ ਮਜਾਕ ਉਡਾਂਉਂਦੀ ਰਹਿੰਦੀ । ਉਸ (ਸੁੰਦਰੀ) ਦਾ ਦਿਮਾਗ ਪੜਨ ਲਈ ਤੇਜ-ਤਰਾਰ ਨਾ ਹੋਣ ਕਰਕੇ ਉਹ ਬਹੁਤਾ ਪੜ-ਲਿਖ ਵੀ ਨਹੀ ਸੀ ਸਕੀ। ਦਸਵੀਂ ਪਾਸ ਕਰਕੇ ਉਹ ਘਰੇਲੂ ਕੰਮ-ਕਾਰ ਸਿੱਖਣ ਜੋਗੀ ਹੀ ਰਹਿ ਗਈ ਸੀ ਬਸ। ਜਦ ਕਿ ਪੱਕੋ ਦੀ ਉਚੀ-ਸੁੱਚੀ ਸੋਚ, ਮਿਹਨਤ, ਪੜਾਈ ਵਿਚ ਲਗਨ ਅਤੇ ਤਪੱਸਿਆ ਉਸ ਨੂੰ ਕਾਲਜ ਤੱਕ ਲੈ ਗਈ ਸੀ : ਜਿੱਥੇ ਪਹੁੰਚ ਕੇ ਉਹ ਪਰਮਜੀਤ ਕੌਰ ਦੇ ਪੂਰੇ ਨਾਂਓਂ ਨਾਲ ਜਾਣਨ ਲੱਗ ਗਈ ਸੀ। ਉਸ ਦਾ ਪੱਕੋ ਨਾਂਓਂ ਘਰ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਸੀ ਹੁਣ ।
ਪੜਾਈ ਵਿਚੋਂ ਹੁਸ਼ਿਆਰ ਹੋਣ ਕਾਰਨ ਜਿੱਥੇ ਪਰਮਜੀਤ ਦੀ ਪੜਾਈ ਦਾ ਅੱਧਾ ਖਰਚਾ ਯੂਨੀਵਰਸਿਟੀ ਵਲੋਂ ਮੁਆਫ ਕਰ ਦਿੱਤਾ ਗਿਆ, ਉਥੇ ਉਸ ਦਾ ਨਾਂਉਂ ਯੂਨੀਵਰਸਿਟੀ ਵਿਚ ਹੋਣਹਾਰ ਵਿਦਿਆਰਥੀਆਂ ਵਿਚ ਵੀ ਗਿਣਿਆ ਜਾਣ ਲੱਗਿਆ। ਉਸ ਦੀ ਕਲਾਸ ਦੀ ਹਰ ਲੜਕੀ ਉਸ ਨੂੰ ਆਪਣੀ ਸਹੇਲੀ ਬਣਾਉਣਾ ਆਪਣਾ ਗੌਰਵ ਮਹਿਸੂਸ ਕਰਦੀ ।
ਇਕ ਦਿਨ ਯੂਨੀਵਰਸਿਟੀ ਵਿਚ ਵਿਸ਼ਾਲ ਸਮਾਗਮ ਸੀ, ਜਿਸ ਵਿਚ ‘ਔਰਤ ਦਾ ਸਮਾਜ ਵਿਚ ਦਰਜਾ’ ਵਿਸ਼ੇ ਉਪਰ ਪਰਮਜੀਤ ਦਾ ਵੀ ਕਾਫੀ ਲੰਬਾ-ਚੌੜਾ ਲੈਕਚਰ ਸੀ। ਲੈਕਚਰ, ਦਲੀਲਾਂ ਸਹਿਤ ਇੰਨਾਂ ਪ੍ਰਭਾਵਸ਼ਾਲੀ ਹੋ ਨਿੱਬੜਿਆ ਕਿ ਸਮੂਹ ਸਟਾਫ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਖਚਾਖਚ ਭਰਿਆ ‘ਸਟੂਡੈਟ-ਸੈਟਰ’ ਉਸ ਦੀ ਹਰ ਲਾਈਨ ਸੁਣਕੇ ਤਾਲੀਆਂ ਨਾਲ ਗੂੰਜ ਰਿਹਾ ਸੀ। ਸਮਾਗਮ ਦੌਰਾਨ ਯੂਨੀਵਰਸਿਟੀ ਦਾ, ਉਸ ਤੋਂ ਸੀਨੀਅਰ ਕਲਾਸ ਦਾ ਬੈਠਾ ਵਿਦਿਆਰਥੀ ਸੂਰਜ ਵੀ ਬੜੇ ਹੀ ਧਿਆਨ ਨਾਲ ਸੁਣਦਾ ਇੰਨਾ ਪ੍ਰਭਾਵਿਤ ਹੋ ਰਿਹਾ ਸੀ ਕਿ ਉਹ ਪਰਮਜੀਤ ਕੌਰ ਦੇ ਇਸ ਲੈਕਚਰ ਨੂੰ ਨਾਲ-ਨਾਲ ਨੋਟ ਵੀ ਕਰ ਰਿਹਾ ਸੀ। ਸੂਰਜ ਖੁਦ ਯੂਨੀਵਰਸਿਟੀ ਦਾ ਵਧੀਆ ਸਟੇਜੀ-ਬੁਲਾਰਾ ਹੋਣ ਕਰਕੇ ਉਸ ਨੂੰ ਲੈਕਚਰ ਦੇ ਹਰ ਸ਼ਬਦ ਦੀ ਕੀਮਤ ਬਾਰੇ ਭਲੀ-ਭਾਂਤ ਜਾਣਕਾਰੀ ਸੀ । ਸ਼ਕਲ-ਸੂਰਤ ਤੋਂ ਉਹ ਕੁੜੀਆਂ ਵਰਗਾ ਰੱਜ ਕੇ ਸੁਹਣਾ-ਸੁਨੱਖਾ, ਸੁਸ਼ੀਲ, ਨਹਾਇਤ ਸ਼ਰੀਫ ਅਤੇ ਹੋਣਹਾਰ ਵਿਦਿਆਰਥੀ ਸੀ । ਉਹ ਸੁਣ ਕੇ ਐਨਾ ਅਸ਼-ਅਸ਼ ਕਰ ਉਠਿਆ ਕਿ ਉਸ ਨੇ ਦਿਲ-ਹੀ-ਦਿਲ ਪਰਮਜੀਤ ਨੂੰ ਨਾ-ਸਿਰਫ ਜਾਤੀ ਤੌਰ ਤੇ ਮਿਲ ਕੇ ਮੁਬਾਰਿਕ ਦੇਣ ਦਾ ਹੀ ਮਨ ਬਣਾਇਆ , ਬਲਕਿ ਉਸ ਨਾਲ ਨੇੜਤਾ ਬਣਾਉਣ ਦੇ ਵੀ ਸੁਪਨੇ ਲੈਣ ਲੱਗਿਆ। ਉਹ ਪਰਿਵਾਰ ਦੀ ਬੋਰਿੰਗ ਜਿਹੀ ਜ਼ਿੰਦਗੀ ਤੋ ਸੁਰੂ ਤੋਂ ਹੀ ਦੁਖੀ-ਦੁਖੀ ਜਿਹਾ ਜੀਵਨ ਗੁਜਾਰਦਾ ਆ ਰਿਹਾ ਸੀ।
ਸੂਰਜ ਦੇ ਮਾਤਾ-ਪਿਤਾ ਦੋਨੋਂ ਹੀ ਸਰਕਾਰੀ ਦਫਤਰਾਂ ਵਿਚ ਅਫਸਰ ਸਨ । ਉਪਰੋਂ ਫਿਰ ਦੋਨੋਂ ਹੀ ਇਕ ਦੂਜੇ ਤੋ ਵੱਧਕੇ ਸੁਹਣੇ-ਸੁਨੱਖੇ ਵੀ ਸਨ । ਦੋਨੋਂ ਹੀ ਆਪਣੇ-ਆਪ ਨੂੰ ਇਕ ਦੂਜੇ ਤੋਂ ਸਿਆਣਾ ਸਮਝਦੇ ਸਨ। ਕੋਈ ਵੀ ਆਪਣੇ ਆਪ ਨੂੰ ਨੀਂਵਾ ਦਿਖਾ ਕੇ ਝੁਕ ਕੇ ਹਾਰ ਮੰਨਣ ਨੂੰ ਤਿਆਰ ਨਹੀ ਸੀ। ਅਮਨ-ਸਾਂਤੀ ਨਾਂਓਂ ਦੀ ਚੀਜ ਤਾਂ ਰਹਿ ਹੀ ਨਹੀ ਸੀ ਗਈ, ਘਰ ਵਿਚ । ਨਿੱਕੀ-ਨਿੱਕੀ ਗੱਲ ਤੋਂ ਹੀ ਉਨਾਂ ਦੇ ਆਪਸੀ ਝਗੜਿਆਂ ਅਤੇ ਗਿਲੇ-ਸਿਕਵਿਆਂ ਦੀ ਸੁਰੂ ਹੋਈ ਲੜੀ ਮਹੀਨਿਆਂ ਬੱਧੀ ਮੁੱਕਣ ਦਾ ਨਾਂਓਂ ਹੀ ਨਹੀ ਸੀ ਲੈਂਦੀ : ਨਿਰੰਤਰ ਚੱਲਦੀ ਰਹਿੰਦੀ ਸੀ । ਇਸ ਲੜਾਈ ਦਾ ਸੂਰਜ ਉਤੇ ਵੀ ਐਨਾ ਬੁਰਾ ਪ੍ਰਭਾਵ ਪੈ ਚੁੱਕਾ ਸੀ ਕਿ ਉਸ ਦੇ ਬੁੱਲਾਂ ਉਤੇ ਕਦੀ ਵੀ ਹਾਸਾ ਨਹੀ ਸੀ ਆਉਂਦਾ । ਗ਼ਮ ਭਰੀਆਂ ਸੋਚਾਂ ਵਿਚ ਹੀ ਨਿਕਲਦੀ ਆ ਰਹੀ ਸੀ ਅੱਜ ਤੱਕ ਉਸ ਦੀ ਜ਼ਿੰਦਗੀ । ਇਕਲੌਤੀ ਉਲਾਦ ਹੋਣ ਦੇ ਬਾਵਜੂਦ ਵੀ ਉਹ ਆਪਣੇ ਇਕਲੌਤੇ ਨੂੰ ਬਣਦਾ ਮੋਹ-ਪਿਆਰ ਨਹੀਂ ਸੀ ਦੇ ਸਕੇ। ਜਦ ਕਿ ਘਰ ਵਿਚ ਵਿੱਤੀ ਪੱਖੋਂ ਕਿਸੇ ਵੀ ਚੀਜ ਦੀ ਘਾਟ ਨਹੀ ਸੀ । ਘਾਟ ਸੀ ਤਾਂ ਬਸ ਇਕ ਅਮਨ-ਸ਼ਾਂਤੀ ਅਤੇ ਸ਼ਹਿਨਸ਼ੀਲਤਾ ਦੀ ਘਾਟ ਸੀ। ਦੋਨਾਂ ਵਿਚੋ ਕੋਈ ਵੀ ਆਪਣੀ ਹਾਰ ਨਹੀ ਸੀ ਮੰਨਦਾ, ਜਿਸ ਕਾਰਨ ਇਕਲੌਤਾ ਬੇਟਾ ਗੁੰਮ-ਸੁੰਮ ਜਿਹਾ ਹੀ ਰਹਿੰਦਾ ਸੀ, ਹਰ ਪਲ ।
ਬੁਝੀ-ਬੁਝੀ ਜਿਹੀ ਜ਼ਿੰਦਗੀ ਵਿਚ ਅੱਜ ਪਹਿਲੀ ਬਾਰ ਸੀ ਕਿ ਸੂਰਜ ਦੇ ਸੁੱਕੇ ਬੁੱਲਾਂ ਉਤੇ ਹਾਸਾ ਅਤੇ ਇਕ ਸੁਨਹਿਰੀ ਕਿਰਨ ਜਿਹੀ ਛਾਈ ਪਈ ਸੀ। ਉਹ ਸੋਚ ਰਿਹਾ ਸੀ ÑÑਜਿਸ ਦੇ ਅੱਧੇ ਘੰਟੇ ਦੇ ਸਾਥ ਨੇ ਹੀ ਮੇਰੇ ਅੰਦਰ ਆਸ ਭਰੀਆਂ ਸੁਨਹਿਰੀ ਕਿਰਨਾ ਜਗਾ ਕੇ ਰੱਖ ਦਿੱਤੀਆਂ ਹਨ, ਕਾਸ਼ ਓਸ ਸਖਸ਼ੀਅਤ ਦਾ ਮੈਨੂੰ ਜੀਵਨ-ਸਾਥਣ ਦੇ ਰੂਪ ਵਿਚ ਸਦੀਵੀ ਸਾਥ ਨਸੀਬ ਹੋ ਜਾਵੇ ਫਿਰ ਤਾਂ ਮੇਰੀ ਕਾਇਆ ਹੀ ਪਲਟ ਜਾਵੇ।”
ਸੂਰਜ ਦਾ ਇਸ ਯੂਨੀਵਰਸਿਟੀ ਦੇ ਹੋਸਟਲ ਵਿਚ ਰਹਿਕੇ ਪੜਾਈ ਕਰਦਿਆਂ ਦਾ ਐਮ. ਏ ਦਾ ਹੁਣ ਆਖਰੀ ਸਾਲ ਚੱਲ ਰਿਹਾ ਸੀ । ਅੱਜ ਤਕ ਕਾਲਿਜ ਵਿਚ ਹਜਾਰਾਂ ਲੜਕੀਆਂ ਗਈਆਂ ਅਤੇ ਹਜਾਰਾਂ ਨਵੀਆਂ ਆਈਆਂ ਸਨ।: ਫੰਕਸਨ ਵੀ ਅਨੇਕਾਂ ਵੇਖ-ਸੁਣ ਲਏ ਸਨ । ਪਰ ਉਸ ਦਾ ਅੱਜ ਤਕ ਕਿਸੇ ਵੀ ਲੜਕੀ ਨਾਲ ਐਨਾ ਲਗਾਵ ਜਾਂ ਖਿੱਚ ਨਹੀ ਸੀ ਬਣੀ, ਜਿੰਨੀ ਕਿ ਪਰਮਜੀਤ ਨੂੰ ਵੇਖਕੇ ਅਤੇ ਸੁਣਕੇ ਬਣ ਗਈ ਸੀ । ਬੁਝਣ ਨੂੰ ਭੜਾਕੇ ਮਾਰਦਾ ਜ਼ਿੰਦਗੀ ਦਾ ਚਿਰਾਗ ਅੱਜ ਉਸਨੂੰ ਗੂਹੜੀ ਰੋਸ਼ਨੀ ਕਰਦਾ ਜਾਪ ਰਿਹਾ ਸੀ।
ਰੋਜਾਨਾ ਦੀ ਤਰਾਂ ਸੂਰਜ ਅਗਲੇ ਦਿਨ ਯੁਨੀਵਰਸਿਟੀ ਦੀ ਲਾਇਬਰੇਰੀ ਵਿਚ ਗਿਆ। ਉਹ ਰੋਜਾਨਾ ਦੀ ਤਰਾਂ ਕੁਝ ਪੜ੍ਵਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਪੜਨ ਨੂੰ ਅੱਜ ਦਿਲ ਇਜਾਜਤ ਨਹੀ ਸੀ ਦੇ ਰਿਹਾ। ਐਂਵੇਂ ਝੱਲਿਆਂ ਦੀ ਤਰਾਂ ਬਸ ਫਰੋਲਾ-ਫਰਾਲੀ ਜਿਹੀ ਹੀ ਕਰੀ ਜਾ ਰਿਹਾ ਸੀ, ਜਿਉਂ ਕਿ ਉਹ ਕਿਤਾਬਾਂ ਵਿਚੋਂ ਅੱਜ ਕਹਾਣੀਆਂ ਜਾਂ ਕਵਿਤਾਵਾਂ ਨਹੀਂ ਬਲਕਿ ਆਪਣੇ ‘ਸੁਪਨਿਆਂ ਦੀ ਰਾਣੀ’ ਪਰਮਿੰਦਰ ਨੂੰ ਲੱਭ ਰਿਹਾ ਹੋਵੇ। ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦਂੋ ਅਚਾਨਕ ਹੀ ਉਸ ਦੀ ਨਜਰ ਉਸ ਦੇ ਸਾਹਮਣੇ ਵਾਲੇ ਮੇਜ ਉਤੇ ਕਿਤਾਬਾਂ ਵਿਚ ਰੁੱਝੀ ਬੈਠੀ ਲੜਕੀ ਉਤੇ ਜਾ ਪਈ। ਇਹ ਲੜਕੀ ਕੋਈ ਹੋਰ ਨਹੀ, ਬਲਕਿ ਉਹੀ ਸੀ ਜਿਸਦੇ ਸੁਪਨਿਆਂ ਵਿਚ ਗੁਆਚੇ ਨੂੰ ਰਾਤ ਗੁਜਰੀ ਸੀ, ਉਸ ਦੀ। ਉਸ ਨੇ ਮਾਲਕ ਦਾ ਦਿਲੋ-ਦਿਲ ਸੌ-ਸੌ ਸ਼ੁਕਰਾਨਾ ਕੀਤਾ। ਖੁਸ਼ੀ ਵਿਚ ਗਦ-ਗਦ ਹੋਇਆ ਉਹ ਹੌਸਲਾ ਜਿਹਾ ਕਰਕੇ ਪਰਮਜੀਤ ਵੱਲ ਨੂੰ ਉਠ ਕੇ ਤੁਰ ਪਿਆ। ਉਹ ਖੁਦ ਹੀ ਹੈਰਾਨ ਸੀ ਕਿ ਜਿਹੜਾ ਸਖਸ਼ ਕਾਲਿਜ ਵਿਚ ਕਦੀ ਲੜਕੀਆਂ ਵੱਲ ਨੂੰ ਮੂੰਹ ਨਹੀਂ ਸੀ ਚੁੱਕਿਆ ਕਰਦਾ, ਅੱਜ ਐਸਾ ਜਿਗਰਾ ਕਿੱਥੋਂ ਆ ਗਿਆ ਉਸ ਅੰਦਰ। ਉਹ ਪਰਮਜੀਤ ਦੇ ਨਾਲ ਵਾਲੀ ਖਾਲੀ ਪਈ ਕੁਰਸੀ ਉਤੇ ਜਾ ਕੇ ਬੈਠ ਗਿਆ। ਪਰਮਜੀਤ ਨੇ ਇਕ ਬਾਰ ਤਾਂ ਬੜੀ ਹੈਰਾਨੀ ਜਿਹੀ ਨਾਲ ਉਸ ਵੱਲ ਤੱਕਿਆ, ਪਰ ਫਿਰ ਦੋਬਾਰਾ ਆਪਣੀ ਕਿਤਾਬ ਪੜਨ ਵਿਚ ਮਘਨ ਹੋ ਗਈ। ਪਲ ਕੋ ਬਾਅਦ ਸੂਰਜ ਨੇ ਆਪਣੇ-ਆਪ ਨੂੰ ਮਜਬੂਤ ਜਿਹਾ ਬਣਾ ਕੇ ਪਰਮਜੀਤ ਨੂੰ ਬੁਲਾਉਣ ਦਾ ਹੌਸਲਾ ਕਰ ਹੀ ਲਿਆ। ਉਸ ਦੇ ਫੰਕਸ਼ਨ ਵਿਚ ਦਿੱਤੇ ਲੈਕਚਰ ਬਾਰੇ ਸੂਰਜ ਨੇ ਤਾਰੀਫ ਕੀਤੀ। ਅੱਗੋਂ ਪਰਮਜੀਤ ਨੇ ਵੀ ਬੜੇ ਅਦਬ-ਸਤਿਕਾਰ ਅਤੇ ਸਲੀਕੇ ਨਾਲ ਉਸ ਦਾ ਧੰਨਵਾਦ ਕੀਤਾ। ਫਿਰ ਦੋਵਾਂ ਨੇ ਕੁਝ ਸਮੇਂ ਲਈ ਵਿਚਾਰ-ਵਿਟਾਂਦਰਾ ਕੀਤਾ। ਸੂਰਜ ਨੂੰ ਪਰਮਜੀਤ ਦੀ ਅਵਾਜ਼ ਵਿਚ ਐਨੀ ਮਿਠਾਸ, ਅਪਣੱਤ ਅਤੇ ਮੋਹ ਜਿਹਾ ਨਜ਼ਰੀ ਆਇਆ ਕਿ ਇਕ ਬਾਰ ਤਾਂ ਰੋਮ-ਰੋਮ ਖੁਸ਼ੀ ਵਿਚ ਨੱਚ ਉਠਿਆ ਸੂਰਜ ਦਾ।
ਹੋਸਟਲ ਵਿਚ ਜਾ ਕੇ ਰਾਤ ਨੂੰ ਸੂਰਜ ਨੂੰ ਇਕ ਪੱਲ ਭਰ ਲਈ ਸਹੁੰ ਖਾਣ ਨੂੰ ਵੀ ਨੀਦ ਨਾ ਆ ਸਕੀ। ਜਾਗਦਾ ਵੀ ਉਹ ਇਹੋ ਸੁਪਨੇ ਲੈ ਰਿਹਾ ਸੀ ਕਿ ਕਿੱਡੀ ਖੁਸ਼-ਕਿਸਮਤੀ ਹੋਵੇਗੀ ਮੇਰੀ, ਜੇਕਰ ਇਹੋ ਜਿਹੀ ਪਾਕਿ-ਪਵਿੱਤਰ ਵਿਚਾਰਾਂ ਵਾਲੀ, ਸ਼ਹਿਨਸ਼ੀਲ ਅਤੇ ਹਮਦਰਦਰਾਨਾ ਭਾਵਨਾਵਾਂ ਰੱਖਦੀ ਇਨਸਾਨੀਅਤ ਦੀ ਸੱਚੀ-ਸੁੱਚੀ ਮੂਰਤ ਉਸ ਨੂੰ ਮਿਲ ਜਾਵੇ। ਦੁਨੀਆਂ ਭਰ ਦੀਆਂ ਧੰਨ-ਦੌਲਤਾਂ ਅਤੇ ਰੰਗ-ਰੂਪ ਸਭ ਫਿੱਕੇ ਤੇ ਬੌਨੇ ਰਹਿ ਗਏ ਜਾਪ ਰਹੇ ਸਨ ਉਸ ਨੂੰ, ਇਹੋ ਜਿਹੀ ਸੂਰਤ ਮੂਹਰੇ। ਉਸ ਨੂੰ ਦਿਲੋ-ਦਿਲ ਪਛਤਾਵਾ ਵੀ ਹੋ ਰਿਹਾ ਸੀ, ”ਪਹਿਲੇ ਕਿਓਂ ਨਹੀਂ ਮੇਲ ਹੋਇਆ ਮੇਰਾ ਪਰਮਿੰਦਰ ਨਾਲ ! ਕਿੱਥੇ ਲੁਕੀ ਰਹੀ ਅੱਜ ਤੱਕ ਰੱਬ ਦੀ ਇਹ ਮੂਰਤ! ਪਰ, ਹੁਣ ਹੋਰ ਜਿਆਦਾ ਦੇਰ ਲੁਕਣ ਨਹੀ ਦੇਵਾਂਗਾ, ਮੈਂ!”
ਅਗਲੇ ਦਿਨ ਉਹ ਫਿਰ ਲਾਇਬਰੇਰੀ ਗਿਆ ਤਾਂ ਉਥੇ ਫਿਰ ਉਸ ਦਾ ਟਾਕਰਾ ਉਸ ਦੇ ‘ਸੁਪਨਿਆਂ ਦੀ ਹੂਰ-ਪਰੀ’ ਨਾਲ ਹੋ ਗਿਆ। ਬਸ, ਫਿਰ ਕੀ ਸੀ, ਫਿਰ ਤਾਂ ਉਨਾਂ ਦੀਆਂ ਮੁਲਾਕਾਤਾਂ ਦਾ ਪੱਕਾ ਸਥਾਨ ਬਣ ਗਿਆ, ਇਹੀ ਲਾਇਬਰੇਰੀ।
ਸੂਰਜ ਦੇ ਦਿਲ ਵਿਚ ਤਾਂ ਉਸ ਲਈ ਪਹਿਲੇ ਹੀ ਕਾਫੀ ਚਾਹਿਤ ਸੀ : ਪਰ, ਹੁਣ ਪਰਮਜੀਤ ਵੀ ਕੀਲੀ ਜਾ ਚੁੱਕੀ ਸੀ ਉਸ ਦੇ ਚੰਗੇ ਮਿੱਠੇ ਅਤੇ ਸ਼ਹਿਨਸ਼ੀਲ ਸੁਭਾਅ ਵਿਚ। ਦੋਵੇਂ ਹੀ ਹੁਣ, ਚੜੇ ਹੋਏ ਦਿਨ ਨੂੰ ਅਧੂਰਾ-ਅਧੂਰਾ ਜਿਹਾ ਹੀ ਮਹਿਸੂਸ ਕਰਦੇ ਸਨ, ਇਕ ਦੂਜੇ ਨੂੰ ਮਿਲੇ ਬਗੈਰ। ਹੌਲੀ-ਹੌਲੀ ਦੋਵਾਂ ਨੇ ਆਪੋ-ਆਪਣੇ ਪਰਿਵਾਰਾਂ ਦੀਆਂ ਗੱਲਾਂ ਵੀ ਇਕ ਦੂਜੇ ਨਾਲ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਸੂਰਜ ਨੇ ਤਾਂ ਆਪਣੇ ਮਨ ਵਿਚ ਪਰਮਜੀਤ ਨੂੰ ਕਿਵੇ-ਨਾ-ਕਿਵੇ ਆਪਣੀ ਜ਼ਿੰਦਗੀ ਵਿਚ ਹਾਸਲ ਕਰਨਾ ਸੋਚ ਹੀ ਰੱਖਿਆ ਸੀ, ਜਦ ਕਿ ਪਰਮਜੀਤ ਉਸ ਨੂੰ ਆਪਣਾ ਪੱਕਾ ਦੋਸਤ ਸਮਝਣ ਤੱਕ ਹੀ ਸੀਮਿਤ ਸੀ। ਉਸ ਨੂੰ ਪਤਾ ਲੱਗ ਗਿਆ ਸੀ ਕਿ ਸੂਰਜ ਦੇ ਮਾਤਾ ਪਿਤਾ ਉਚ-ਅਫਸਰ ਹਨ। ਬਹੁਤ ਅਮੀਰ ਘਰਾਣੇ ਦਾ ਲੜਕਾ ਹੈ। ਫਿਰ, ਸੀਨੀਅਰ ਵੀ ਹੈ ਇਕ ਕਲਾਸ ਅੱਗੇ। ਦੂਜੇ ਪਾਸੇ ਸੁਹਣਾ-ਸੁਨੱਖਾ ਵੀ ਕੁੜੀਆਂ ਵਾਂਗ ਹੀ। ਉਹ ਸੋਚਦੀ ਕਿ ਜਨਮ ਵਕਤ ਸੂਰਜ ਦੀਆਂ ਕਿਰਨਾਂ ਵਾਂਗ ਚਮਕਦਾ-ਦਮਕਦਾ ਉਸ ਦਾ ਚਿਹਰਾ ਵੇਖ ਕੇ ਹੀ ਸ਼ਾਇਦ ਉਸ ਦਾ ਢੁੱਕਵਾਂ ਨਾਂਓ ਘਰਦਿਆਂ ਨੇ ”ਸੂਰਜ” ਰੱਖਿਆ ਹੋਵੇਗਾ। ਉਹ ਆਪਣੇ-ਆਪ ਨੂੰ ਸੂਰਜ ਮੂਹਰੇ ਹਰ ਪੱਖੋ ਬੌਨੀ ਹੀ ਸਮਝਦੀ ਸੀ ।
ਜਿਵੇਂ-ਕਿਵੇਂ ਮਹੀਨਾ ਕੁ ਲੰਘਿਆ ਤਾਂ ਇਕ ਦਿਨ ਸੂਰਜ ਨੇ ਬੜੀ ਦਲੇਰੀ ਜਿਹੀ ਕਰਦੇ ਹੋਏ ਪਰਮਜੀਤ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰ ਹੀ ਲਈ। ਗੱਲ ਵਿਚੋਂ ਹੀ ਟੋਕਦਿਆਂ ਪਰਮਜੀਤ ਹੱਸਦੀ ਹੋਈ ਬੋਲੀ, ”ਸੂਰਜ ਅਸੀਂ ਇਕ ਦੂਜੇ ਦੇ ਚੰਗੇ ਦੋਸਤ ਹੀ ਠੀਕ ਹਾਂ: ਕਿਉਂਕਿ ਮੇਰੀ ਉਕਾਤ ਤੁਹਾਡੇ ਮੂਹਰੇ ਜੀਰੋ ਹੈ ! ਜਮੀਨ ਅਸਮਾਨ ਦਾ ਅੰਤਰ ਹੈ ਸਾਡੇ ਦੋਨਾਂ ਵਿਚਕਾਰ ! ਮੈਂ ਇਕ ਗਰੀਬ ਪਰਿਵਾਰ ਦੀ ਸਿੱਧੀ-ਸਾਦੀ ਅਤੇ ਰੰਗ ਦੀ ਪੱਕੀ ਹਾਂ, ਜਦ ਕਿ ਤੁਸੀ ਸ਼ਹਿਨਸ਼ਾਹ ਹੋ ! ਅਮੀਰ ਘਰਾਣੇ ਨਾਲ ਸਬੰਧ ਰੱਖਦੇ ਹੋ। ਮੈਂ ਤੁਹਾਡੇ ਇਸ ਵਿਚਾਰ ਨਾਲ ਬਿਲਕੁਲ ਵੀ ਸਹਿਮਤ ਨਹੀ। ਸੂਰਜ ਤੁਹਾਨੂੰ ਤਾਂ ਵੱਡੇ-ਵੱਡੇ ਘਰਾਂ ਦੇ ਅਨੇਕਾਂ ਮਨ-ਪਸੰਦ ਰਿਸ਼ਤੇ ਮਿਲ ਸਕਦੇ ਹਨ !”
ਪਰਮਿੰਦਰ ਦੀ ਗੱਲ ਟੋਕਦਿਆਂ ਸੂਰਜ ਬੋਲਿਆ, ”ਨਹੀ ਪਰਮਜੀਤ, ਨਹੀ ! ਮੈਨੂੰ ਵਿੱਤੀ ਪੱਖੋਂ ਬਸ਼ੱਕ ਘਰ ਵਿਚ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀ ਹੈ, ਮਾਤਾ-ਪਿਤਾ ਦੀ ਇਕਲੌਤੀ ਔਲਾਦ ਹਾਂ । ਸਾਰਾ ਕੁਝ ਮੇਰੇ ਲਈ ਹੀ ਤਾਂ ਹੈ, ਉਨਾਂ ਦਾ ਬਣਾਇਆ ਹੋਇਆ। ਪਰ, ਧੰਨ-ਦੌਲਤਾਂ ਅਤੇ ਸੁੰਦਰਤਾ ਮੇਰੇ ਲਈ ਕੋਈ ਮਾਇਨਾ ਨਹੀ ਰੱਖਦੇ। ਮੈਨੂੰ ਤਾਂ ਜ਼ਿੰਦਗੀ ਦੇ ਸੁਨਹਿਰੀ ਪਲਾਂ ਦੀ ਲੋੜ ਹੈ, ਜਿਹੜੇ ਕਿ ਸਿਰਫ-ਤੇ-ਸਿਰਫ ਤੁਹਾਡੇ ਕੋਲੋਂ ਹੀ ਨਸੀਬ ਹੋ ਸਕਦੇ ਹਨ, ਮੈਨੂੰ : ਧੰਨ-ਦੌਲਤਾਂ ਵਿਚਂ ਨਹੀ।”
ਅਗਲੇ ਦਿਨ ਤੋਂ ਯੂਨੀਵਰਸਿਟੀ ਵਿਚ 15 ਦਿਨਾਂ ਦੀਆਂ ਛੁੱਟੀਆਂ ਪੈ ਰਹੀਆਂ ਸਨ। ਮਜਬੂਰਨ ਸੂਰਜ ਨੂੰ ਵੀ ਹੋਸਟਲ ਛੱਡਕੇ ਘਰ ਜਾਣਾ ਪੈ ਰਿਹਾ ਸੀ। ਪਰਮਜੀਤ ਉਸ ਦੇ ਰੋਮ-ਰੋਮ ਵਿਚ ਐਸੇ ਵਸ ਚੁੱਕੀ ਸੀ ਕਿ ਘਰ ਨੂੰ ਜਾਂਦਾ ਸਾਰਾ ਰਸਤਾ ਉਹ ਪਰਮਜੀਤ ਦੇ ਖੁਆਬਾਂ ਵਿਚ ਹੀ ਖੋਇਆ ਰਿਹਾ। ਉਹ ਘਰ ਪਹੁੰਚ ਤਾਂ ਗਿਆ, ਪਰ ਉਸ ਦਾ ਮਨ ਨਹੀਂ ਸੀ ਲੱਗ ਰਿਹਾ, ਪਰਮਜੀਤ ਬਗੈਰ ।
ਇਕ ਦਿਨ ਉਦਾਸ ਜਿਹਾ ਦੇਖਕੇ ਉਸ ਦੀ ਮਾਂ ਨੇ ਕਾਰਨ ਪੁੱਛਿਆ ਤਾਂ ਸੂਰਜ ਨੇ ਡਰਦੇ-ਡਰਦੇ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ । ਪਿਛਲੀ ਬੀਤੇ ਦਿਨਾਂ ਦੀ ਘੋਰ-ਉਦਾਸੀ ਅਤੇ ਸੂਰਜ ਵਲੋਂ ਕੱਟੇ ਹੋਏ ਬਨਵਾਸ ਨੂੰ ਦੇਖਦਿਆਂ ਉਸ ਦੀ ਮਾਂ ਨੇ ਖੁਸ਼ੀ-ਖੁਸ਼ੀ ਆਪਣੇ ਪੁੱਤਰ ਨੂੰ ਸਹਿਮਤੀ ਦੇ ਦਿੱਤੀ। ਉਸ ਨੇ ਸੂਰਜ ਨੂੰ ਗਲ ਨਾਲ ਲਾਉਦਿਆਂ ਜਲਦੀ ਹੀ ਪਰਮਜੀਤ ਨਾਲ ਉਸ ਦੇ ਰਿਸਤੇ ਦੀ ਗੱਲ ਪੱਕੀ ਕਰਨ ਲਈ ਭਰੋਸਾ ਵੀ ਦੇ ਦਿੱਤਾ।
ਅਗਲੇ ਹੀ ਦਿਨ ਉਹ ਪਿਤਾ, ਮਾਂ ਤੇ ਪੁੱਤਰ ਤਿੰਨੋ ਹੀ ਪਰਮਜੀਤ ਦੇ ਘਰ ਰਿਸ਼ਤੇ ਲਈ ਪੁੱਜ ਗਏ। ਜਦੋਂ ਰਿਸ਼ਤਾ ਪ੍ਰਵਾਨ ਚੜ ਗਿਆ ਤਾਂ ਸੂਰਜ ਦੀ ਖੁਸੀ ਦੀ ਕੋਈ ਹੱਦ ਨਾ ਰਹੀ । ਉਸ ਨੂੰ ਅੱਜ ਪਰਮਜੀਤ ਰੰਗ ਦੀ ਪੱਕੀ ਨਹੀ, ਸਗੋਂ ਆਪਣੀ ਜ਼ਿੰਦਗੀ ਵਿਚ ਚਮਕਦੀ-ਦਮਕਦੀ ਸੁਨਹਿਰੀ ਕਿਰਨ ਨਜ਼ਰੀ ਆ ਰਹੀ ਸੀ। ਸੱਚਮੁੱਚ ਇਸ ਗੱਲ ਤੇ ਪਰਮਜੀਤ ਦੇ ਘਰ ਵਾਲੇ ਅਤੇ ਰਿਸ਼ਤੇਦਾਰ ਵੀ ਹੈਰਾਨ ਸਨ। ਸਭੇ ਆਖ ਰਹੇ ਸਨ ਅੱਜ ਅਕਲ ਦੀ ਜਿੱਤ ਹੋ ਗਈ ਹੈ। ਘਰਦਿਆਂ ਨੂੰ ਗੌਰਵ ਵੀ ਮਹਿਸੂਸ ਹੋ ਰਿਹਾ ਸੀ, ਆਪਣੀ ਲਾਡਲੀ ਦੀ ਅਕਲ ਉਤੇ ਅਤੇ ਅਕਲ ਦੀ ਹੋ ਗਈ ਜਿੱਤ ਉਤੇ।
ਕੁਲਵਿੰਦਰ ਕੌਰ ਮਹਿਕ
ਮੁਹਾਲੀ

Share Button

Leave a Reply

Your email address will not be published. Required fields are marked *