ਅਣਪਛਾਤੇ ਟਰੱਕ ਦੀ ਫੇਟ ਵੱਜਣ ਨਾਲ ਮੋਟਰ ਸਾਇਕਲ ਚਾਲਕ ਸਮੇਤ ਇਕ ਗੰਭੀਰ ਜ਼ਖਮੀ

ss1

ਅਣਪਛਾਤੇ ਟਰੱਕ ਦੀ ਫੇਟ ਵੱਜਣ ਨਾਲ ਮੋਟਰ ਸਾਇਕਲ ਚਾਲਕ ਸਮੇਤ ਇਕ ਗੰਭੀਰ ਜ਼ਖਮੀ

2-5

ਕੀਰਤਪੁਰ ਸਾਹਿਬ 2 ਅਗਸਤ (ਸਰਬਜੀਤ ਸਿੰਘ ਸੈਣੀ/ਹਰਪ੍ਰੀਤ ਸਿੰਘ ਕਟੋਚ): ਕੀਰਤਪੁਰ ਸਾਹਿਬ ਬਿਲਾਸਪੁਰ ਮਾਰਗ ਤੇ ਪਤਾਲਪੁਰੀ ਚੋਕ ਦੇ ਨੇੜੇ ਫਲਾਈ ਓਵਰ ਤੇ ਅੱਜ ਸਵੇਰੇ ਇੱਕ ਅਣਪਛਾਤੇ ਟਰੱਕ ਵਲੋਂ ਇਕ ਮੋਟਰ ਸਾਇਕਲ ਨੂੰ ਫੇਟ ਮਾਰ ਦੇਣ ਨਾਲ ਮੋਟਰ ਸਾਇਕਲ ਚਾਲਕ ਸਮੇਤ ਇਕ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਈਆ ਹੈ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਕ ਮੋਟਰ ਸਾਇਕਲ ਤੇ ਸਵਾਰ ਹੋ ਕੇ ਮਾਤਾ ਨੈਣਾ ਦੇਵੀ ਦੇ ਦਰਸਨ ਕਰਨ ਉਪਰੰਤ ਸੇਵਕ ਪੁੱਤਰ ਮਹਿੰਗਾ (26) ਸਾਲ ਵਾਸੀ ਪਿੰਡ ਚੇਰੇਆਲੀ (ਬਿਸਨਪੁਰ) ਜਿਲ੍ਹਾ ਮਾਨਸਾ ਅਤੇ ਉਸ ਦੇ ਨਾਲ ਮੋਟਰ ਸਾਇਕਲ ਤੇ ਸਵਾਰ ਪਰਮਜੀਤ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਚੇਰੇਆਲੀ (ਬਿਸਨਪੁਰ) ਜਿਲ੍ਹਾ ਮਾਨਸਾ ਆਪਣੇ ਘਰ ਵਾਪਸ ਜਾ ਰਹੇ ਸਨ ਤੇ ਜਦੋਂ ਉਹ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਤਾਂ ਉਹ ਰਸਤਾ ਭੁੱਲ ਗਏ ਅਤੇ ਗਲਤੀ ਨਾਲ ਫਲਾਈ ਓਵਰ ਕੀਰਤਪੁਰ ਸਾਹਿਬ ਦੇ ਉਪਰ ਤੋਂ ਲੰਘਣ ਲੱਗੇ ਜਿਸ ਕਰਕੇ ਸਾਮ੍ਹਣੇ ਤੋਂ ਆ ਰਹੇ ਇਕ ਅਣਪਛਾਤੇ ਟਰੱਕ ਵਲੋਂ ਉਹਨਾਂ ਨੂੰ ਫੇਟ ਮਾਰ ਦਿੱਤੀ ਗਈ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ ਜਿਹਨਾਂ ਨੂੰ ਮੋਕੇ ਤੇ ਪਹੁੰਚੇ ਪੁਲਿਸ ਥਾਣਾ ਕੀਰਤਪੁਰ ਸਾਹਿਬ ਦੇ ਹੌਲਦਾਰ ਨਿਰਜਨ ਸਿੰਘ ਅਤੇ ਪੱਤਰਕਾਰ ਬੁੱਧ ਸਿੰਘ ਰਾਣਾ ਵਲੋਂ ਇਕ ਟੈਂਪੂ ਵਾਲੇ ਦੀ ਮਦਦ ਨਾਲ ਦੋਵੈ ਜ਼ਖਮੀਆਂ ਨੂੰ ਮੁਢਲੇ ਸਿਹਤ ਕੇਂਦਰ ਕੀਰਤਪੁਰ ਸਾਹਿਬ ਵਿਖੇ ਭਰਤੀ ਕਰਵਾਇਆ ਅਤੇ ਉਥੇ ਡਿਊਟੀ ਤੇ ਮੌਜੂਦ ਡਾਕਟਰਾਂ ਵਲੋਂ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖ ਦੇ ਹੋਏ ਉਹਨਾਂ ਨੂੰ ਪੀ.ਜੀ.ਆਈ ਚੰਡੀਗੜ੍ਹ ਰੈਫਰ ਰ ਦਿੱਤਾ ਗਿਆ ਉਧਰ ਸਥਾਨਕ ਪੁਲਿਸ ਵਲੋਂ ਅਣਪਛਾਤੇ ਟਰੱਕ ਦੀ ਭਾਲ ਕੀਤੀ ਜਾ ਰਹੀ ਹੈ ।

Share Button

Leave a Reply

Your email address will not be published. Required fields are marked *