।।ਗੁਰੂ ਨਿੰਦਕਾ ਨੂੰ ਕੀ ਆਖਾ।।

।।ਗੁਰੂ ਨਿੰਦਕਾ ਨੂੰ ਕੀ ਆਖਾ।।

ਹਰ ਜੁੱਗ ਵਿੱਚ ਅਛਾਈ ਨੂੰ ਢਾਹ ਲਾਉਣ ਲਈ ਬੁਰਾਈ ਪਹਿਲਾ ਜਨਮ ਲੈ ਲੈਂਦੀ ਹੈ ਸੋ ਇਸ ਕਰਮਕਾਂਡਾਂ, ਵਹਿਮਾ,ਭਰਮਾਂ ਰੂਪੀ ਬੁਰਾਈ ਦਾ ਖਾਤਮਾ ਕਰਨ ਲਈ ਹੀ ਬਾਬੇ ਨਾਨਕ ਨੇ ਆਪਣਾ ਵੱਖਰਾ ਪੰਥ ਚਲਾਇਆ ਜਿਸ ਵਿੱਚ ਬਾਬੇ ਨਾਨਕ ਦੇ ਰਾਹ ਦੇ ਪਾਂਧੀਆਂ ਨੂੰ ਲੰਮਾ ਸਮਾ ਸ਼ੰਘਰਸ਼ ਕਰਨਾ ਪਿਆ ਤੇ ਕੁਰਬਾਨੀਆਂ ਦੇਣੀਆਂ ਪਈਆਂ ਹਨ,ਸਿਖਾਂ ਦਾ ਲਹ ਨਾਲ ਭਿੱਜਿਆ ਇਤਿਹਾਸ ਇਸ ਗੱਲ ਦਾ ਠੋਸ ਗਵਾਹ ਹੈ,ਕਿ ਸ਼ਿੱਖ ਕੌਮ ਕੁਰਬਾਨੀਆਂ ਨਾਲ ਸ਼ਿਰਜੀ ਹੋਈ ਹੈ। ਜਿਸ ਦਾ ਅੰਤ ਨਹੀ ਪਾਇਆ ਜਾ ਸਕਦਾ ਤੇ ਇਹ ਵੀ ਸੱਚ ਹੈ ਕਿ ਸ਼ਿੱਖ ਕੌਮ ਹੱਕ ਸੱਚ ਤੇ ਪਹਿਰਾ ਦੇਣ ਤੋਂ ਨਾ ਅੱਜ ਪਿਛੇ ਹਟੀ ਹੈ ਅਤੇ ਨਾ ਹੀ ਭਵਿੱਖ ਵਿੱਚ ਹਟੇਗੀ। ਦੁਸ਼ਮਣ ਕੋਣ ਨੇ? ਕੁਝ ਅਪਣੇ ਹੀ ਭਰਾ,ਜੋ ਕੌਮ ਨਾਲ ਗਦਾਰੀ ਤੇ ਉਤੱਰ ਆਏ ਹਨ,ਤੇ ਲਾਲਚ ਵਸ ਹੋ ਕੇ ਅਪਣੀ ਹੀ ਕੌਮ ਦੇ ਦੁਸ਼ਮਣ ਬਣ ਬੈਠੇ ਹਨ।ਸਾਡੇ ਤੇ ਇਹ ਗੱਲ ਬੜੀ ਢੁਕਦੀ ਹੈ ਕਿ “ਕੌਮ ਕਦੇ ਨਾ ਹਾਰੇ ਜੇ ਸ਼ਿੱਖ ਸ਼ਿੱਖ ਨੂੰ ਨਾ ਮਾਰੇ” । ਇਸ ਦਾ ਕਾਰਨ ਹੈ ਕਿ ਸ਼ਿੱਖ ਅਪਣੇ ਗੁਰੂ ਦੀ ਸਿੱਖਿਆ ਤੋ ਹੀ ਅਨਜਾਣ ਹੋ ਚੁੱਕੇ ਹਨ, ਤੇ ਗੁਰੂਆਂ ਦੇ ਹਲੂਣੇ ਨੂੰ ਭੁੱਲ ਚੁਕੇ ਹਨ ਜਿਸ ਵਿੱਚ ਉਨਾ ਨੂੰ ਬਾਹ੍ਮਣਵਾਦ ਦੇ ਖਤਰੇ ਤੋ ਸੁਚੇਤ ਕੀਤਾ ਗਿਆ ਹੈ,ਇਹੀ ਕਾਰਨ ਹੈ ਕੀ ਸ਼ਿੱਖ ਅਪਣੇ ਇਤਿਹਾਸ਼ਕ ਵਿਰਸੇ ਨੂੰ ਸੰਭਾਲ ਕੇ ਰੱਖਣ ਤੋ ਅਸਮਰੱਥ ਹੁੰਦੇ ਜਾ ਕਹੇ ਹਨ।

ਦਿਨ ਬ ਦਿਨ ਸਿਧਾਤਕ ਪੱਖੋ ਕਮਜੋਰ ਹੁੰਦੇ ਜਾ ਰਹੇ ਹਨ। ਅੱਜ ਸਿੱਖ ਕੌਮ ਦਾ ਦੁਖਾਂਤ ਇਹ ਹੈ ਕਿ ਸਿੱਖ ਡੇਰੇਦਾਰਾਂ, ਦੇ ਗਮਲਾਮ ਬਣਕੇ ਰਹਿ ਗਏ ਹਨ ਅਤੇ ਸਿੱਖਾਂ ਦੀ ਆਗੂ ਸ਼ਿੱਖ ਕੌਮ ਨੂੰ ਨਾ ਬਰਦਾਸ਼ਤ ਕਰਨ ਵਾਲੀਆਂ ਤਾਕਤਾਂ ਦੇ ਹੱਥਾ ਦੀ ਕੱਖਪੁਤਲੀ ਬਣ ਕੇ ਰਹਿ ਗਏ ਹਨ ਜੋ ਉਸ ਨੂੰ ਅਪਣੀ ਹੀ ਕੌਮ ਦਾ ਵੈਰੀ ਬਣਾਉਂਦੀਆਂ ਹਨ। ਜੋ ਕੌਮ ਦਾ ਭੱਲਾ ਸੋਚਦੇ ਹਨ, ਉਨਾਂ ਦਾ ਫਰਜ਼ ਬਣਦਾ ਹੈ ਕਿ ਕੌਮ ਵਿੱਚ ਵਿਗਾਡ਼ ਪਾਉਣ ਵਾਲੇ ਨੂੰ ਕੌਮ ਵਿੱਚੋ ਨਖੇਡ਼ ਦਿੱਤਾ ਜਾਵੇ ਜਦੋ ਕੋਈ ਅਪਣੇ ਸ਼ਰੀਰ ਦਾ ਹਿੱਸਾ ਬੇਕਾਰ ਹੋ ਜਾਵੇ ਜਾਂ ਉਸ ਦੀ ਵਜ੍ਹਾ ਨਾਲ ਬੰਦੇ ਦੀ ਜਾਨ ਨੂੰ ਖਤਰਾ ਬਣ ਜਾਵੇ ਤਾ ਉਸ ਹਿਸੇ ਨੂੰ ਕੱਟ ਦਿਤਾ ਜਾਦਾ ਹੈ। ਉਸ ਨੂੰ ਸਰੀਰ ਨਾਲੋ ਅਲੱਗ ਕਰ ਦਿਤਾ ਜਾਦਾ ਹੈ। ਸੋ ਏਸੇ ਤਰਾਂ ਗਦਾਰ ਆਗੂ ਜੋ ਅਪਣੀ ਹੀ ਕੌਮ ਦੀਆਂ ਜਡ਼ਾਂ ਕਮਜ਼ੋਰ ਕਰਦੇ ਹਨ ਉਹਨਾਂ ਨੂੰ ਕੌਮ ਚੋ ਹੀ ਬਾਹਰ ਕੀਤਾ ਜਾਣਾ ਚਾਹੀਦਾ ਹੈ। ਤਾਂ ਜੋ ਇਹ ਸ਼ਿੱਖੀ ਦਾ ਬੂਟਾ ਹੋਰ ਵਧ ਫੁੱਲ ਸਕੇ।ਸਾਡੀ ਨਵੀ ਪੀਹੜੀ ਨੂੰ ਉਨਾਂ ਦੀ ਮਾਂ ਬੋਲੀ ਤੇ ਅਪਣੇ ਵਿਰਸ਼ੇ ਤੋਂ ਦਰ ਕਰਨ ਦੀਆਂ ਕੋਸਿਸਾਂ ਸਫਲ ਨਾ ਹੋ ਸਕਣ।ਸ਼ਿੱਖ ਵਿਰੋਧੀ ਤਾਕਤਾਂ ਅਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਕੋਈ ਵੀ ਹੱਥਕੰਡਾ ਅਪਣਾਉਣ ਵਿੱਚ ਸਰਗਰਮ ਰਹਿਦੀਆਂ ਹਨ। ਜੋ ਇਨਾਂ ਨੂੰ ਕਿਸੇ ਵੀ ਕੌਮ ਵਿੱਚ ਕਮਜ਼ੋਰ ਕਡ਼ੀ ਦਿਸਦੀ ਹੈ,ਉਸ ਨੂੰ ਕਿਸੇ ਵੀ ਤਰਾਂਦਾ ਲਾਲਚ ਦੇ ਅਪਣੇ ਮਿਸਨ ਨੂੰ ਪੂਰਾ ਕਰਨ ਵੱਲ ਵਧਦੀਆਂ ਹਨ। ਕਿਸੇ ਆਗੂ ਦੀ ਗਦਾਰੀ ਕਰਕੇ ਕੌਮ ਤੇ ਦਾਗ ਲੱਗ ਰਿਹਾ ਹੈ, ਤਾ ਉਸ ਕਮਜ਼ੋਰ ਕਡ਼ੀ ਨੂੰ ਕੌਮ ਦੀ ਭਲਾਈ ਦੀ ਖਾਤਿਰ ਬਾਹਰ ਕੀਤਾ ਜਾਣਾ ਚੈਹੀਦਾ ਹੈ ਤਾਂ ਕਿ ਹੋਰ ਕੋਈ ਆਗੂ ਅਜਿਹਾ ਕਰਨ ਦੀ ਗਲਤੀ ਨਾ ਕਰੇ।ਇਸ ਵਿੱਚ ਹੀ ਸਮੁੱਚੀ ਕੌਮ ਦੀ ਭਲਾਈ ਹੈ। ਹੁਣ ਸ਼ਿੱਖ ਵਿਰੋਧੀਆਂ ਦੀ ਰਣਨੀਤੀ ਹੈ ਕੀ ਸ਼ਿੱਖਾ ਵਿੱਚ ਆਪਸੀ ਪਾਟੋਫਾੜ ਪੁਆ ਕੇ ਬਹੁਗਿਣਤੀ ਵਿੱਚ ਇਹਨਾਂ ਨੂੰ ਬਦਨਾਮ ਕਰ ਕੇ ਖਤਮ ਕੀਤਾ ਜਾ ਜਾਵੇ ਤਾਂ ਕਿ ਆਉਣ ਵਾਲੇ ਸਰਬੱਤ ਖਾਲਸਾ ਦਾ ਸੰਕਲਪ ਪੂਰਾ ਨਾ ਹੋ ਸਕੇ । ਸਿੱਖ ਵਿਰੋਧੀ ਤਾਕਤਾਂ ਇਹ ਬਰਦਾਸ਼ਤ ਨਹੀ ਕਰ ਸਕਦੀਆਂ ਕਿ ਦੋ ਕਰੋਡ਼ ਸ਼ਿੱਖ ਕਿਵੇ ਇੱਕ ਥਾਂ ਇਕਠੇ ਹੋ ਸਕਦੇ ਹਨ। ਜੇ ਸ਼ਿੱਖ ਇਕਠੇ ਹੋ ਗਏ ਤਾਂ । ਫਿਰ ਇਨਾਂ ਦੀਆਂ ਮਾਰੂ ਸਾਜਿਸਾਂ ਵਾਲੇ ਕਾਰੋਬਾਰ ਬੰਦ ਹੋ ਜਾਣਗੇ ਏਸੇ ਕਰਕੇ ਉਹ ਸ਼ਿੱਖਾ ਵਿੱਚ ਏਕਾ ਨਹੀ ਜ਼ਰ ਸਕਦੀਆਂ।ਆਖਣ ਨੂੰ ਇਸ ਦੇਸ਼ ਵਿੱਚ ਹਰ ਨਾਗਿਰਕ ਨੂੰ ਅਪਣੇ ਹੱਕ ਮੰਗਣ ਦੀ ਪੁਰੀ ਆਜਾਦੀ ਹੈ ਪਰ ਜੇ ਸ਼ਿੱਖ ਅਪਣੇ ਹੱਕ ਲਈ ਲਡ਼ਦਾ ਹੈ ਤਾ ਉਸ ਨੂੰ ਅੱਤਵਾਦੀ ਹੋਣ ਦਾ ਖਿਤਾਬ ਦਿੱਤਾ ਜਾਦਾ ਹੈ ਪਰ ਸ਼ਿੱਖ ਦੀ ਮਰਿਆਦਾ ਤੇ ਇਤਿਹਾਸ਼ ਗਵਾਹ ਹੈ ਕਿ । ਸ਼ਿੱਖ ਅਤੰਕ ਨਹੀ ਕਰਦੇ ਬਲਕਿ ਹਮੇਸਾਂ ਸਰਬੱਤ ਦਾ ਭਲਾ ਮਗਦੇੇ ਹਨ। ਪੰਜਾਬ ਨੂੰ ਮੱਲੋ ਮੱਲੀ ਬਲਦੇ ਭਾਵੜ ਵਿੱਚ ਸੁੱਟਣ ਲਈ ਕਾਹਲੇ ਹੋਏ ਸ਼ਿਵ ਸੈਨਿਕਾਂ ਵੱਲੋਂ ਸੰਤ ਜਰਨੈੇਲ ਸ਼ਿੰਘ ਜੀ ਜੋ ਕੌਮ ਦੇ ਮਹਾਨ ਸ਼ਹੀਦ ਹਨ ਉਨਾਂ ਦੇ ਪੋਸ਼ਟਰ ਪਾਡ਼ੇ ਗਏ ਤੇ ਸਾਡ਼ੇ ਗਏ ਉਹਨਾਂ ਦੀਆਂ ਇਹ ਨੀਚ ਹਰਤਾਂ ਪੰਜਾਬ ਵਿੱਚ ਅੱਗ ਦਾ ਕੰਮ ਕਰ ਰਹੀਆਂ ਹਨ।ਸ਼ਿੱਖ ਕੌਮ ਤਾ ਪਹਿਲਾ ਹੀ ਬਹੁਤ ਸ਼ਘਰਸ਼ ਚੋ ਲੰਘ ਰਹੀ ਹੈ ਕਿਨਾ ਕੁਝ ਹੋ ਚੁਕਾ ਹੈ ਤੇ ਹੋ ਰਿਹਾ ਹੈ।ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ।ਕੌਮ ਦੇ ਸੱਚੇ ਸ਼ਿੰਘ ੩੦,੩੦ ਸਾਲਾ ਤੋ ਜੇਲਾਂ ਵਿੱਚ ਰਖੇ ਹੋਏ ਹਨ।ਹੱਕਾਂ ਲਈ ਲੱਡ਼ ਰਹੇ ਹਜਾਰਾਂ ਸ਼ਿੰਘ ਸ਼ਹੀਦ ਕਰ ਦਿਤੇ ਗਏ ਹਨ।ਸਿੱਖ ਕੌਂਮ ਇਹ ਸਪਸਟ ਕਰ ਦੇਣਾ ਟਾਹੁੰਦੀ ਹੈ ਕਿ ਐਨਾ ਕੁੱਝ ਬਰਦਾਸਤ ਕਰਨ ਦਾ ਜਿਗਰਾ ਤਾਂ ਸਾਨੂੰ ਗੁਰੂ ਨੇ ਦਿੱਤਾ ਹੈ ਪਰ ਸਿੱਖ ਕੌਮ ਕਦੇ ਵੀ ਕਮਜ਼ੋਰ ਨਹੀ ਪੈ ਸਕਦੀ।ਸਾਡੇ ਗੁਰਾ ਦੇ ਬਚੱਨ ਹਨ। ਸਵਾ ਲਾਖ ਸੇ ਏਕ ਲਡ਼ਾਉ ਤਬਹੇ ਗੋਬਿੰਦ ਸ਼ਿੰਘ ਨਾਮ ਕਹਾਉ।। ਸੋ ਉਪਰੋਕਤ ਸੰਕਲਪ ਦੀ ਰੌਸਨੀ ਵਿੱਚ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਖਾਲਸਾ ਪੰਥ ਬਹੁ ਗਿਣਤੀ ਤੋਂ ਕਦੇ ਨਹੀ ਹਾਰ ਦਾ ਅਤੇ ਇਹ ਮੇਰਾ ਗੁਰੂ ਤੇ ਅਟੱਲ ਵਿਸਵਾਸ ਵੀ ਹੈ ਕਿ ਪੰਥ ਕੀ ਜੀਤ ਵੀ ਇੱਕ ਦਿਨ ਜਰੂਰ ਹੋਵੇਗੀ।

 

IMG-20160527-WA0055

 

 

ਰਣਜੀਤ ਕੋਰ ਨਾਗਰਾ (ਸਰਹਿੰਦ)

Share Button

Leave a Reply

Your email address will not be published. Required fields are marked *

%d bloggers like this: