ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Aug 4th, 2020

“ ਗੰਭੀਰ ਖੱਤਰਾ ਬਣਦਾ ਜਾ ਰਿਹਾ ਟਿੱਡੀ ਦਲ”

“ ਗੰਭੀਰ ਖੱਤਰਾ ਬਣਦਾ ਜਾ ਰਿਹਾ ਟਿੱਡੀ ਦਲ”

2 ਗ੍ਰਾਮ ਦੀ ਇਕ ਨਿੱਕੀ ਜਹੀ ਟਿੱਡੀ ਨੇ ਕਿਸਾਨਾਂ ਦੀ ਨੱਕ ਵਿਚ ਦਮ ਕੀਤਾ ਹੋਇਆ ਹੈ।ਅਨੇਕਾਂ ਕਿਸਾਨਾਂ ਦੇ ਹਰੇ ਭਰੇ ਖੇਤ ਉਜਾੜ ਦਿੱਤੇ ਹਨ।ਅਸਲ ਵਿਚ ਟਿੱਡੀ ਵੱਡੇ ਦਲ ਬਣਾ ਕੇ ਹਮਲਾ ਕਰਦਿਆਂ ਹਨ।ਇਕ ਦਲ ਵਿਚ ਕਈ ਲੱਖ ਟਿੱਡੀਆਂ ਹੋ ਸਕਦੀਆਂ ਹਨ।ਇਹ ਦਲ ਦੇ ਰੂਪ ਵਿਚ ਕਿਸੇ ਖੇਤ ਤੇ ਹਮਲਾ ਬੋਲਦੀਆਂ ਹਨ ਅਤੇ ਆਪਣੇ ਹੀ ਭਾਰ ਜਿੰਨਾ ਇਹ ਖਾ ਸਕਦੀਆਂ ਹਨ।ਦੇਖਦੇ ਹੀ ਦੇਖਦੇ ਇਹ ਫਸਲ ਨੂੰ ਚਟਮ ਕਰ ਜਾਂਦੀਆਂ ਹਨ।ਟਿੱਡੀ ਦਲ ਦਾ ਹਮਲਾ ਕੋਈ ਪਹਿਲੀ ਵਾਰ ਨਹੀਂ ਹੋਇਆ ਸਗੋਂ ਲਗਭਗ ਹਰ ਸਾਲ ਇਕ ਅੱਧੀ ਵਾਰ ਹਮਲਾ ਹੁੰਦਾ ਸੀ।ਮਗਰ ਪਿੱਛਲੇ ਸਾਲਾਂ ਦੌਰਾਨ ਇਹ ਹਮਲੇ ਕਾਫੀ ਵੱਧ ਗਏ ਹਨ।ਜਾਣਕਾਰ ਇਸ ਦਾ ਮੁੱਖ ਕਾਰਨ ਜਲਵਾਯੂ ਪਰਿਵਰਤਨ ਮੰਨਦੇ ਹਨ।ਇਕ ਰਿਪੋਰਟ ਮੁਤਾਬਿਕ 2019 ਵਿਚ ਟਿੱਡੀਆਂ ਨੇ ਭਾਰਤ ਵਿਚ ਲਗਭਗ 200 ਵਾਰ ਵੱਖ ਵੱਖ ਥਾਵਾਂ ਤੇ ਹਮਲਾ ਕੀਤਾ।ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ।ਇਕ ਟਿੱਡੀ ਦਾ ਔਸਤਨ ਜੀਵਨ ਕਾਲ 90 ਦਿਨਾਂ ਦਾ ਹੁੰਦਾ ਹੈ ਤੇ ਇਹ ਲਗਭਗ ਦੋ ਹਜ਼ਾਰ ਮੀਲ ਤੱਕ ਉਡਾਣ ਭਰ ਸਕਦੀਆਂ ਹਨ।

ਭਾਰਤ ਅਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਲਈ ਵਾਰ ਵਾਰ ਟਿੱਡੀ ਦਲ ਦਾ ਹਮਲਾ ਬੇਹੱਦ ਖਤਰਨਾਕ ਸਾਬਿਤ ਹੋ ਸਕਦਾ ਹੈ।ਭਾਰਤ ਦੀ ਬਹੁਤਾਤ ਅਬਾਦੀ ਖੇਤੀਬਾੜੀ ਅਤੇ ਸੰਬੰਧਿਤ ਕੰਮਾਂ ਤੇ ਨਿਰਭਰ ਕਰਦੀ ਹੈ।ਦੇਸ਼ ਦੀ ਜੀਡੀਪੀ ਵਿਚ ਵੀ ਖੇਤੀਬਾੜੀ ਦਾ ਅਹਿਮ ਯੋਗਦਾਨ ਹੈ।ਸੋ ਜੇਕਰ ਟਿੱਡੀ ਦਲ ਦਾ ਹਮਲਾ ਇਸੇ ਪ੍ਰਕਾਰ ਦੇਸ਼ ਤੇ ਹੁੰਦਾ ਰਿਹਾ ਤਾਂ ਫਸਲਾਂ ਦੇ ਝਾੜ ਅਤੇ ਭੋਜਨ ਦੀ ਉਪਲੱਭਤਾ ਤੇ ਬਹੁਤ ਮਾੜਾ ਅਸਰ ਦੇਖਣ ਨੂੰ ਮਿਲੇਗਾ।ਆਏ ਦਿਨ ਜਿਸ ਪ੍ਰਕਾਰ ਟਿੱਡੀ ਦਲ ਪੂਰੀ ਪੂਰੀ ਫਸਲਾਂ ਨੂੰ ਨਸ਼ਟ ਕਰਦੇ ਜਾ ਰਹੇ ਹਨ, ਇਸ ਨਾਲ ਖੇਤੀਬਾੜੀ ਸੈਕਟਰ ਦਾ ਹਾਲ ਬੁਰਾ ਹੁੰਦਾ ਜਾ ਰਿਹਾ ਹੈ।ਕਿਰਸਾਣੀ ਚੌਤਰਫਾ ਮਾਰ ਝੇਲ ਰਹੀ ਹੈ।ਪਹਿਲਾਂ ਤਾਲਾਬੰਦੀ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੇ ਉੇਚਿਤ ਦਾਮ ਨਾ ਮਿਲੇ।ਅਨੇਕਾਂ ਕਿਸਾਨਾਂ ਦੇ ਫੁੱਲ, ਫੱਲ, ਸਬਜ਼ੀਆਂ ਖੇਤਾਂ ਵਿਚ ਹੀ ਖਰਾਬ ਹੋ ਗਏ।ਇਸ ਮਗਰੋਂ ਝੱਖੜ, ਤੁਫਾਨ ਆਦਿ ਨੇ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਤੇ ਹੁਣ ਟਿੱਡੀ ਦਲ।ਸੰਯੁਕਤ ਰਾਸ਼ਟਰ ਨੇ ਵੀ ਚਿਤਾਵਨੀ ਦਿੱਤੀ ਸੀ ਕਿ ਇਸ ਸਾਲ ਟਿੱਡੀ ਦਲ ਭਾਰਤ ਲਈ ਗੰਭੀਰ ਖੱਤਰਾ ਹੈ।

ਜੇਕਰ ਕੇਂਦਰ ਸਰਕਾਰ, ਸੂਬਾ ਸਰਕਾਰ ਅਤੇ ਲੋਕਲ ਪ੍ਰਸ਼ਾਸ਼ਨ ਨੇ ਟਿੱਡੀ ਦਲ ਨੂੰ ਰੋਕਣ ਅਤੇ ਭਜਾਉਣ ਲਈ ਪੁਖਤਾ ਅਤੇ ਯੋਜਨਾਬੰਦ ਤਰੀਕੇ ਨਾਲ ਕੰਮ ਨਾ ਕੀਤਾ ਤਾਂ ਕਿਸਾਨਾਂ ਦੇ ਨਾਲ਼ ਨਾਲ ਆਮ ਜਨ ਜੀਵਨ ਵੀ ਇਸ ਨਾਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।ਜੇਕਰ ਫਸਲਾਂ ਦਾ ਝਾੜ ਘੱਟ ਹੋਇਆ ਤਾਂ ਲਾਜ਼ਮੀ ਹੈ ਕਿ ਭੋਜਨ ਦੇ ਦਾਮ ਅਸਮਾਨ ਨੂੰ ਛੂੰਹਣਗੇ।ਆਮ ਅਤੇ ਗਰੀਬ ਜਨਤਾ ਲਈ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਖਾਣਾ ਔਖਾ ਅਤੇ ਮਹਿੰਗਾ ਕੰਮ ਹੋ ਜਾਏਗਾ।ਦੱਸਣਯੋਗ ਹੈ ਕਿ ਭਾਰਤ ਪਹਿਲਾਂ ਹੀ ਅਲਪ ਪੋਸ਼ਿਕ ਦੇਸ਼ਾਂ ਵਿਚ ਸ਼ਾਮਿਲ ਹੈ।ਉਸ ਦੇ ਉੱਤੋਂ ਇਹ ਟਿੱਡੀ ਦਲ ਦਾ ਹਮਲਾ ਕਹਾਣੀ ਹੋਰ ਖਰਾਬ ਕਰ ਦਏਗਾ।ਜਿਸ ਪ੍ਰਕਾਰ ਟਿੱਡੀਆਂ ਨੂੰ ਭਜਾਉਣ ਲਈ ਅੰਨੇਵਾਹ ਕੀਟਨਾਸ਼ਕਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਇਸ ਨਾਲ ਭੋਜਨ ਦੀ ਗੁਣਵਤਾ ਤੇ ਅਸਰ ਦੇਖਣ ਨੂੰ ਮਿਲੇਗਾ।ਫਲਸਰੂਪ ਭਵਿੱਖ ਵਿਚ ਸਿਹਤ ਸੰਬੰਧੀ ਹੋਰ ਸਮੱਸਿਆਵਾਂ ਉਤਪੰਨ ਹੋਣ ਦਾ ਖਦਸਾ ਬਣਿਆ ਰਹੇਗਾ।ਜਾਣਕਾਰ ਮੰਨਦੇ ਹਨ ਕਿ ਬਰਸਾਤ ਦੇ ਦਿਨਾਂ ਵਿਚ ਟਿੱਡੀਆਂ ਅੰਡੇ ਦਿੰਦੀਆਂ ਹਨ।ਇਸ ਨਾਲ ਇਨ੍ਹਾਂ ਦੀ ਜਨਸੰਖਿਆ ਹੋਰ ਵੱਧਣ ਦੇ ਆਸਾਰ ਨਜ਼ਰ ਆ ਰਹੇ ਹਨ।ਜ਼ਰੂਰੀ ਹੈ ਕਿ ਇਨ੍ਹਾਂ ਦੀ ਜਨਸੰਖਿਆ ਰੋਕਣ ਲਈ ਇਨ੍ਹਾਂ ਦੇ ਅੰਡੇ ਨਸ਼ਟ ਕੀਤੇ ਜਾਣ।ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਦੇਖਣ ਨੂੰ ਮਿਲਿਆਂ ਹੈ ਕਿ ਟਿੱਡੀ ਦਲ ਦਿਨ ਨੂੰ ਹਮਲੇ ਕਰਦੇ ਹਨ ਅਤੇ ਰਾਤ ਨੂੰ ਅਰਾਮ ਕਰਦੇ ਹਨ।ਇਸ ਲਈ ਜੇਕਰ ਟਿੱਡੀਆਂ ਨੂੰ ਰਾਤ ਵੇਲੇ ਵੀ ਅਰਾਮ ਨਾ ਕਰਨ ਦਿੱਤਾ ਜਾਏ ਤਾ ਉਹ ਜਲਦੀ ਮਰ ਸਕਦੇ ਹਨ।ਇਸ ਸਾਲ ਕਿਰਸਾਣੀ ਦੀ ਹਾਲਤ ਵੈਸੇ ਹੀ ਬਹੁਤ ਖਸਤਾ ਹੈ ਇਸ ਲਈ ਸਰਕਾਰ ਨੂੰ ਇਸ ਸੰਕਟ ਸਮੇਂ ਕਿਸਾਨਾਂ ਦੀ ਹਰ ਮਦਦ ਕਰਨੀ ਚਾਹੀਦੀ ਹੈ।ਜਿਨ੍ਹਾਂ ਦੀ ਫਸਲ ਟਿੱਡੀ ਦਲ ਦੁਆਰਾ ਨਸ਼ਟ ਕੀਤੀ ਗਈ ਹੈ ਉਨ੍ਹਾਂ ਨੂ ਉਚਿਤ ਅਤੇ ਪਹਿਲ ਦੇ ਆਧਾਰ ਤੇ ਮੁਆਵਜਾ ਦੇਣਾ ਚਾਹੀਦਾ ਹੈ।

ਜਿਕਰਯੋਗ ਹੈ ਕਿ ਟਿੱਡੀ ਇਕ ਪ੍ਰੋਟੀਨ ਭਰਪੂਰ ਜੀਵ ਹੈ।ਇਹ ਮੁਰਗੀਆਂ, ਮੱਛੀਆਂ ਆਦਿ ਲਈ ਇਕ ਵਧੀਆਂ ਭੋਜਨ ਪਦਾਰਥ ਹੈ।ਪੋਲਟਰੀ ਫਾਰਮਾਂ ਵਿਚ ਇਨ੍ਹਾਂ ਦਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ ਤੇ ਕਈ ਥਾਈਂ ਇਹ ਹੋ ਵੀ ਰਿਹਾ ਹੈ।ਕੇਨੀਆ, ਇਜ਼ਰਾਈਲ, ਆਸਟ੍ਰੇਲੀਆ ਆਦਿ ਕਈ ਦੇਸ਼ਾਂ ਵਿਚ ਟਿੱਡੀਆਂ ਤੋਂ ਲਾਜ਼ੀਜ਼ ਪਕਵਾਨ ਤਿਆਰ ਕੀਤੇ ਜਾਂਦੇ ਹਨ।

ਫੈਸਲ ਖਾਨ
ਜਿਲ੍ਹਾ: ਰੋਪੜ
ਮੋਬ: 99149-65937

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: