Fri. Jul 19th, 2019

“ਮਿੱਧੇ ਹੋਏ ਫੁੱਲ ‘ਤੇ ਸਤਾਈਆਂ ਹੋਈਆਂ ਲਗਰਾਂ, ਲਾਹ ਦੇਣਗੀਆਂ ਮਾਲੀ ਦੀ ਦਸਤਾਰ ਇੱਕ ਦਿਨ“

“ਮਿੱਧੇ ਹੋਏ ਫੁੱਲ ‘ਤੇ ਸਤਾਈਆਂ ਹੋਈਆਂ ਲਗਰਾਂ, ਲਾਹ ਦੇਣਗੀਆਂ ਮਾਲੀ ਦੀ ਦਸਤਾਰ ਇੱਕ ਦਿਨ“
ਸਰਬੱਤ ਖਾਲਸਾ ਵਰਗੇ ਇਲਾਹੀ ਕਾਰਜ ਨੇ ਸਮੇਂ ਦੀ ਹਕੂਮਤ ਦਾ ਪਲਟਾ ਮੂਧਾ ਮਾਰਨਾ ਹੈ : ਸੋ.ਅ.ਦ (ਅ) ਇੰਟਰਨੈਸ਼ਨਲ ਕੋਰਡੀਨੇਸ਼ਨ ਕਮੇਟੀ

fdk-2ਫਰੀਦਕੋਟ/ਟਰਾਂਟੋ ,19 ਅਕਤੂਬਰ ( ਜਗਦੀਸ਼ ਬਾਂਬਾ ) ਸਰਬੱਤ ਖਾਲਸਾ ਦੀ ਜਰੂਰਤ ਉਸ ਵੇਲੇ ਹੀ ਪੰਥ ਮਹਿਸੂਸ ਕਰਦਾ ਹੈ,ਜਦੋਂ ਸਮੇਂ ਦਾ ਹਾਕਮ ਸਾਰੇ ਹੱਦ ਬੰਨੇ ਟੱਪ ਕੇ ਮਾਰਨ ਕੁੱਟਣ ਅਤੇ ਜ਼ਲੀਲ ਕਰਨ ਤੇ ਆ ਜਾਂਦਾ ਹੈ। ਸੰਨ 2015 ਦਾ ਸਰਬੱਤ ਖਾਲਸਾ ਹਾਕਮ ਲਈ ਲਲਕਾਰ ਸੀ ਅਤੇ 2016 ਦਾ ਸਰਬੱਤ ਖਾਲਸਾ ਇਸ ਹਕੂਮਤ ਦੇ ਕੱਫਨ ਵਿੱਚ ਆਖਰੀ ਕਿੱਲ ਸਾਬਿਤ ਹੋ ਸਕਦਾ ਹੈ,ਇਸ ਲਈ ਸਮੁੱਚੀ ਦੁਨੀਆਂ ਵਿੱਚ ਵੱਸਦੇ ਖਾਲਸਾ ਪੰਥ ਨੂੰ ਸਨਿਮਰ ਬੇਨਤੀ ਹੈ ਕਿ ਸਰਬੱਤ ਖਾਲਸਾ ਦੀ ਤਿਆਰੀ ਵਿੱਚ ਕੋਈ ਢਿੱਲ ਮੱਠ ਨਾ ਵਿਖਾਈ ਜਾਵੇ। ਇਸ ਨੂੰ ਉਲੀਕਣ ਲਈ ਜੰਗੀ ਪੱਧਰ ਤੇ ਤਿਆਰੀ ਹੋ ਰਹੀਆਂ ਹਨ। ਵਿਦੇਸ਼ੀਂ ਵੱਸਦਾ ਖਾਲਸਾ ਇਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਮਰਕਸੇ ਕੱਸ ਲਵੋ,ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ 16 ਦੇਸ਼ਾਂ ਦੇ ਆਧਾਰ ਤੇ ਬਣੀ ਕੋਆਰਡੀਨੇਸ਼ਨ ਕਮੇਟੀ ਦੀ ਮੀਡੀਆ ਕਮੇਟੀ ਦੇ ਮੈਂਬਰ ਸੁਖਮਿੰਦਰ ਸਿੰਘ ਹੰਸਰਾ ਕੈਨੇਡਾ, ਸੋਹਣ ਸਿੰਘ ਕੰਗ ਜਰਮਨੀ, ਅਮਰੀਕ ਸਿੰਘ ਬੱਲੋਵਾਲ ਬਹਿਰੀਨ, ਜਸਪਾਲ ਸਿੰਘ ਬੈਂਸ ਯੂ ਕੇ, ਸਰਬਜੀਤ ਸਿੰਘ ਯੂਥਕੇਥ, ਅਮਨਦੀਪ ਸਿੰਘ ਨਿਊਯਾਰਕ, ਰੇਸ਼ਮ ਸਿੰਘ ਕੈਲੇਫੋਰਨੀਆ, ਹਰਦੀਪ ਸਿੰਘ ਲੋਹਾਖੇੜਾ ਅਸਟਰੇਲੀਆ, ਜਗਰਾਜ ਸਿੰਘ ਮੱਦੋਕੇ ਅਤੇ ਦਲਵਿੰਦਰ ਸਿੰਘ ਘੁੰਮਣ ਨੇ ਦਿੱਤੇ। ਉਕਤ ਸੇਵਾਦਾਰਾਂ ਨੇ ਕਿਹਾ ਕਿ ਸਰਬੱਤ ਖਾਲਸਾ ਬਾਰੇ ਪੰਥਕ ਲੈਵਲ ਤੇ ਹੋ ਰਹੀ ਚਰਚਾ ਉਸਾਰੂ ਵੀ ਹੋ ਸਕਦੀ ਹੈ,ਅਗਰ ਇਸ ਵਿੱਚ ਪੰਥਕ ਸੁਹਿਰਦਤਾ ਦਾ ਮਾਦਾ ਭਾਰੂ ਹੋ ਜਾਵੇ। ਬੇਨਤੀ ਹੈ ਕਿ ਚਾਰੇ ਸਿੰਘ ਸਾਹਿਬਾਨ ਇਸ ਚਰਚਾ ਨੂੰ ਜਲਦੀ ਨਜਿੱਠ ਲੈਣ ਤਾਂ ਕਿ ਪੰਥ ਇੱਕ ਸੁਰ ਹੋ ਕੇ ਸਰਬੱਤ ਖਾਲਸਾ ਦੀ ਕਾਮਯਾਬੀ ਵਿੱਚ ਜੁੱਟ ਜਾਵੇ ਦੁਚਿੱਤੀ ਵਿੱਚ ਪੈਣਾ ਪੰਥ ਦੀ ਛਵੀ ਨੂੰ ਕਮਜ਼ੋਰ ਅਤੇ ਨਿਹਫਲ ਕਰ ਦੇਵੇਗਾ। ਚੱਬਾ ਦੀ ਧਰਤੀ ਤੇ ਕੀਤਾ ਐਲਾਨ ਅਤੇ ਸਿੰਘ ਸਾਹਿਬਾਨਾਂ ਵਲੋਂ ਦਿੱਤੇ ਆਦੇਸ਼ਾਂ ਤਹਿਤ 10 ਨਵੰਬਰ 2016 ਨੂੰ ਤਲਵੰਡੀ ਸਾਬੋ ਵਿਖੇ ਹੋ ਰਹੇ ਸਰਬੱਤ ਖਾਲਸਾ ਵਿੱਚ ਲੱਖਾਂ ਦੀ ਤਾਦਾਦ ਵਿੱਚ ਸੰਗਤ ਨੂੰ ਪਹੁੰਚਾਉਣ ਦੀ ਡਿਊਟੀ ਵਿਦੇਸ਼ੀਂ ਬੈਠੇ ਖਾਲਸੇ ਦੀ ਹੈ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਅਕਾਲੀ ਦਲ ਅੰਮ੍ਰਿਤਸਰ ਦੀ ਕੋਆਰਡੀਨੇਸ਼ਨ ਕਮੇਟੀ ਵਲੋਂ ਹਰ ਦੇਸ਼ ਦੇ ਵਸਨੀਕ ਖਾਲਸਾ ਪੰਥ ਨੂੰ ਇਸ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਕਿਉਂਕਿ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਲਿਖਾਰੀ ਦੀ ਕਲਮ ਨੇ ਹਿਰਦੇ ਦੀ ਹੂਕ ਨੂੰ ਸ਼ਬਦਾਂ ਦੀ ਮਾਲਾ ਵਿੱਚ ਇੰਝ ਪ੍ਰੋਇਆ ਹੈ ਕਿ “ਮਿੱਧੇ ਹੋਏ ਫੁੱਲ ਤੇ ਸਤਾਈਆਂ ਹੋਈਆਂ ਲਗਰਾਂ, ਲਾਹ ਦੇਣਗੀਆਂ ਮਾਲੀ ਦੀ ਦਸਤਾਰ ਇੱਕ ਦਿਨ“।

Leave a Reply

Your email address will not be published. Required fields are marked *

%d bloggers like this: