“ਡੀਮਾਡਾਂ“ ਟਰੈਕ ਨਾਲ ਫੁੱਲ ਚਰਚਾ ‘ਚ ਕਮਲ ਸ਼ੇਰਗਿੱਲ

ss1

“ਡੀਮਾਡਾਂ“ ਟਰੈਕ ਨਾਲ ਫੁੱਲ ਚਰਚਾ ‘ਚ ਕਮਲ ਸ਼ੇਰਗਿੱਲ

ਅਜੋਕੀ ਗਾਇਕੀ ਵਿੱਚ ਨਿੱਤ ਨਵੇਂ ਅਣਸਿੱਖੇ ਗਾਇਕਾਂ ਦੀ ਭਰਮਾਰ ਭਾਵੇਂ ਦਿਨੋਂ-ਦਿਨ ਵੱਧ ਰਹੀ ਹੈ, ਪਰ ਇਹਨਾਂ ਵਿੱਚੋਂ ਕੁਝ ਕੁ ਤਾਂ ‘ਦੁਪਹਿਰ ਖਿੜੀ’ ਦੇ ਫੁੱਲਾਂ ਵਾਂਗ ਕੁਝ ਦੇਰ ਪਿੱਛੋਂ ਹੀ ਕੁਮਲਾਅ/ ਮੁਰਝਾ ਜਾਂਦੇ ਹਨ ਤੇ ਕੁਝ ਕੁ ਸ਼ਖਤ ਮਿਹਨਤ, ਦ੍ਰਿੜ-ਇਰਾਦੇ, ਅਟੁੱਟ ਲਗਨ ਤੇ ਆਪਣੀ ਦਮਦਾਰ ਕਲਾਂ ਦੀ ਮਹਿਕ ਨੂੰ ਹਮੇਸਾਂ ਬਰਕਰਾਰ ਰੱਖਣ ਲਈ ਦਿਨ-ਰਾਤ ਇੱਕ ਕਰ ਦਿੰਦੇ ਹਨ, ਉਹਨਾਂ ਵਿੱਚੋਂ ਈ ਇੱਕ ਹੈ, ਜੋ ਆਪਣੇ ਨਵੇਂ ਟਰੈਕ “ਡੀਮਾਡਾਂ“ ਨਾਲ ਐਸ ਵੇਲੇ ਫੁੱਲ ਚਰਚਾ ‘ਚ ਐ ਕਮਲ ਸ਼ੇਰਗਿੱਲ|
ਜਦੋਂ ਹੁਸ਼ਨ ਤੇ ਗਾਇਕੀ ਦੇ ਸ਼ੁਮੇਲ ਦੀ ਗੱਲ ਚੱਲਦੀ ਹੈ ਤਾਂ ਕਮਲ ਸ਼ੇਰਗਿੱਲ ਦਾ ਨਾਂ ਉੱਭਰ ਕੇ ਸਾਹਮਣੇ ਆਉਦਾ ਹੈ ਹੋਣਹਾਰ ਸ਼ਖਸੀਅਤ ਵਾਲੀ ਕਮਲ ਸ਼ੇਰਗਿੱਲ ਹਰ ਇੱਕ ਦਾ ਦਿਲੋਂ ਸਤਿਕਾਰ ਕਰਨਾ ਜਾਣਦੀ ਐ ਪੰਜਾਬ ਦੇ ਦਿਲ ਭਾਵ ਚੰਡੀਗੜ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਹੀ ਮੀਰਾ ਮਿਊਜ਼ਿਕ ਬਠਿੰਡਾ ਰਾਂਹੀ ਮਿਊਜ਼ਿਕ ਦੀ ਬੀ.ਏ ਕਰਨ ਵਾਲੀ ਕਮਲ ਸ਼ੇਰਗਿੱਲ ੨੫ ਕੁ ਵਰੇਂ ਪਹਿਲਾ ਜਿਲਾਂ ਮੁਕਤਸ਼ਰ ਸਾਹਿਬ ਦੇ ਪਿੰਡ ਕੋਟਭਾਈ ਵਿਖੇ ਪਿਤਾ ਸ. ਰੇਸਮ ਸਿੰਘ ਦੇ ਘਰ ਮਾਤਾ ਸ੍ਰੀਮਤੀ ਪਰਮਜੀਤ ਕੌਰ ਦੀ ਕੁੱਖੋਂ ਜਨਮੀ ਕਮਲ ਕਿਸੇ ਦਰਿਆ ਤੋਂ ਵੀ ਵੱਡਾ ਜੇਰਾ ਰੱਖਦੀ ਹੈ ਉਸ ਨੇ ਸਮੇਂ-ਸਮੇਂ ਬਹੁਤ ਹੀ ਸੰਘਰਸ਼ ਕਰਿਆ, ਜਿੱਦਾਂ ਗਰੀਬੀ ਤੇ ਮਜਬੂਰੀ-ਵੱਸ਼ ਉਹਨੂੰ ਕਈ ਗਾਇਕਾਂ ਨਾਲ ਦੋਗਾਣੇ ਵੀ ਗਾਉਣੇ ਪਏ, ਪਰ ਨਾਲ-ਨਾਲ ਉਹ ਆਪਣੀਆਂ ਸਟੇਜਾਂ ਤੇ ਐਲਬੰਮਾਂ ਵਿੱਚ ਹੋਰ ਵੰਨਗੀਆਂ ਵੀ ਗਾ ਕੇ ਉਹ ਆਪਣੇ ਨਾਂ ਨੂੰ ਸਥਾਪਿਤ ਕਰਦੀ ਗਈ ਫੇਰ ਉਸਨੇ ਆਪਣੀ ਸੋਲੋ ਐਲਬੰੰਮ “ਬੁਝਾਦੇ ਬੱਤੀਆਂ“ ਰਾਂਹੀ ਇੱਕ ਵੱਖਰਾ ਕਦਮ ਪੁੱਟਿਆ ਉਸ ਤੋਂ ਬਾਅਦ ਧਾਰਮਿਕ ਐਲਬੰੰਮ “ਬੋਲੇ ਸੋ ਨਿਹਾਲ“ ਨਾਲ ਉਹ ਪੱਕੇ ਪੈਰੀ ਆਪਣੀ ਸੋਲੋ ਗਾਇਕੀ ਵੱਲ ਆ ਗਈ ਫੇਰ ਜਦ ਸੰਗੀਤਕਾਰ ਰਵੀ ਸ਼ੰਕਰ ਦੇ ਸੰਗੀਤ ਵਿੱਚ ਸ਼ਿੰਗਾਰੀ ਉਹਦੀ ਐਲਬੰਮ “ਜੋਗੀ“ ਆਈ ਤਾਂ ਉਸਦਾ ਨਾਂ ਚਰਚਿਤ ਗਾਇਕਾਵਾਂ ਵਿੱਚ ਸ਼ੁਮਾਰ ਹੋ ਗਿਆ|
ਹੱਸਮੁੱਖ ਸੁਭਾਅ ਅਤੇ ਮਿਲਵਰਤਣ ਭਰੇ ਵਤੀਰੇ ਵਾਲੀ ਗਾਇਕਾ ਕਮਲ ਸ਼ੇਰਗਿੱਲ ਨੇ ਫੇਰ ਜਗਤਾਰ ਅਣਖੀਲਾ ਨਾਲ ਗੋਇਲ ਮਿਊਜ਼ਿਕ ਚ’ “ਚੜਦੀ ਜਵਾਨੀ“, ਲਾਭ ਰਾਜਸਥਾਨੀ ਨਾਲ “ਜੱਟ ਦੀ ਬਰਾਤ“ ਤੇ ਜਨਾਬ ਨਿਰਮਲ ਸਿੱਧੂ ਨਾਲ ਹਿੱਟ ਮੇਕਰ ਰਿਕਾਰਡਜ਼ ਵਿੱਚ “ਕਾਲਜ ਵਰਸ਼ਿਜ ਮੋਬਾਇਲ“ ਟਰੈਕ ਕਰਵਾਏ, ਜੋ ਵੱਖ-ਵੱਖ ਚੈਨਲਾਂ ਦੀ ਸ਼ਾਨ ਬਣੇ ਇਹਨਾਂ ਤੋਂ ਇਲਾਵਾ ਗਾਇਕਾ ਕਮਲ ਸ਼ੇਰਗਿੱਲ ਹੁਣ ਤੱਕ ਡਿਪਟੀ ਦੀਪ ਸਿੰਘ ਵਾਲਾ, ਜੰਟਾ ਚੁੱਘੇ ਵਾਲਾ, ਦੇਵ ਖਰਤੇ ਵਾਲਾ, ਗੁਰਤੇਜ ਪੱਖੀ ਕਲਾਂ, ਬਲਵਿੰਦਰ ਬਿੱਲਾ ਕੋਟਭਾਈ, ਪਾਲਾ ਛੱਤੇਆਣਾ ਤੇ ਸੁੱਚਾ ਮੱਤੇ ਵਾਲਾ ਵਰਗੇ ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਅਵਾਜ਼ ਦੇ ਚੁੱਕੀ ਹੈ ਹਿੱਟ ਮੇਕਰ ਤੇ ਪ੍ਰੋਡਿਊਸਰ ਹੀਰਾ ਮਾਹਲਾ ਦੀ ਰਹਿਨੁਮਾਈ ਵਿੱਚ, ਕਮਲ ਸ਼ੇਰਗਿੱਲ ਹੁਣ ਆਪਣਾ ਨਵਾਂ ਸਿੰਗਲ ਟਰੈਕ “ਡੀਮਾਡਾਂ“ ਲੈ ਕੇ ਆਪਣੇ ਚਾਹੁੰਣ ਵਾਲੇ ਸਰੋਤਿਆਂ ਦੀ ਕਚਹਿਰੀ ਵਿੱਚ ਲੈ ਕੇ ਹਾਜ਼ਰ ਹੋਈ ਹੈ ਪੇਸ਼ਕਾਰ ਕੁਲਬੀਰ ਕੋਟਭਾਈ ਦੀ ਪੇਸ਼ਕਸ਼ ਹੇਠ ਰਿਲੀਜ਼ ਇਸ ਟਰੈਕ ਨੂੰ ਗੀਤਕਾਰ ਗੀਤ ਚੰਦੜ ਨੇ ਲਿਖਿਆ ਅਤੇ ਸੰਗੀਤ ਨਾਲ ਸਿੰਗਾਰਿਆ, ਸੰਗੀਤਕਾਰ ਸੁਖਬੀਰ ਨੇ ਜੋ ਐਸ ਵੇਲੇ ਫੁੱਲ ਚਰਚਾ ‘ਚ ਹੈ, ਜਿਸ ਨੂੰ ਉਸਦੇ ਚਾਹੁੰਣ ਵਾਲੇ ਮਨਾਂ-ਮੂੰਹੀਂ ਪਿਆਰ/ ਸਤਿਕਾਰ ਦੇ ਰਹੇ ਹਨ|
ਜਲੰਧਰ ਦੂਰਦਰਸ਼ਨ ਦੇ “ਸੁਰ-ਸਿਰਤਾਜ-੪“ ਦਾ ਹਜ਼ਾਰਾਂ ਪ੍ਰਤੀਯੋਗੀਆਂ ਵਿੱਚੋਂ ਸੈਮੀ-ਫਾਈਨਲ ਤੱਕ ਦਾ ਹਿੱਸਾ ਰਹਿ ਚੁੱਕੀ ਗਾਇਕਾ ਕਮਲ ਸ਼ੇਰਗਿੱਲ, ਹੁਣ ਤੱਕ ਮਿਲੇ ਹਜ਼ਾਰਾਂ ਸਨਮਾਣਾਂ ਚੋ’ ਪੰਜਾਬੀ ਕਲਮ ਕਲਾਂ ਮੰਚ ਲੁਧਿਆਣਾ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦੀ, ਆਪਣੇ ਜੀਵਨ ਸਾਥੀ ਸਿੱਧੂ ਸੁਖਵੀਰ ਦਾ ਨਾਂ ਲੈਣਾ ਵੀ ਕਦੇ ਨਹੀਂ ਭੁੱਲਦੀ, ਜਿਸ ਨੇ ਹਰ ਕਦਮ ਉਹਦਾ ਗਾਇਕੀ ਖੇਤਰ ਵਿੱਚ ਸਾਥ ਦਿੱਤਾ ਜਿਸ ਦੀ ਬਦੌਲਤ ਅੱਜ ਕਮਲ ਸ਼ੇਰਗਿੱਲ ਦਾ ਨਾਂ ਮੂਹਰਲੀ ਕਤਾਰ ਦੇ ਗਾਇਕਾਂ/ ਗਾਇਕਾਵਾਂ ਵਿੱਚ ਸ਼ਾਮਿਲ ਹੈ ਨਾਲ ਹੀ ਆਪਣੇ ਸਹਿਯੋਗੀ ਗੁਰਤੇਜ ਸਿੰਘ ਔਲਖ ਗਿੱਦੜਬਾਹਾ, ਤਰਨ ਸਿੱਧੂ ਬੀਦੋਵਾਲੀ ਤੇ ਰਾਮ ਰੁਖਾਲਾ ਦੀ ਵੀ ਬੜੀ ਸ਼ੁਕਰਗੁਜ਼ਾਰ ਹੈ, ਜਿਹਨਾਂ ਨੇ ਹਰ ਸਮੇਂ ਉਹਦਾ ਗਾਇਕੀ ਖੇਤਰ ਵਿੱਚ ਸਾਥ ਦਿੱਤਾ ਜਲਦੀ ਹੀ ਕਮਲ ਸ਼ੇਰਗਿੱਲ ਤੇ ਸਿੱਧੂ ਸੁਖਵੀਰ ਆਪਣਾ ਨਵਾਂ ਡਿਊਟ “ਜੀਜਾ ਸਾਲੀ“ ਲੈ ਕੇ ਹਾਜ਼ਰ ਹੋ ਰਹੇ ਹਨ ਹਿੱਟ ਮੇਕਰ ਤੇ ਹੀਰਾ ਮਾਹਲਾ ਬੋਦੇਵਾਲ ਦੀ ਪੇਸ਼ਕਸ ਵਾਲੇ ਇਸ ਟਰੈਕ ਨੂੰ ਗੀਤਕਾਰ ਲੱਕੀ ਬੂਕ ਨੇ ਲਿਖਿਆ ਅਤੇ ਸੁਖਬੀਰ ਨੇ ਸੰਗੀਤ-ਬੱਧ ਕੀਤਾ ਹੈ |
ਖੈਰ.. ਐਸ ਵੇਲੇ ਕਮਲ ਸ਼ੇਰਗਿੱਲ ਦੀ ਸੰਗੀਤ ਪ੍ਰਤੀ ਲਗਨ ਤੇ ਸ਼ਖਤ ਮਿਹਨਤ ਨੂੰ ਵੇਖਦਿਆਂ ਇਹ ਅੰਦਾਜਾ ਸਹਿਜੇ ਹੀ ਲਾਇਆ ਜਾ ਸਕਦਾ ਹੈ, ਕਿ ਆਉਣ ਵਾਲੇ ਸਮੇਂ ਚ’ ਉਹਦਾ ਸੰਗੀਤਕ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹੋਵੇਗਾ ਪੰਜਾਬੀ ਗਾਇਕੀ ਜਗਤ ਤੇ ਉਸਦੇ ਸਰੋਤਿਆਂ ਨੂੰ ਵੀ ਕਮਲ ਸ਼ੇਰਗਿੱਲ ਤੋਂ ਬਹੁਤ ਆਸ਼ਾਂ-ਉਮੀਦਾ ਹਨ ਸ਼ਾਲਾ! ਇਹ ਮਾਣਮੱਤੀ ਗਾਇਕਾ ਹੋਰ ਬੁਲੰਦੀਆਂ ਛੂਹੇ|

ਗੁਰਬਾਜ ਗਿੱਲ ੯੮੭੨੩-੬੨੫੦੭
ਨੇੜੇ ਬੱਸ ਸਟੈਂਡ, ਸਾਹਮਣੇ ਛੋਟਾ ਗੇਟ, ਬਠਿੰਡਾ (ਪੰਜਾਬ) -੧੫੧੦੦੧

Share Button

Leave a Reply

Your email address will not be published. Required fields are marked *